100ਵੀਂ ਬਰਸੀ ’ਤੇ ਵਿਸ਼ੇਸ਼, ਸਾਉਣ ਦਾ ਮਹੀਨਾ ਪਵਨ ਕਰੇ ਸੋਰ

07/22/2023 1:22:45 PM

ਹਿੰਦੀ ਫ਼ਿਲਮਾਂ ਦੇ ‘ਸ਼ੌਅਮੈਨ’ ਸਮੇਤ ਹਰ ਸੁਪਰ ਸਟਾਰ ਦੀ ਆਵਾਜ਼ ਬਣ ਗਏ ਸਨ ਗਾਇਕ ਮੁਕੇਸ਼ ‘ਸਾਵਨ ਕਾ ਮਹੀਨਾ ਪਵਨ ਕਰੇ ਸੋਰ’, ‘ਇਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇਂ ਰਹਿ ਜਾਏਂਗੇ ਪਿਆਰੇ ਤੇਰੇ ਬੋਲ’, ‘ਦੋਸਤ-ਦੋਸਤ ਨਾ ਰਹਾ’, ‘ਜੀਨਾ ਯਹਾਂ ਮਰਨਾ ਯਹਾਂ’, ‘ਕਹਿਤਾ ਹੈ ਜੋਕਰ’, ‘ਦੁਨੀਆ ਬਨਾਣੇ ਵਾਲੇ ਕਿਆ ਤੇਰੇ ਮਨ ਮੇ ਸਮਾਈ’, ‘ਆਵਾਰਾ ਹੂੰ’ ਅਤੇ ‘ਮੇਰਾ ਜੁਤਾ ਹੈ ਜਾਪਾਨੀ’, ‘ਮੈਂ ਪਲ ਦੋ ਪਲ ਕਾ ਸ਼ਾਇਰ ਹੂੰ’ ਆਦਿ ਗੀਤਾਂ ਨੂੰ ਜਦੋਂ ਤੋਂ ਪਹਿਲੀ ਵਾਰ ਕਈ ਸੰਗੀਤ ਪ੍ਰੇਮੀਆਂ ਨੇ ਸੁਣਿਆ, ਉਦੋਂ ਤੋਂ ਹੁਣ ਤੱਕ ਇਨ੍ਹਾਂ ਗੀਤਾਂ ਦਾ ਜਾਦੂ ਕਈ ਪੀੜੀਆਂ ਤਕ ਅੱਜ ਵੀ ਬਣਿਆ ਹੋਇਆ ਹੈ।

ਆਪਣੀ ਵਿਲੱਖਣਤਾ ਕਾਰਨ ਲੋਕਪ੍ਰਿਯ ਬਣੇ ਇਹ ਗੀਤ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਮੁਕੇਸ਼ ਨੇ ਗਾਏ । ਮੁਕੇਸ਼ ਨੂੰ ਹਿੰਦੀ ਸਿਨੇਮਾ ਵਿਚ ਉਨ੍ਹਾਂ ਦੇ ਅਭੁੱਲ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਆਪਣਾ ਪਸੰਦੀਦਾ ਗੀਤ ਗਾਉਂਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। 22 ਜੁਲਾਈ ਨੂੰ ਉਨ੍ਹਾਂ ਦੇ ਜਨਮ ਦਿਨ ਨੂੰ 100 ਸਾਲ ਪੂਰੇ ਹੋ ਜਾਣਗੇ, ਅਜਿਹੇ ਮੌਕੇ ਉਨ੍ਹਾਂ ਦੀ ਯਾਦ ਮਨ ’ਚ ਮਿੱਠੇ ਸੰਗੀਤ ਵਾਂਗ ਗੂੰਜਣ ਲੱਗੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਏ ਮਾੜੇ ਹਾਲਾਤ

ਮੁਕੇਸ਼ ਦਾ ਪੂਰਾ ਨਾਂ ਮੁਕੇਸ਼ ਚੰਦਰ ਮਾਥੁਰ ਸੀ। ਉਨ੍ਹਾਂ ਦੇ ਪਿਤਾ ਜ਼ੋਰਾਵਰ ਚੰਦਰ ਮਾਥੁਰ ਪੇਸ਼ੇ ਤੋਂ ਇੰਜੀਨੀਅਰ ਸਨ। ਮੁਕੇਸ਼ ਦੇ 10 ਭੈਣ-ਭਰਾ ਸਨ ਅਤੇ ਉਹ ਛੇਵੇਂ ਨੰਬਰ ’ਤੇ ਸਨ। ਮੁਕੇਸ਼ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਹ ਆਪਣੇ ਸਹਿਪਾਠੀਆਂ ਨੂੰ ਗੀਤ ਸੁਣਾਉਂਦੇ ਸਨ। ਮੁਕੇਸ਼ ਨੇ 10ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਅਤੇ ਪੀ.ਡਬਲਯੂ.ਡੀ. ’ਚ ਨੌਕਰੀ ਕਰਨ ਲੱਗੇ। ਮੁਕੇਸ਼ ਹਮੇਸ਼ਾ ਤੋਂ ਫਿਲਮਾਂ ’ਚ ਕੰਮ ਕਰਨਾ ਚਾਹੁੰਦੇ ਸਨ। ਇਕ ਵਾਰ ਮੁਕੇਸ਼ ਆਪਣੇ ਰਿਸ਼ਤੇਦਾਰ ਮੋਤੀ ਲਾਲ ਦੀ ਭੈਣ ਦੇ ਵਿਆਹ ਵਿਚ ਗਾ ਰਹੇ ਸਨ। ਮੋਤੀ ਲਾਲ ਨੂੰ ਮੁਕੇਸ਼ ਦੀ ਆਵਾਜ਼ ਇੰਨੀ ਪਸੰਦ ਆਈ ਕਿ ਉਹ ਉਸ ਨੂੰ ਮੁੰਬਈ ਲੈ ਆਏ। ਉਨ੍ਹਾਂ ਨੇ ਮੁਕੇਸ਼ ਨੂੰ ਮੁੰਬਈ ਵਿਚ ਗਾਉਣ ਦੀ ਸਿਖਲਾਈ ਦਿਵਾਈ। ਮੁਕੇਸ਼ ਨੇ 1941 ’ਚ ਫਿਲਮ ‘ਨਿਰਦੋਸ਼’ ’ਚ ਅਭਿਨੈ ਕੀਤਾ ਅਤੇ ਇਸ ਫਿਲਮ ਦੇ ਸਾਰੇ ਗੀਤ ਵੀ ਖੁਦ ਗਾਏ। ਇਸ ਤੋਂ ਬਾਅਦ ਉਨ੍ਹਾਂ ਨੇ ‘ਮਾਸ਼ੂਕਾ’, ‘ਆਹ’, ‘ਅਨੁਰਾਗ’ ਅਤੇ ‘ਦੁਲਹਨ’ ਵਰਗੀਆਂ ਫਿਲਮਾਂ ’ਚ ਵੀ ਬਤੌਰ ਐਕਟਰ ਕੰਮ ਕੀਤਾ। ਮੁਕੇਸ਼ ਨੇ ਆਪਣੇ ਕਰੀਅਰ ਦਾ ਪਹਿਲਾ ਗੀਤ ‘ਦਿਲ ਹੀ ਬੁਝਾ ਹੁਆ ਹੋ ਤੋ’ ਗਾਇਆ ਸੀ। ਭਾਰਤੀ ਸਿਨੇਮਾ ਦੇ ਬਹੁ-ਪੱਖੀ ਅਭਿਨੇਤਾ-ਨਿਰਮਾਤਾ-ਨਿਰਦੇਸ਼ਕ ਰਾਜ ਕਪੂਰ ਲਈ ਇਕ-ਦੋ ਗੀਤ ਗਾਉਣ ਤੋਂ ਬਾਅਦ ਹੀ ਉਹ 50 ਦੇ ਦਹਾਕੇ ਵਿਚ ‘ਸ਼ੋਅ ਮੈਨ ਦੀ ਆਵਾਜ਼’ ਵਜੋਂ ਜਾਣਿਆ ਜਾਣ ਲੱਗਾ।

ਇਹ ਖ਼ਬਰ ਵੀ ਪੜ੍ਹੋ : ‘ਆਊਟਲਾਅ’ ਦੇ ਟਰੇਲਰ ’ਚ ਦਿਸਿਆ ਗਿੱਪੀ ਗਰੇਵਾਲ ਦਾ ਗੈਂਗਸਟਰ ਸਟਾਈਲ

ਰਾਜ ਕਪੂਰ ਅਤੇ ਮੁਕੇਸ਼ ਦੀ ਬਹੁਤ ਚੰਗੀ ਦੋਸਤੀ ਸੀ। ਰਾਜ ਕਪੂਰ ਅਤੇ ਮੁਕੇਸ਼ ਔਖੇ ਸਮੇਂ ਵਿਚ ਇਕ-ਦੂਜੇ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਮੁਕੇਸ਼ ਨੇ 40 ਸਾਲਾਂ ਦੇ ਕਰੀਅਰ ਵਿਚ 200 ਤੋਂ ਵੱਧ ਫ਼ਿਲਮਾਂ ਲਈ ਗੀਤ ਗਾਏ। ਮੁਕੇਸ਼ ਉਸ ਦੌਰ ਦੇ ਹਰ ਸੁਪਰਸਟਾਰ ਦੀ ਆਵਾਜ਼ ਬਣ ਚੁੱਕੇ ਸਨ। ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਪਰ ਉਨ੍ਹਾਂ ਨੂੰ ਦਰਦ ਭਰੇ ਗੀਤਾਂ ਲਈ ਵਧੇਰੇ ਪਛਾਣ ਮਿਲੀ। ਮੁਕੇਸ਼ ਨੇ ‘ਅਗਰ ਜ਼ਿੰਦਾ ਹੂੰ ਮੈਂ ਇਸ ਤਰ੍ਹਾਂ ਸੇ’, ‘ਯੇ ਮੇਰਾ ਦੀਵਾਨਪਨ ਹੈ’, ‘ਓ ਜਾਨੇ ਵਾਲੇ ਹੋ ਸਕੇ ਤੋ ਲੌਟ ਕੇ ਆਨਾ’, ‘ਜੈ ਬੋਲੋ ਬੇਈਮਾਨ ਕੀ’, ‘ਦੁਨੀਆ ਏਕ ਨੰਬਰੀ ਤੋਂ ਮੈਂ ਦਸ ਨੰਬਰੀ’ , ‘ਤੇਰੇ ਲੀਏ ਹੀ ਸਾਤ ਰੰਗ ਕੇ ਸਪਨੇ ਚੁਨੇ’ ਵਰਗੇ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਮੁਕੇਸ਼ ਦੇ ਗੀਤ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਚ ਹਮੇਸ਼ਾ ਗੂੰਜਦੇ ਰਹਿਣਗੇ, ਇਨ੍ਹਾਂ ਦਾ ਜਾਦੂ ਕਦੇ ਖਤਮ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ

ਫ਼ਿਲਮ ਫੇਅਰ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਮਰਦ ਗਾਇਕ
ਸਾਲ 1959 ਵਿਚ ਰਿਸ਼ੀਕੇਸ਼ ਮੁਖਰਜੀ ਦੀ ਫ਼ਿਲਮ ‘ਅਨਾੜੀ’ ਨੇ ਰਾਜ ਕਪੂਰ ਨੂੰ ਪਹਿਲਾ ਫ਼ਿਲਮ ਫੇਅਰ ਐਵਾਰਡ ਦਿਵਾਇਆ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰਾਜ ਕਪੂਰ ਦੇ ਸਭ ਤੋਂ ਚੰਗੇ ਦੋਸਤ ਮੁਕੇਸ਼ ਨੂੰ ਫ਼ਿਲਮ 'ਅਨਾੜੀ' ਦੇ ਗੀਤ ‘ਸਬ ਕੁਝ ਸਿਖਾ ਹਮਨੇ, ਨਾ ਸਿੱਖੀ ਹੋਸ਼ਿਆਰੀ’ ਲਈ ਸਰਵੋਤਮ ਪਲੇਅਬੈਕ ਗਾਇਕ ਦਾ ਫ਼ਿਲਮ ਫੇਅਰ ਐਵਾਰਡ ਵੀ ਮਿਲਿਆ ਸੀ। ਫ਼ਿਲਮ ਫੇਅਰ ਐਵਾਰਡ ਪ੍ਰਾਪਤ ਕਰਨ ਵਾਲੇ ਮੁਕੇਸ਼ ਪਹਿਲੇ ਮਰਦ ਗਾਇਕ ਸਨ। ਉਨ੍ਹਾਂ ਨੂੰ ਕੁੱਲ 4 ਵਾਰ ਫ਼ਿਲਮ ਫੇਅਰ ਐਵਾਰਡ ਮਿਲਿਆ।

ਮੇਰੀ ਆਵਾਜ਼ ਅਤੇ ਆਤਮਾ ਦੋਵੇਂ ਚਲੀਆਂ ਗਈਆਂ
ਮੁਕੇਸ਼ ਅਮਰੀਕਾ ਦੇ ਡੇਟਰਾਇਟ ਸ਼ਹਿਰ ਵਿਚ ਇਕ ਸਟੇਜ ਸ਼ੋਅ ਵਿਚ ਪਰਫਾਰਮ ਕਰ ਰਹੇ ਸਨ ਅਤੇ ਉਸ ਸਮੇਂ ਉਹ ਗੀਤ ‘ਏਕ ਦਿਨ ਵਿਕ ਜਾਏ ਮਾਟੀ ਕੇ ਮੋਲ, ਜਗ ਮੇਂ ਰਹਿ ਜਾਏਂਗੇ ਪਿਆਰੇ ਤੇਰੇ ਬੋਲ’ ਗਾ ਰਹੇ ਸਨ। ਗੀਤ ਗਾਉਂਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਰਾਜ ਕਪੂਰ ਨੂੰ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਮੂੰਹੋਂ ਆਵਾਜ਼ ਵੀ ਨਾ ਨਿਕਲ ਸਕੀ। ਰਾਜ ਕਪੂਰ ਨੇ ਕਿਹਾ ਸੀ ਕਿ ਮੁਕੇਸ਼ ਦੇ ਜਾਣ ਨਾਲ ਮੇਰੀ ਆਵਾਜ਼ ਅਤੇ ਆਤਮਾ ਦੋਵੇਂ ਚਲੀਆਂ ਗਈਆਂ ਹਨ।

sunita

This news is Content Editor sunita