ਗਾਇਕ ਕਾਕਾ ਦਾ ਗੀਤ ''ਮਿੱਟੀ ਦੇ ਟਿੱਬੇ'' ਬਿਲਬੋਰਡ ਚਾਰਟ ''ਚ ਸ਼ਾਮਲ

09/05/2022 12:02:27 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਕਾਕਾ ਨੇ ਆਪਣੇ ਹੁਨਰ ਦੇ ਦਮ 'ਤੇ ਪੰਜਾਬੀ ਸੰਗੀਤ ਜਗਤ ਵਿਚ ਚੰਗਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿਚ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਹਰ ਗੀਤ ਟਰੈਂਡਿੰਗ ਵਿਚ ਆ ਜਾਂਦਾ ਹੈ। ਹਾਲ ਹੀ ਵਿਚ ਕਾਕਾ ਦਾ ਗੀਤ 'ਮਿੱਟੀ ਦੇ ਟਿੱਬੇ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਹ ਗੀਤ ਸੁਪਰਹਿੱਟ ਹੋ ਚੁੱਕਿਆ ਹੈ। 29 ਜੁਲਾਈ ਨੂੰ ਰਿਲੀਜ਼ ਹੋਏ ਇਸ ਗੀਤ ਨੂੰ 46 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਇਸ ਗੀਤ ਦੀ ਜ਼ਬਰਦਸਤ ਚੜ੍ਹਾਈ ਹੈ। ਲੋਕ ਇਸ ਗੀਤ 'ਤੇ ਖੂਬ ਰੀਲਾਂ ਬਣਾ ਰਹੇ ਹਨ । 

ਇਹ ਗੀਤ ਲਗਾਤਾਰ ਕਈ ਰਿਕਾਰਡ ਤੋੜ ਰਿਹਾ ਹੈ। ਹੁਣ ਇਸ ਗੀਤ ਨੇ 'ਬਿਲਬੋਰਡ ਇੰਡੀਆ ਚਾਰਟ' ਵਿਚ ਟੌਪ 20 ਜਗ੍ਹਾ ਬਣਾਈ ਹੈ । ਇਸ ਗੀਤ ਨੂੰ 'ਬਿਲਬੋਰਡ ਮਿਊਜ਼ਿਕ ਚਾਰਟ' ਵਿਚ 15ਵਾਂ ਸਥਾਨ ਮਿਲਿਆ ਹੈ। ਕਾਕਾ ਨੇ ਖੁਦ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਇਸ ਗੀਤ ਨੂੰ ਯੂਟਿਊਬ ਦੇ ਟੌਪ ਮਿਊਜ਼ਿਕ ਵੀਡੀਓ ਵਿਚ ਥਾਂ ਮਿਲੀ ਸੀ । ਇਹ ਗੀਤ ਜਿੱਥੇ ਪਹਿਲਾਂ 9ਵੇਂ ਸਥਾਨ 'ਤੇ ਸੀ। ਹੁਣ 3 ਪਾਇਦਾਨ ਉੱਪਰ ਚੜ੍ਹ ਕੇ ਭਾਰਤ ਦਾ 6ਵਾਂ ਟੌਪ ਮਿਊਜ਼ਿਕ ਵੀਡੀਓ ਬਣ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਕਾਕਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਕੈਨੇਡਾ ਵਿਚ ਮਿਊਜ਼ਿਕ ਕੰਸਰਟ ਕਰ ਰਹੇ ਹਨ। ਫ਼ੈਨਜ਼ ਉਨ੍ਹਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ । ਕੈਨੇਡਾ ਵਿਚ ਉਨ੍ਹਾਂ ਦੇ ਸਾਰੇ ਹੀ ਮਿਊਜ਼ਿਕ ਸ਼ੋਅ ਹਾਊਸਫੁੱਲ ਰਹੇ ਸਨ। ਹਾਲ ਹੀ ਵਿਚ ਕਾਕਾ ਨੇ ਆਪਣੇ ਗੀਤ 'ਸੱਚ ਚਾਹੀਦਾ' ਦੀ ਮਿਊਜ਼ਿਕ ਵੀਡੀਓ ਰਿਲੀਜ਼ ਕੀਤੀ, ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ।  

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita