ਰਾਜ ਕੁੰਦਰਾ ਦੇ ਹੱਕ ''ਚ ਨਿੱਤਰੇ ਗਾਇਕ ਮੀਕਾ ਸਿੰਘ, ਦੱਸਿਆ ''ਚੰਗਾ ਆਦਮੀ''

07/21/2021 10:39:34 AM

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਇੱਕ ਆਨਲਾਈਨ ਐਪ ਰਾਹੀਂ ਪੋਰਨ ਫ਼ਿਲਮਾਂ ਬਣਾਉਣ ਅਤੇ ਪਬਲਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਸ ਨੂੰ 'ਅਹਿਮ ਸਾਜ਼ਿਸ਼ਕਰਤਾ' ਵੀ ਦੱਸਿਆ ਹੈ। ਮੀਕਾ ਸਿੰਘ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਸ ਨੇ ਰਾਜ ਦੇ ਐਪ ਵਿੱਚੋਂ ਇੱਕ ਵੀਡੀਓ ਵੇਖਿਆ ਹੈ। ਮੀਕਾ ਸਿੰਘ ਨੇ ਮੁੰਬਈ ਵਿੱਚ ਪਪਰਾਜ਼ੀ ਨਾਲ ਗੱਲਬਾਤ ਕਰਦਿਆਂ ਆਪਣੀ ਪ੍ਰਤੀਕ੍ਰਿਆ ਦਿੱਤੀ। ਮੀਕਾ ਸਿੰਘ ਨੇ ਰਾਜ ਕੁੰਦਰਾ ਨੂੰ 'ਚੰਗਾ ਆਦਮੀ' ਦੱਸਿਆ ਅਤੇ ਕਿਹਾ ਕਿ ਉਹ ਇਸ ਐਪ ਬਾਰੇ ਜ਼ਿਆਦਾ ਨਹੀਂ ਜਾਣਦਾ ਪਰ ਰਾਜ ਦੇ ਇਕ ਹੋਰ ਐਪ ਨੂੰ ਵੇਖਿਆ ਹੈ।


ਮੀਕਾ ਸਿੰਘ ਨੇ ਕਿਹਾ, "ਮੈਂ ਬੱਸ ਇਹ ਵੇਖਣ ਲਈ ਇੰਤਜ਼ਾਰ ਕਰ ਰਿਹਾ ਹਾਂ ਕਿ ਕੀ ਵਾਪਰੇਗਾ। ਦੇਖਦੇ ਹਾਂ। ਜੋ ਕੁਝ ਵੀ ਹੋਵੇਗਾ ਉਹ ਚੰਗਾ ਹੋਵੇਗਾ, ਮੈਨੂੰ ਉਸਦੇ ਐਪ ਬਾਰੇ ਜ਼ਿਆਦਾ ਪਤਾ ਨਹੀਂ ਹੈ। ਮੈਂ ਇੱਕ ਐਪ ਵੇਖਿਆ, ਇਹ ਇੱਕ ਸਧਾਰਣ ਐਪ ਸੀ। ਜ਼ਿਆਦਾ ਕੁਝ ਉਸ 'ਚ ਹੈ ਨਹੀਂ ਸੀ ਇਸ ਲਈ ਚੰਗੇ ਦੀ ਉਮੀਦ ਕਰੋ। ਮੈਨੂੰ ਲੱਗਦਾ ਹੈ ਕਿ ਉਹ ਇਕ ਚੰਗਾ ਲੜਕਾ ਹੈ, ਰਾਜ ਕੁੰਦਰਾ।

 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਹੁਣ ਦੇਖਦੇ ਹਾਂ ਕਿ ਕੀ ਸੱਚ ਹੈ ਅਤੇ ਕੀ ਝੂਠ ਹੈ ਜੋ ਸਿਰਫ ਅਦਾਲਤ ਹੀ ਦੱਸ ਸਕਦੀ ਹੈ।”


ਦੱਸ ਦਈਏ ਕਿ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਕੁਝ ਐਪਸ 'ਤੇ ਪ੍ਰਕਾਸ਼ਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।
ਅਸ਼ਲੀਲ ਫ਼ਿਲਮ ਦੀ ਸ਼ੂਟਿੰਗ ਦੇ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਨੇ ਇਸ ਸਾਲ ਫਰਵਰੀ ਵਿਚ ਕੇਸ ਦਰਜ ਕੀਤਾ ਸੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਸੀ। ਇੱਕ ਅਸ਼ਲੀਲ ਫ਼ਿਲਮ ਦੀ ਸ਼ੂਟਿੰਗ ਦੇ ਸੰਬੰਧ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ ਹੈ ਕਿ ਰਾਜ ਕੁੰਦਰਾ ਇਸ ਸਾਰੇ ਮਾਮਲੇ ਦਾ ਮਾਸਟਰ ਮਾਇੰਡ ਸੀ।


ਕੇਂਦਰੇਨ ਨਾਮ ਦੀ ਇਕ ਕੰਪਨੀ ਜੋ ਯੂਕੇ ਵਿਚ ਰਜਿਸਟਰਡ ਸੀ। ਓ.ਟੀ.ਟੀ ਪਲੇਟਫਾਰਮ 'ਤੇ ਅਸ਼ਲੀਲ ਫ਼ਿਲਮਾਂ ਪ੍ਰਕਾਸ਼ਤ ਕਰਦੀ ਸੀ। ਇਹ ਕੰਪਨੀ ਰਾਜ ਕੁੰਦਰਾ ਵੱਲੋਂ ਬਣਾਈ ਗਈ ਸੀ ਅਤੇ ਵਿਦੇਸ਼ਾਂ ਵਿਚ ਰਜਿਸਟਰ ਹੋ ਗਈ ਤਾਂ ਕਿ ਉਹ ਸਾਈਬਰ ਕਾਨੂੰਨ ਤੋਂ ਬਚ ਸਕੇ। ਦੱਸਿਆ ਜਾ ਰਿਹਾ ਹੈ ਕਿ ਰਾਜ ਕੁੰਦਰਾ ਦੇ ਪਰਿਵਾਰ ਦੇ ਲੋਕ ਇਸ ਕੰਪਨੀ ਦੇ ਡਾਇਰੈਕਟਰ ਸਨ। ਇਹ ਕੰਪਨੀ ਮੁੰਬਈ ਜਾਂ ਭਾਰਤ ਵਿੱਚ ਕਿਤੇ ਹੋਰ ਸਰਵਰਾਂ 'ਤੇ ਸ਼ੂਟ ਕੀਤੀ ਅਸ਼ਲੀਲ ਵੀਡੀਓ ਅਪਲੋਡ ਕਰਦੀ ਸੀ। ਵੀਡਿਓ ਨੂੰ ਇੱਥੋਂ 'ਵੀ ਟ੍ਰਾਂਸਫਰ' ਰਾਹੀਂ ਭੇਜਿਆ ਗਿਆ ਸੀ।

Aarti dhillon

This news is Content Editor Aarti dhillon