ਕੌਰ ਬੀ ਨੇ ਨੇਹਾ ਕੱਕੜ-ਰੋਹਨਪ੍ਰੀਤ ਦੀ ਰਿਸੈਪਸ਼ਨ ਪਾਰਟੀ ''ਚ ਲਾਈਆਂ ਰੌਣਕਾਂ, ਜੋੜੀ ਨੂੰ ਇੰਝ ਦਿੱਤੀਆਂ ਦੁਆਵਾਂ (ਵੀਡੀਓ)

10/28/2020 4:32:54 PM

ਜਲੰਧਰ (ਬਿਊਰੋ) : ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਪੰਜਾਬੀ ਪ੍ਰਸਿੱਧ ਗਾਇਕਾ ਕੌਰ ਬੀ ਨੇ ਵੀ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਰਿਸੈਪਸ਼ਨ ਪਾਰਟੀ ਵਿਆਹ 'ਚ ਸ਼ਿਰਕਤ ਕੀਤੀ ਅਤੇ ਆਪਣੇ ਗੀਤਾਂ ਨਾਲ ਖੂਬ ਰੌਣਕਾਂ ਲਗਾਈਆਂ।

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਨਵ-ਵਿਆਹੁਤਾ ਜੋੜੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਅਤੇ ਜੋੜੀ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਕੌਰ ਬੀ ਨੇ ਲਿਖਿਆ 'ਰੱਬ ਨੇ ਬਣਾ ਦੀ ਜੋੜੀ ਵਾਹਿਗੁਰੂ ਜੀ ਖੁਸ਼ ਰੱਖਣ ਜੋੜੀ ਨੂੰ।'

ਕੌਰ ਬੀ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਇਸ 'ਤੇ ਕੁਮੈਂਟਸ ਕੀਤੇ ਜਾ ਰਹੇ ਹਨ।


ਦੱਸ ਦਈਏ 24 ਅਕਤੂਬਰ ਨੂੰ ਨੇਹਾ ਕੱਕੜ ਨੇ ਰੋਹਨਪ੍ਰੀਤ ਨਾਲ ਵਿਆਹ ਕਰਵਾਇਆ ਹੈ ਅਤੇ ਇਹ ਜੋੜੀ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਕਿਉਂਕਿ ਇਸ ਜੋੜੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਸ ਕਪਲ ਦੇ ਹਲਦੀ, ਮਹਿੰਦੀ, ਰਿੰਗ ਸੈਰੇਮਨੀ ਤੋਂ ਲੈ ਕੇ ਵਿਆਹ ਅਤੇ ਰਿਸਪੈਸ਼ਨ ਦੀਆਂ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਦੇ ਜਰੀਏ ਸ਼ੇਅਰ ਕਰ ਰਹੇ ਹਨ। ਇਹ ਜੋੜੀ ਵਿਆਹ ਦੇ ਸਾਰੇ ਫੰਕਸ਼ਨ ਭੁਗਤਾ ਕੇ ਮੁੰਬਈ ਵਾਪਿਸ ਆ ਗਈ ਹੈ, ਜਿੱਥੇ ਏਅਰਪੋਰਟ ਤੇ ਦੋਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।


ਦੱਸਣਯੋਗ ਹੈ ਕਿ ਨੇਹਾ ਕੱਕੜ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਮਾਤਾ ਦੀਆਂ ਭੇਂਟਾ ਨਾਲ ਕੀਤੀ ਸੀ। ਕੋਈ ਸਮਾਂ ਸੀ ਉਹ ਜਗਰਾਤਿਆਂ 'ਚ ਗਾਉਂਦੀ ਹੁੰਦੀ ਸੀ ਪਰ ਨੇਹਾ ਕੱਕੜ ਨੇ ਆਪਣੀ ਮਿਹਨਤ ਨਾਲ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦੀ ਬਦੌਲਤ ਉਹ ਬਾਲੀਵੁੱਡ ਦੇ ਹਿੱਟ ਗਾਇਕਾਂ ਦੀ ਸੂਚੀ 'ਚ ਆਉਂਦੀ ਹੈ।

 

 
 
 
 
 
View this post on Instagram
 
 
 
 
 
 
 
 
 

ਰੌਣਕਾਂ💃 After Lockdown 1st Performance😃🙈❤️

A post shared by KaurB🔥 (@kaurbmusic) on Oct 27, 2020 at 9:08pm PDT

sunita

This news is Content Editor sunita