ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਲਿਖਿਆ

07/23/2021 12:58:01 PM

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਮਸ਼ਹੂਰ ਬਿਜ਼ਨਸਮੈਨ ਰਾਜ ਕੁੰਦਰਾ ਦਾ ਨਾਮ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ’ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਪਰ ਹੁਣ ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਹੈ। 


ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਕਿਸੇ ਬੁੱਕ ਦਾ ਇਕ ਪੇਜ ਸਾਂਝਾ ਕੀਤਾ ਹੈ। ਇਸ ’ਤੇ ਸ਼ੁਰੂਆਤ ’ਚ ਅਮਰੀਕਨ ਆਥਰ ਜੇੇਮਸ ਥਰਬਰ ਦਾ ਇਕ ਨੋਟ ਲਿਖਿਆ,‘‘ਗੁੱਸੇ ’ਚ ਪਿੱਛੇ ਮੁੜ ਕੇ ਨਾ ਦੇਖੋ ਜਾਂ ਡਰ ’ਚ ਅੱਗੇ ਨਾ ਦੇਖੋ। ਸਗੋਂ ਜਾਗਰੂਕਤਾ ’ਚ ਚਾਰੇ ਪਾਸੇ ਦੇਖੋ। ਸ਼ਿਲਪਾ ਦੀ ਪੋਸਟ ’ਚ ਅੱਗੇ ਲਿਖਿਆ,‘‘ਅਸੀਂ ਉਨ੍ਹਾਂ ਲੋਕਾਂ ’ਤੇ ਗੁੱਸੇ ਹੁੰਦੇ ਹਾਂ ਜਿਨ੍ਹਾਂ ਨੇ ਸਾਨੂੰ ਸੱਟ ਪਹੁੰਚਾਈ ਹੈ। ਜੋ ਨਿਰਾਸ਼ਾਵਾਂ ਅਸੀਂ ਮਹਿਸੂਸ ਕੀਤੀਆਂ ਹਨ ਜੋ ਬਦਕਿਸਮਤੀ ਅਸੀਂ ਝੱਲੀ ਹੈ। ਅਸੀਂ ਇਸ ਖਦਸ਼ੇ ਦੇ ਡਰ ’ਚ ਰਹਿੰਦੇ ਹਾਂ ਕਿ ਅਸੀਂ ਆਪਣੀ ਨੌਕਰੀ ਖੋਹ ਸਕਦੇ ਹਾਂ, ਕਿਸੇ ਬਿਮਾਰੀ ਦੀ ਚਪੇਟ ’ਚ ਆ ਸਕਦੇ ਹਾਂ ਜਾਂ ਕਿਸੇ ਆਪਣੇ ਦੀ ਮੌਤ 'ਤੇ ਦੁੱਖੀ ਹੋ ਸਕਦੇ ਹਾਂ। ਸਾਨੂੰ ਜਿਸ ਜਗ੍ਹਾ ’ਤੇ ਰਹਿਣ ਦੀ ਲੋੜ ਹੈ, ਉਹ ਇਹੀਂ ਹੈ। ਹਾਲੇ ਜੋ ਹੋ ਰਿਹਾ ਹੈ ਜਾਂ ਹੋ ਸਕਦਾ ਹੈ, ਉਸ ਨੂੰ ਉਤਸੁਕਤਾ ਨਾਲ ਨਹੀਂ ਦੇਖ ਰਹੇ ਹਾਂ ਸਗੋਂ ਪੂਰੀ ਤਰ੍ਹਾਂ ਨਾਲ ਜਾਗਰੂਕ ਹਾਂ ਇਹ ਕੀ ਹੈ’’। 


ਸ਼ਿਲਪਾ ਵਲੋਂ ਸਾਂਝੀ ਕੀਤੀ ਪੋਸਟ 'ਚ ਅੱਗੇ ਲਿਖਿਆ, ‘‘ਮੈਂ ਗਹਿਰਾ ਸਾਹ ਲੈਂਦਾ ਹਾਂ, ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਮੈਂ ਜਿਉਂਦਾ ਹਾਂ। ਮੈਂ ਅਤੀਤ ’ਚ ਚੁਣੌਤੀਆਂ ਦਾ ਸਾਹਮਣਾ ਕਰ ਚੁੱਕਾ ਹਾਂ ਅਤੇ ਭਵਿੱਖ ’ਚ ਚੁਣੌਤੀਆਂ ਨਾਲ ਸਾਹਮਣਾ ਕਰਾਂਗਾ। ਅੱਜ ਮੈਨੂੰ ਆਪਣਾ ਜੀਵਨ ਜਿਉਣ ਲਈ ਬੇਚੈਨ ਹੋਣ ਦੀ ਲੋੜ ਨਹੀਂ ਹੈ। 


ਸ਼ਿਲਪਾ ਵਲੋਂ ਸਾਂਝੀ ਕੀਤੀ ਇਸ ਪੋਸਟ ਤੋਂ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਦਿਨਾਂ 'ਚ ਚੱਲ ਰਹੇ ਆਪਣੇ ਹਲਾਤ ਦੇ ਬਾਰੇ ’ਚ ਦੱਸਿਆ ਹੈ। ਹਾਲਾਂਕਿ ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ ਦੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਦੇ ਬਾਰੇ ’ਚ ਕੁਝ ਨਹੀਂ ਕਿਹਾ ਪਰ ਉਹ ਨਿਸ਼ਚਿਤ ਰੂਪ ਨਾਲ ਜੀਵਨ ’ਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਫਿਲਹਾਲ ਮੁੰਬਈ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਦਾਕਾਰਾ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲੇ ਹਨ।

Aarti dhillon

This news is Content Editor Aarti dhillon