ਟ੍ਰੈਫਿਕ ਪੁਲਸ ਕਰਮੀ ਬਣੇ ਗਾਇਕ ਸ਼ੰਕਰ ਮਹਾਦੇਵਨ, ਸ਼ਿਵਾਜੀ ਚੌਕ 'ਚ ਦਿੱਤੀ ਡਿਊਟੀ

01/23/2021 3:51:24 PM

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਨੇ ਸ਼ੁੱਕਰਵਾਰ ਨੂੰ ਵਾਸ਼ੀ ਦੇ ਸੈਕਟਰ 17 'ਚ ਸ਼ਿਵਾਜੀ ਚੌਕ ਦੇ ਟ੍ਰੈਫਿਕ ਸਿਗਨਲ 'ਤੇ ਟਰੈਫਿਕ ਪੁਲਸ ਦੀ ਭੁਮੀਕਾ ਨਿਭਾਈ। ਉਹ ਸੁਰੱਖਿਅਤ ਡਰਾਈਵਿੰਗ ਲਈ ਵਾਹਨ ਚਾਲਕਾਂ ਵਿਚ ਜਾਗਰੂਕਤਾ ਫੈਲਾ ਰਹੇ ਸੀ। ਉਨ੍ਹਾਂ ਨੇ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ ਵਾਲੇ ਚਾਲਕ ਨੂੰ ਗੁਲਾਬ ਦੇ ਫੁੱਲ ਭੇਟ ਕੀਤੇ ਅਤੇ ਹੈਲਮੇਟ ਪਾਉਣ ਦੀ ਅਪੀਲ ਕੀਤੀ। ਮਹਾਦੇਵਨ ਨੇ ਸ਼ਿਵਾਜੀ ਚੌਕ ਟ੍ਰੈਫਿਕ ਸਿਗਨਲ, ਜੋ ਕਿ ਵਾਸ਼ੀ ਦੇ ਸਭ ਤੋਂ ਵਿਅਸਤ ਚੌਕਾਂ ਵਿਚੋਂ ਇੱਕ ਹੈ ਤੇ ਆਵਾਜਾਈ ਨੂੰ ਵੀ ਮੈਨੇਜ ਕੀਤਾ। ਪੁਲਸ ਕਮਿਸ਼ਨਰ ਬਿਪਿਨ ਕੁਮਾਰ ਸਿੰਘ ਅਤੇ ਡੀਸੀਪੀ ਟ੍ਰੈਫਿਕ ਪੁਰਸ਼ੋਤਮ ਕਰਦ ਵੀ ਇਸ ਦੌਰਾਨ ਮੌਜੂਦ ਸਨ।

ਸੜਕ ਸੁਰੱਖਿਆ ਅਭਿਆਨ ਤਹਿਤ ਨਵੀਂ ਮੁੰਬਈ ਟ੍ਰੈਫਿਕ ਪੁਲਸ ਨੇ ਇੱਕ ਨਵੀਂ ਪਹਿਲ ਕੀਤੀ ਹੈ, ਜਿਸ ਵਿਚ ਨਾਗਰਿਕ ਇੱਕ ਦਿਨ ਲਈ ਟ੍ਰੈਫਿਕ ਪੁਲਸ ਬਣ ਸਕਦੇ ਹਨ। ਨਾਗਰਿਕ www.trafficnm.com 'ਤੇ ਰਜਿਸਟਰ ਕਰਕੇ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ। ਇਸ ਤੋਂ ਬਾਅਦ ਮਹਾਦੇਵਨ ਨੇ ਇਸ ਮੌਕੇ 'ਤੇ ਆਪਣਾ ਮਨਪਸੰਦ ਗਾਣਾ "ਸੁਨੋ ਗੌਰ ਸੇ ਦੁਨੀਆ ਵਾਲੋ" ਵੀ ਗਾਇਆ। ਮਹਾਦੇਵਨ ਆਪਣੇ ਪਰਿਵਾਰ ਨਾਲ ਵਾਸ਼ੀ ਵਿਚ ਰਹਿੰਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।

sunita

This news is Content Editor sunita