ਫਿਨਾਲੇ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਭੈਣ ਲਈ ਮੰਗੀਆਂ ਵੋਟਾਂ, ਹੱਥ ਜੋੜ ਕੇ ਸਾਂਝੀ ਕੀਤੀ ਇਹ ਵੀਡੀਓ

01/27/2022 6:56:23 PM

ਮੁੰਬਈ (ਬਿਊਰੋ)– ਸ਼ਮਿਤਾ ਸ਼ੈੱਟੀ ‘ਬਿੱਗ ਬੌਸ 15’ ਦੀ ਟ੍ਰਾਫੀ ਜਿੱਤਣ ਤੋਂ ਸਿਰਫ ਇਕ ਕਦਮ ਦੂਰ ਹੈ। ਸ਼ੋਅ ’ਚ ਮੁਕਾਬਲੇਬਾਜ਼ਾਂ ਨਾਲ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਦਿਆਂ ਸ਼ਮਿਤਾ ‘ਬਿੱਗ ਬੌਸ 15’ ਦੇ ਫਿਨਾਲੇ ਤਕ ਪਹੁੰਚ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਲਹਿੰਗੇ ’ਚ ਸੋਨਮ ਬਾਜਵਾ ਨੇ ਕਰਵਾਇਆ ਫੋਟੋਸ਼ੂਟ, ਅਦਾਵਾਂ ’ਤੇ ਤੁਸੀਂ ਵੀ ਹਾਰ ਜਾਓਗੇ ਦਿਲ

ਸ਼ੋਅ ਦੇ ਗਰੈਂਡ ਫਿਨਾਲੇ ’ਚ ਕੁਝ ਹੀ ਬਚੇ ਹਨ। ਅਜਿਹੇ ’ਚ ਸ਼ਿਲਪਾ ਸ਼ੈੱਟੀ ਇਕ ਮਾਣ ਵਾਲੀ ਪਿਆਰੀ ਭੈਣ ਵਾਂਗ ਆਪਣੀ ਛੋਟੀ ਭੈਣ ਦੀ ਰੱਜ ਕੇ ਸੁਪੋਰਟ ਕਰ ਰਹੀ ਹੈ।

ਸ਼ਿਲਪਾ ਸ਼ੈੱਟੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸ਼ਮਿਤਾ ਦੇ ਸਮਰਥਨ ’ਚ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਸ਼ਿਲਪਾ ਨੇ ਦਰਸ਼ਕਾਂ ਨੂੰ ਸ਼ਮਿਤਾ ਨੂੰ ਵੋਟ ਕਰਕੇ ਉਸ ਨੂੰ ਜੇਤੂ ਬਣਾਉਣ ਲਈ ਕਿਹਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Shilpa Shetty Kundra (@theshilpashetty)

ਸ਼ਿਲਪਾ ਨੇ ਕਿਹਾ, ‘ਅੱਜ ਮੈਂ ਸ਼ਮਿਤਾ ਦੀ ਪ੍ਰਾਊਡ ਸਿਸਟਰ ਦੇ ਤੌਰ ’ਤੇ ਤੁਹਾਡੇ ਸਾਰਿਆਂ ਨਾਲ ਗੱਲ ਕਰ ਰਹੀ ਹਾਂ। ਮੈਂ ਇਸ ਲਈ ਗੱਲ ਕਰ ਰਹੀ ਹਾਂ ਕਿਉਂਕਿ ਸ਼ਮਿਤਾ ਦਾ ਸੁਭਾਅ ਹੈ, ਉਹ ਕਦੇ ਖ਼ੁਦ ਲਈ ਗੱਲ ਕਰਕੇ ਕੁਝ ਮੰਗੇਗੀ ਨਹੀਂ। ਮੈਨੂੰ ਲੱਗਦਾ ਹੈ ਕਿ ਸਾਡੇ ’ਚੋਂ ਕਈ ਲੋਕ ਅਜਿਹੇ ਹੁੰਦੇ ਹਨ। ਸਾਡੀ ਅਜਿਹੀ ਪਰਵਰਿਸ਼ ਹੈ ਕਿ ਸਾਡੇ ਮਾਤਾ-ਪਿਤਾ ਨੇ ਹਮੇਸ਼ਾ ਸਾਨੂੰ ਦੂਜਿਆਂ ਲਈ ਮੰਗਣਾ ਸਿਖਾਇਆ ਹੈ ਪਰ ਇਸ ਸਟੇਜ ’ਤੇ ਮੈਂ ਇਹ ਅਫਾਰਡ ਨਹੀਂ ਕਰ ਸਕਦੀ ਹਾਂ। ਮੈਂ ਸ਼ਮਿਤਾ ਵਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ। ਮੇਰੇ ਲਈ ਤਾਂ ਉਹ ਹਰ ਹਾਲ ’ਚ ਜੇਤੂ ਹੈ ਪਰ ਮੈਂ ਚਾਹੁੰਦੀ ਹਾਂ ਕਿ ਉਹ ਸਭ ਲਈ ਜੇਤੂ ਬਣੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh