ਸੋਨਾਕਸ਼ੀ ਤੇ ਵਿਜੇ ਵਰਮਾ ਦੀ ‘ਦਹਾੜ’ ਦਾ ਪ੍ਰੀਮੀਅਰ ਹੋਵੇਗਾ 12 ਮਈ ਨੂੰ

04/21/2023 1:18:33 PM

ਮੁੰਬਈ (ਬਿਊਰੋ) : ਪ੍ਰਾਈਮ ਵੀਡੀਓ ਨੇ ਅੱਜ ਆਪਣੀ ਕ੍ਰਾਈਮ ਡਰਾਮਾ ਐਮਾਜ਼ਾਨ ਓਰੀਜਨਲ ਸੀਰੀਜ਼ ‘ਦਹਾੜ’ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ। ਇਸ ਸਾਲ ਦੇ ਸ਼ੁਰੂ ’ਚ ਬਰਲਿਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਪ੍ਰੀਮੀਅਰ ਕਰਨ ਵਾਲੀ ਪਹਿਲੀ ਭਾਰਤੀ ਸੀਰੀਜ਼ ਬਣਨ ਤੋਂ ਬਾਅਦ, ‘ਦਹਾੜ’ ਹੁਣ 12 ਮਈ ਨੂੰ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ ਕਰੇਗੀ। ਇਹ ਸੀਰੀਜ਼ ਰੀਮਾ ਕਾਗਤੀ ਤੇ ਜ਼ੋਇਆ ਅਖਤਰ ਦੁਆਰਾ ਬਣਾਈ ਗਈ ਹੈ, ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਤੇ ਟਾਈਗਰ ਬੇਬੀ ਦੁਆਰਾ ਨਿਰਮਿਤ ਹੈ। 

ਇਸ ’ਚ ਸੋਨਾਕਸ਼ੀ ਸਿਨਹਾ, ਵਿਜੇ ਵਰਮਾ, ਗੁਲਸ਼ਨ ਦੇਵਈਆ ਤੇ ਸੋਹਮ ਸ਼ਾਹ ਮੁੱਖ ਭੂਮਿਕਾਵਾਂ ’ਚ ਹਨ। ਇਹ ਰੀਮਾ ਕਾਗਤੀ ਦੁਆਰਾ ਰੁਚਿਕਾ ਓਬਰਾਏ ਦੇ ਨਾਲ ਨਿਰਦੇਸ਼ਿਤ ਕੀਤੀ ਗਈ ਹੈ ਤੇ ਸੋਨਾਕਸ਼ੀ ਸਿਨਹਾ ਦੇ ਡਿਜੀਟਲ ਡੈਬਿਊ ਦੀ ਨਿਸ਼ਾਨਦੇਹੀ ਕਰਦੀ ਹੈ, ਜਿਸ ’ਚ ਉਹ ਇਕ ਖ਼ਤਰਨਾਕ ਮਹਿਲਾ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ, ਜੋ ਇਕ ਬੇਰਹਿਮ ਅਪਰਾਧੀ ਦੇ ਨਾਲ ਇਕ ਕਤਲ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ 8 ਭਾਗਾਂ ਦਾ ਸਲੋਅ ਬਰਨ ਕ੍ਰਾਈਮ ਡਰਾਮਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita