...ਤਾਂ ਇਸ ਕਰਕੇ ਦਿਵਿਅੰਕਾ ਤ੍ਰਿਪਾਠੀ ਨੂੰ ਪਤੀ ਵਿਵੇਕ ਨਾਲ ਕਰਨਾ ਪਿਆ 6 ਘੰਟੇ ਪੈਟਰੋਲ ਪੰਪ ''ਤੇ ਇੰਤਜ਼ਾਰ

07/14/2021 3:53:13 PM

ਮੁੰਬਈ: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਦਿਵਿਅੰਕਾ ਤ੍ਰਿਪਾਠੀ ਨੇ ਹਾਲ ਹੀ 'ਚ ਆਪਣੇ ਵਿਆਹ ਦੀ 5ਵੀਂ ਵਰ੍ਹੇਗੰਢ ਮਨਾਈ ਹੈ। ਇਸ ਮੌਕੇ 'ਤੇ ਉਹ ਪਤੀ ਵਿਵੇਕ ਦਹੀਆ ਨਾਲ ਰੋਡ ਟ੍ਰਿਪ 'ਤੇ ਨਿਕਲੀ ਹੋਈ ਹੈ। ਦਿਵਿਅੰਕਾ ਤ੍ਰਿਪਾਠੀ ਨੇ ਵਿਵੇਕ ਦਹੀਆ ਨਾਲ ਗੁਜਰਾਤ, ਰਾਜਸਥਾਨ ਅਤੇ ਫਿਰ ਦਿੱਲੀ ਤੋਂ ਹੁੰਦੇ ਹੋਏ ਚੰਡੀਗੜ੍ਹ ਆਪਣੇ ਹੋਮਟਾਊਨ ਪਹੁੰਚੀ ਪਰ ਆਪਣੇ ਘਰ ਪਹੁੰਚਦੇ ਹੋਏ ਅਦਾਕਾਰਾ ਨੂੰ 6 ਘੰਟੇ ਇਕ ਪੈਟਰੋਲ ਪੰਪ 'ਤੇ ਇੰਤਜ਼ਾਰ ਕਰਨਾ ਪਿਆ।


ਇਸ ਗੱਲ ਦਾ ਖੁਲਾਸਾ ਦਿਵਿਅੰਕਾ ਤ੍ਰਿਪਾਠੀ ਨੇ ਕੀਤਾ ਹੈ। ਉਨ੍ਹਾਂ ਨੇ ਤੇ ਵਿਵੇਕ ਦਹੀਆ ਨੇ ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇਨ੍ਹਾਂ ਦੋਵਾਂ ਨੇ ਆਪਣੇ ਵਿਆਹ ਦੇ ਪੰਜ ਸਾਲ ਪੂਰੇ ਹੋਣ ਤੇ ਆਪਣੀ ਰੋਡ ਟ੍ਰਿਪ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ। ਵਿਵੇਕ ਦਹੀਆ ਨੇ ਦੱਸਿਆ ਹੈ ਕਿ ਉਹ ਤੇ ਦਿਵਿਅੰਕਾ ਤ੍ਰਿਪਾਠੀ ਆਪਣੀ ਰੋਡ ਟ੍ਰਿਪ 'ਚ ਅਹਿਮਦਾਬਾਦ ਦੇ ਇਕ ਪੈਟਰੋਲ ਪੰਪ 'ਤੇ ਫਸੇ ਹੋਏ ਸੀ ਕਿਉਂਕਿ ਉਨ੍ਹਾਂ ਨੂੰ ਮਿਲਾਵਟੀ ਡੀਜ਼ਲ ਦਿੱਤਾ ਗਿਆ ਸੀ।

ਵਿਵੇਕ ਦਹੀਆ ਨੇ ਦੱਸਿਆ ਕਿ ਉਹ ਦੋਵੇਂ ਉਦੈਪੁਰ ਲਈ ਰਵਾਨਾ ਹੋਣ ਵਾਲੇ ਸੀ ਪਰ ਮਿਲਾਵਟੀ ਡੀਜ਼ਲ ਦੇ ਇਸਤੇਮਾਲ ਕਾਰਨ ਉਨ੍ਹਾਂ ਦੀ ਕਾਰ ਖਰਾਬ ਹੋ ਗਈ। ਦੂਜੇ ਪਾਸੇ ਦਿਵਿਅੰਕਾ ਤ੍ਰਿਪਾਠੀ ਨੇ ਕਿਹਾ ਅਸੀਂ ਲਗਭਗ ਛੇ ਘੰਟਿਆਂ ਤਕ ਪੈਟਰੋਲ ਪੰਪ 'ਤੇ ਫਸੇ ਰਹੇ ਕਿਉਂਕਿ ਸਾਡੀ ਉਥੇ ਮੌਜੂਦ ਕਰਮਚਾਰੀ ਨਾਲ ਤਿੱਖੀ ਬਹਿਸ ਹੋ ਗਈ ਸੀ। ਹਾਲਾਂਕਿ ਸਥਾਨਕ ਲੋਕ ਅਤੇ ਸਾਡੇ ਫੈਨਜ਼ ਸਮਰਥਨ 'ਚ ਆਏ ਤੇ ਤਰੁੰਤ ਸਾਡੇ ਨਾਲ ਖੜ੍ਹੇ ਹੋ ਗਏ।

Aarti dhillon

This news is Content Editor Aarti dhillon