‘ਗੋਡਿਆਂ ਭਾਰ ਜਿਊਣ ਨਾਲੋਂ ਚੰਗਾ ਹੈ ਖੜ੍ਹੇ ਹੋ ਕੇ ਮਰ ਜਾਣਾ’, ਸਿੱਧੂ ਦੇ ਇੰਸਟਾ ਅਕਾਊਂਟ ’ਤੇ ਸਾਂਝੀ ਹੋਈ ਨਵੀਂ ਤਸਵੀਰ

08/30/2022 12:29:18 PM

ਚੰਡੀਗੜ੍ਹ (ਬਿਊਰੋ)– ਲੰਘੀ 29 ਅਗਸਤ ਨੂੰ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਪੂਰੇ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ। ਇਸੇ ਦੇ ਚਲਦਿਆਂ ਸਾਨੂੰ ਸਿੱਧੂ ਮੂਸੇ ਵਾਲਾ ਦੇ ਅਕਾਊਂਟ ’ਤੇ ਇਕ ਨਵੀਂ ਪੋਸਟ ਦੇਖਣ ਨੂੰ ਮਿਲੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ

ਇਸ ਪੋਸਟ ’ਚ ਸਿੱਧੂ ਮੂਸੇ ਵਾਲਾ ਬੰਦੂਕ ਚੁੱਕੀ ਖੜ੍ਹੇ ਨਜ਼ਰ ਆ ਰਹੇ ਹਨ, ਜੋ ਉੱਪਰ ਵੱਲ ਦੇਖ ਰਹੇ ਹਨ। ਤਸਵੀਰ ਨਾਲ ਬੇਹੱਦ ਖ਼ਾਸ ਕੈਪਸ਼ਨ ਲਿਖੀ ਹੋਈ ਹੈ।

ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਗੋਡਿਆਂ ਭਾਰ ਜਿਊਣ ਨਾਲੋਂ ਚੰਗਾ ਹੈ ਖੜ੍ਹੇ ਹੋ ਕੇ ਮਰ ਜਾਣਾ।’’

 
 
 
 
View this post on Instagram
 
 
 
 
 
 
 
 
 
 
 

A post shared by Sidhu Moosewala (ਮੂਸੇ ਆਲਾ) (@sidhu_moosewala)

ਦੱਸ ਦੇਈਏ ਕਿ 14 ਘੰਟਿਆਂ ਅੰਦਰ ਹੀ ਤਸਵੀਰ ਨੂੰ 1.5 ਲੱਖ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ, ਉਥੇ 88 ਹਜ਼ਾਰ ਤੋਂ ਵੱਧ ਕੁਮੈਂਟਸ ਹੁਣ ਤਕ ਪੋਸਟ ’ਤੇ ਆ ਗਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh