‘ਸੀ. ਆਈ. ਡੀ.’ ਦੇ ਮੁੱਖ ਕਿਰਦਾਰ ਏ. ਸੀ. ਪੀ. ਪ੍ਰਦਿਊਮਨ ਨੂੰ ਨਹੀਂ ਮਿਲ ਰਿਹਾ ਕੰਮ, ਕਿਹਾ, ‘ਮੇਰੇ ਲਈ ਇਹ ਬੜੇ ਦੁੱਖ..

01/20/2022 12:56:53 PM

ਮੁੰਬਈ (ਬਿਊਰੋ)– ਦਰਸ਼ਕ ਅੱਜ ਬਾਲੀਵੁੱਡ ਤੇ ਟੀ. ਵੀ. ਦੇ ਮਸ਼ਹੂਰ ਅਦਾਕਾਰ ਸ਼ਿਵਾਜੀ ਸਾਤਮ ਨੂੰ ਉਨ੍ਹਾਂ ਦੇ ਅਸਲੀ ਨਾਂ ਨਾਲ ਨਹੀਂ, ਸਗੋਂ ਏ. ਸੀ. ਪੀ. ਪ੍ਰਦਿਊਮਨ ਦੇ ਨਾਂ ਨਾਲ ਹੀ ਜਾਣਦੇ ਹਨ। ਉਨ੍ਹਾਂ ਟੀ. ਵੀ. ਸੀਰੀਅਲ ‘ਸੀ. ਆਈ. ਡੀ.’ ’ਚ ਏ. ਸੀ. ਪੀ. ਪ੍ਰਦਿਊਮਨ ਦੀ ਭੂਮਿਕਾ ਨਿਭਾਅ ਕੇ 23 ਸਾਲਾਂ ਤੱਕ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦਾ ਦਿਹਾਂਤ, ਕੋਰੋਨਾ ਕਾਰਨ ਹਸਪਤਾਲ ’ਚ ਸੀ ਦਾਖ਼ਲ

‘ਸੀ. ਆਈ. ਡੀ.’ ਤੋਂ ਇਲਾਵਾ ਸ਼ਿਵਾਜੀ ਸਾਤਮ ਨੇ ‘ਵਾਸਤਵ’, ‘ਨਾਇਕ’, ‘ਸੂਰਿਆਵੰਸ਼ਮ’ ਵਰਗੀਆਂ ਕਈ ਹਿੱਟ ਫ਼ਿਲਮਾਂ ’ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦਰਸ਼ਕਾਂ ਨੂੰ ਹੈਰਾਨ ਕੀਤਾ ਪਰ ਸਹੀ ਅਰਥਾਂ ’ਚ ਉਨ੍ਹਾਂ ਨੂੰ ਪਛਾਣ ਏ. ਸੀ. ਪੀ. ਪ੍ਰਦਿਊਮਨ ਦੇ ਕਿਰਦਾਰ ਤੋਂ ਮਿਲੀ।

ਹਾਲਾਂਕਿ ਹੁਣ ਏ. ਸੀ. ਪੀ. ਪ੍ਰਦਿਊਮਨ ਯਾਨੀ ਸ਼ਿਵਾਜੀ ਸਾਤਮ ਕੋਲ ਕੰਮ ਨਹੀਂ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਅਦਾਕਾਰ ਨੇ ਹਾਲ ਹੀ ’ਚ ਆਪਣੇ ਇੰਟਰਵਿਊ ’ਚ ਕੀਤਾ ਹੈ। ਏ. ਸੀ. ਪੀ. ਪ੍ਰਦਿਊਮਨ ਯਾਨੀ ਸ਼ਿਵਾਜੀ ਸਾਤਮ ਨੇ ਹਾਲ ਹੀ ’ਚ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ ’ਚ ਆਪਣੀ ਪ੍ਰੇਸ਼ਾਨੀ ਦੱਸਦਿਆਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਕੋਲ ਕੰਮ ਨਹੀਂ ਹੈ। ਸ਼ਿਵਾਜੀ ਨੇ ਇੰਟਰਵਿਊ ’ਚ ਕਿਹਾ, ‘ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਬਹੁਤ ਕੰਮ ਮਿਲ ਰਿਹਾ ਹੈ। ਜੇ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਇਹ ਨਹੀਂ ਹੈ। ਮੇਰੇ ਕੋਲ ਜੋ ਰੋਲ ਆਉਂਦੇ ਹਨ, ਉਹ ਕੁਝ ਖ਼ੁਸ ਨਹੀਂ ਹਨ।’

ਇਹ ਖ਼ਬਰ ਵੀ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਤੇ ਸਾਜ਼ ਦੇ ਵਿਆਹ ਦੀ ਪਹਿਲੀ ਝਲਕ ਆਈ ਸਾਹਮਣੇ

ਉਨ੍ਹਾਂ ਅੱਗੇ ਕਿਹਾ, ‘ਮੈਂ ਇਕ ਮਰਾਠੀ ਥੀਏਟਰ ਤੋਂ ਹਾਂ ਤੇ ਮੈਂ ਆਪਣੀ ਜ਼ਿੰਦਗੀ ’ਚ ਸਿਰਫ਼ ਉਨ੍ਹਾਂ ਪ੍ਰਾਜੈਕਟਾਂ ’ਚ ਕੰਮ ਕੀਤਾ ਹੈ, ਜਿਨ੍ਹਾਂ ਦਾ ਮੈਨੂੰ ਆਨੰਦ ਹੈ। ਮੇਰੇ ਲਈ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਹੋਰ ਸ਼ਕਤੀਸ਼ਾਲੀ ਪਾਤਰ ਨਹੀਂ ਲਿਖੇ ਜਾ ਰਹੇ ਤੇ ਇਹ ਹਰ ਪਾਸਿਓਂ ਘਾਟਾ ਹੈ। ਕੰਮ ਨਾ ਮਿਲਣ ਕਾਰਨ ਮੈਂ ਘਰ ਬੈਠਾ ਬੋਰ ਹੋਣ ਲਈ ਮਜਬੂਰ ਹਾਂ। ਇਸ ਦੇ ਨਾਲ ਹੀ ਇਕ ਅਦਾਕਾਰ ਵਜੋਂ ਮੈਂ ਆਪਣੇ ਕੰਮ ਨੂੰ ਮਿਸ ਕਰ ਰਿਹਾ ਹਾਂ ਤੇ ਅੱਜ ਵੀ ਦਰਸ਼ਕ ਚੰਗੇ ਕੰਮ ਤੇ ਚੰਗੇ ਕਲਾਕਾਰਾਂ ਨੂੰ ਯਾਦ ਕਰਦੇ ਹਨ। ਅੱਜ ਮੈਨੂੰ ਜੋ ਵੀ ਛੋਟਾ-ਮੋਟਾ ਕੰਮ ਮਿਲ ਰਿਹਾ ਹੈ, ਉਥੇ ਮੈਨੂੰ ਫਿਰ ਤੋਂ ਪੁਲਸ ਅਫਸਰਾਂ ਦੀਆਂ ਭੂਮਿਕਾਵਾਂ ਮਿਲ ਰਹੀਆਂ ਹਨ ਪਰ ਹੁਣ ਮੈਂ ਇਸ ਤਰ੍ਹਾਂ ਦਾ ਰੋਲ ਨਹੀਂ ਕਰਨਾ ਚਾਹੁੰਦਾ, ਜੋ ਮੈਂ ਪਿਛਲੇ 20 ਸਾਲਾਂ ਤੋਂ ਕਰ ਰਿਹਾ ਸੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh