ਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼, ਵਧਾਇਆ ਇੰਟਰਨੈੱਟ ਦਾ ਪਾਰਾ

01/12/2022 12:46:10 PM

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਅੱਜ ਕੱਲ ਆਪਣੀ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਪ੍ਰਸ਼ੰਸਕ ਵੀ ਉਸ ਦੀ ਲੁੱਕ ਦੀ ਤਾਰੀਫ਼ ਕਰਦੇ ਨਹੀਂ ਥੱਕਦੇ। ਸ਼ਵੇਤਾ ਤਿਵਾਰੀ ਨੇ ਸਖ਼ਤ ਮਿਹਨਤ ਨਾਲ ਖ਼ੁਦ ਨੂੰ ਫਿੱਟ ਕੀਤਾ ਹੈ।

 

ਇਸ ਤੋਂ ਬਾਅਦ ਸ਼ਵੇਤਾ ਤਿਵਾਰੀ ਲਗਾਤਾਰ ਬੋਲਡ ਲੁੱਕ 'ਚ ਫੋਟੋਸ਼ੂਟ ਕਰਵਾ ਰਹੀ ਹੈ, ਜਿਸ ਦੀ ਗਵਾਹੀ ਉਸ ਦਾ ਇੰਸਟਾਗ੍ਰਾਮ ਅਕਾਊਂਟ ਭਰਦਾ ਹੈ।

ਦਰਅਸਲ, ਹਾਲ ਹੀ 'ਚ ਸ਼ਵੇਤਾ ਤਿਵਾਰੀ ਨੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

ਇਸ ਫੋਟੋਸ਼ੂਟ 'ਚ ਸ਼ਵੇਤਾ ਤਿਵਾਰੀ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ। ਇਸ ਬੋਲਡ ਲੁੱਕ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਸ਼ਵੇਤਾ ਤਿਵਾਰੀ ਨੇ ਇਕ ਹੋਰ ਫੋਟੋਸ਼ੂਟ ਕਰਵਾਇਆ ਹੈ, ਜੋ ਕਿ ਕਾਫ਼ੀ ਖ਼ੂਬਸੂਰਤ ਹੈ। ਇਹ ਫੋਟੋਸ਼ੂਟ ਉਸ ਨੇ ਸਾੜ੍ਹੀ 'ਚ ਕਰਵਾਇਆ ਹੈ।

ਇਕ ਤਸਵੀਰ 'ਚ ਉਸ ਨੇ ਆਪਣੀ ਸਾੜ੍ਹੀ ਦਾ ਪੱਲਾ ਪਿੱਛੇ ਸੁੱਟਿਆ ਹੋਇਆ ਹੈ ਅਤੇ ਬੋਲਡ ਅੰਦਾਜ਼ 'ਚ ਫਿੱਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਸ਼ਵੇਤਾ ਦੇ ਦੋ ਬੱਚੇ ਹਨ, ਜਿਨ੍ਹਾਂ 'ਚੋਂ ਵੱਡੀ ਧੀ ਦਾ ਨਾਂ ਪਲਕ ਤਿਵਾਰੀ ਹੈ।

ਪਲਕ ਤਿਵਾਰੀ ਹਾਲ ਹੀ 'ਚ ਹਾਰਡੀ ਸੰਧੂ ਦੇ ਗੀਤ 'ਬਿਜਲੀ ਬਿਜਲੀ' ਗੀਤ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸ਼ਵੇਤਾ ਦੇ ਛੋਟੇ ਪੁੱਤਰ ਦਾ ਨਾਂ ਰੇਯਾਂਸ ਹੈ। 

ਦੱਸਣਯੋਗ ਹੈ ਕਿ ਸ਼ਵੇਤਾ ਤਿਵਾਰੀ ਇਸ ਤੋਂ ਪਹਿਲਾਂ ਵੀ ਕਈ ਵਾਰ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਉਸ ਦੇ ਫੋਟੋਸ਼ੂਟ ਵੇਖ ਕੇ ਲੱਗਦਾ ਨਹੀਂ ਹੈ ਕਿ ਉਹ 2 ਬੱਚਿਆਂ ਦੀ ਮਾਂ ਹੈ।

ਅਸਲ 'ਚ ਸ਼ਵੇਤਾ ਤਿਵਾਰੀ ਨੇ ਆਪਣੇ ਆਪ ਨੂੰ ਕਾਫ਼ੀ ਫਿੱਟ ਰੱਖਿਆ ਹੋਇਆ ਹੈ, ਜਿਸ ਕਾਰਨ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਬੇਹੱਦ ਔਖਾ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 

sunita

This news is Content Editor sunita