ਸਿੱਧੂ ਦਾ ਗੀਤ ''ਜਾਂਦੀ ਵਾਰ'' ਨਹੀਂ ਹੋਵੇਗਾ ਰਿਲੀਜ਼, ਸਲੀਮ ਮਰਚੈਂਟ ਨੇ ਕਿਹਾ- ਮੂਸੇਵਾਲਾ ਦੇ ਮਾਪਿਆਂ ਨੂੰ ਨਹੀਂ ਕਰਾਂਗਾ ਨਾਰਾਜ਼

08/29/2022 3:38:43 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' 'ਤੇ ਵਿਵਾਦ ਰੁਕ ਗਿਆ ਹੈ। ਬਾਲੀਵੁੱਡ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਗੀਤ ਦੀ ਰਿਲੀਜ਼ਿੰਗ ਡੇਟ ਟਾਲ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ 'ਤੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। 
ਦੱਸ ਦਈਏ ਕਿ ਇਸ ਦੀ ਜਾਣਕਾਰੀ ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਇਸ ਵੀਡੀਓ ਵਿਚ ਸਲੀਮ ਨੇ ਕਿਹਾ ਕਿ ਇਸ ਗੀਤ ਨੂੰ ਰਿਲੀਜ਼ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਮੂਸੇਵਾਲਾ ਦੇ ਮਾਪਿਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਜਦੋਂ ਉਹ ਸਹਿਮਤੀ ਦੇਣਗੇ ਮੈਂ ਉਦੋਂ ਹੀ ਇਹ ਗੀਤ ਰਿਲੀਜ਼ ਕਰਾਂਗਾ।

 
 
 
 
View this post on Instagram
 
 
 
 
 
 
 
 
 
 
 

A post shared by Salim Merchant (@salimmerchant)

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖਾਨ ਵੱਲੋਂ ਗਾਇਆ ਗੀਤ 'ਜਾਂਦੀ ਵਾਰ' 2 ਸਤੰਬਰ ਨੂੰ ਰਿਲੀਜ਼ ਹੋਣਾ ਸੀ। ਇਸ ਗੀਤ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਜਦੋਂ ਮਰਚੈਂਟ ਨੇ ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਤਾਂ ਪੰਜਾਬੀ ਇੰਡਸਟਰੀ ਦੇ ਦਿੱਗਜ ਗੀਤਕਾਰ ਤੇ ਲੇਖਕ ਬੰਟੀ ਬੈਂਸ ਨੇ ਮਰਚੈਂਟ ਦੇ ਨਾਂ ਇੱਕ ਲੰਬੀ ਚੌੜੀ ਪੋਸਟ ਲਿਖੀ ਸੀ, ਜਿਸ ਵਿਚ ਉਨ੍ਹਾਂ ਨੇ ਸਲੀਮ ਮਰਚੈਂਟ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਸਨ। ਬੈਂਸ ਨੇ ਕਿਹਾ ਸੀ ਕਿ ਮੂਸੇਵਾਲਾ ਦੇ 40-50 ਕਰੀਬ ਗੀਤ ਰਿਲੀਜ਼ ਲਈ ਪੈਂਡਿੰਗ ਵਿਚ ਹਨ, ਜੋ ਕਿ ਸਾਰੀਆਂ ਮਿਊਜ਼ਿਕ ਕੰਪਨੀਆਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪ ਦਿੱਤੇ ਹਨ। ਮਰਚੈਂਟ ਨੂੰ ਵੀ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ਮੰਨਣੀ ਚਾਹੀਦੀ ਹੈ। ਇਸ ਗੀਤ ਨੂੰ ਲੈ ਕੇ ਮੂਸੇਵਾਲਾ ਦੇ ਪਰਿਵਾਰ ਨੇ ਵੀ ਡੂੰਘਾ ਇਤਰਾਜ਼ ਪ੍ਰਗਟਾਇਆ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿਤਾ ਸੀ ਕਿ ਜੇ ਮਰਚੈਂਟ ਉਨ੍ਹਾਂ ਦੀ ਅਪੀਲ ਨਹੀਂ ਮੰਨਦੇ ਤਾਂ ਉਹ ਕੋਰਟ ਦਾ ਸਹਾਰਾ ਵੀ ਲੈ ਸਕਦੇ ਹਨ। 

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਜੁਲਾਈ 2021 ਵਿਚ 'ਜਾਂਦੀ ਵਾਰ' ਗੀਤ ਰਿਕਾਰਡ ਕੀਤਾ ਸੀ, ਜਿਸ ਨੂੰ ਸਲੀਮ ਮਰਚੈਂਟ ਨੇ ਮਿਊਜ਼ਿਕ ਦਿੱਤਾ ਸੀ। ਜਦਕਿ ਗੀਤ ਨੂੰ ਮੂਸੇਵਾਲਾ ਤੇ ਅਫ਼ਸਾਨਾ ਨੇ ਸੁਰਾਂ ਨਾਲ ਸਜਾਇਆ ਸੀ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ, ਪਰ ਹੁਣ ਇਸ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ।

 
 
 
 
View this post on Instagram
 
 
 
 
 
 
 
 
 
 
 

A post shared by Salim Merchant (@salimmerchant)

 

sunita

This news is Content Editor sunita