ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਨਿਕੰਮਾ’ ਬਾਕਸ ਆਫ਼ਿਸ ’ਤੇ ਡਿੱਗੀ ਮੂੱਧੇ ਮੂੰਹ

06/20/2022 5:40:51 PM

ਮੁੰਬਈ: ਸ਼ਿਲਪਾ ਸ਼ੈੱਟੀ ਫ਼ਿਲਮ ‘ਨਿਕੰਮਾ’ ਬਾਕਸ ਆਫ਼ਿਸ 'ਤੇ ਬੁਰੀ ਤਰ੍ਹਾਂ ਨਾਲ ਡਿੱਗ ਗਈ ਹੈ। ਫ਼ਿਲਮ ਦੀ ਨਾ ਤਾਂ ਕਹਾਣੀ ਕੰਮ ਆਈ ਅਤੇ ਨਾ ਹੀ ਗਲੈਮਰ। ਅਕਸ਼ੈ ਕੁਮਾਰ ਦੀ ਫ਼ਿਲਮ ‘ਪ੍ਰਥਵੀਰਾਜ’ ਦੇ ਬਾਅਦ ਸ਼ਿਲਪਾ ਦੀ ਫ਼ਿਲਮ ‘ਨਿਕੰਮਾ’  ਵੀ ਬਾਕਸ ਆਫ਼ਿਸ ’ਤੇ ਮੂੰਧੇ ਮੂੰਹ ਡਿੱਗੀ ਹੈ। ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਦੀ ਵਾਪਸੀ ਵੀ ਬੇਜਾਨ ਸਾਬਤ ਹੋਈ ਹੈ।

ਇਹ  ਵੀ ਪੜ੍ਹੋ : ‘ਜੁੱਗ ਜੁੱਗ ਜੀਓ’ ਫ਼ਿਲਮ 'ਤੇ ਰਿਧੀਮਾ ਕਪੂਰ ਦਾ ਰੀਵਿਊ, ਮਾਂਂ ਨੀਤੂ ਕਪੂਰ ਦੀਆਂ ਕੀਤੀਆਂ ਰੱਜ ਕੇ ਤਾਰੀਫ਼ਾਂ

ਫ਼ਿਲਮ ਨੇ ਪਹਿਲੇ ਦਿਨ ਸਿਰਫ਼ 51 ਲੱਖ ਰੁਪਏ ਕਮਾਏ।ਇਸ ਦੇ ਨਾਲ ਹੀ ਬਾਕਸ ਆਫ਼ਿਸ ਇੰਡੀਆ ਦੀ  ਰਿਪੋਰਟ ਮੁਤਾਬਕ ਫ਼ਿਲਮ ਨੇ ਦੂਜੇ ਦਿਨ ਸਿਰਫ਼ 47 ਲੱਖ ਰੁਪਏ ਕਮਾਏ ਪਹਿਲੇ ਅਤੇ ਦੂਜੇ ਦਿਨ ਦੀ ਸੰਗ੍ਰਹਿ ਸਮੇਤ ਨਿਕੰਮਾ 98 ਲੱਖ ਰੁਪਏ ਇਕੱਠੇ ਕਰਨ ’ਚ ਕਾਮਯਾਬ ਰਿਹਾ। ਦੂਜੇ ਦਿਨ ਫ਼ਿਲਮ ਦੀ ਕਮਾਈ ’ਚ ਗਿਰਾਵਟ ਤੋਂ ਬਾਅਦ ਫ਼ਿਲਮ ਤੀਜੇ ਦਿਨ ਵੀ ਜ਼ਿਆਦਾ ਕਮਾਈ ਨਹੀਂ ਕਰ ਸਕੀ। ਰਿਪੋਟਰ ਦੇ ਮੁਤਾਬਕ ਫ਼ਿਲਮ ਦੇ ਕਈ ਸ਼ੋਅ ਕੈਂਸਲ ਕੀਤੇ ਗਏ।

ਇਹ  ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਤਨੀ ਆਲੀਆ ਨੇ ਕੀਤੀ ਤਾਰੀਫ਼

ਇਸ ਦੇ ਨਾਲ ਹੀ ਇਹ ਫ਼ਿਲਮ ਫ਼ਲੋਪ ਕੈਟੇਗਰੀ ’ਚ ਆਉਣ ਵਾਲੀ ਇਸ ਸਾਲ ਦੀ ਅਗਲੀ ਫ਼ਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਦੀ ਫ਼ਿਲਮ ਜਰਸੀ, ਜੌਨ ਅਬਰਾਹਮ ਦੀ ਅਟੈਕ, ਆਯੂਸ਼ਮਾਨ ਖ਼ੁਰਾਨਾ ਦੀ ਅਨੇਕ ਅਤੇ ਅਕਸ਼ੈ ਕੁਮਾਰ ਦੀ ਫ਼ਿਲਮ ਸਮਰਾਟ ਪ੍ਰਥਵੀਰਾਜ ਕਾਮਯਾਬ ਨਾ ਹੋ ਸਕੀਆਂ। ਸ਼ਿਲਪਾ ਅਤੇ ਅਕਸ਼ੈ ਵਕਗੇ  ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਦਾ ਅਜਿਹਾ ਡਿੱਗਣਾ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਹੈ।      

 ਇਹ  ਵੀ ਪੜ੍ਹੋ : ਵਿਵਾਦਾਂ ’ਚ ਘਿਰੀ ਕਰਨ ਜੌਹਰ ਦੀ ‘ਜੁੱਗ ਜੁੱਗ ਜੀਓ’, ਰਿਲੀਜ਼ ਤੋਂ ਪਹਿਲਾਂ ਹੋਵੇਗੀ ਅਦਾਲਤ ’ਚ ਪੇਸ਼

ਨਿਕੰਮਾ ਨੂੰ 17 ਜੂਨ ਨੂੰ ਰਿਲੀਜ਼ ਕੀਤਾ ਗਿਆ ਹੈ। ਇਹ ਇਕ ਆਮ ਬਾਲੀਵੁੱਡ ਮਸਾਲਾ ਫ਼ਿਲਮ ਹੈ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਨਾ ਤਾਂ ਇਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਨਾ ਹੀ ਇਸ ਨੂੰ ਚੰਗੀ ਕਮਾਈ ਹੋਈ। ਖ਼ਬਰਾਂ ਦੇ ਮੁਤਾਬਕ ਇਸ ਫ਼਼ਿਲਮ ਦੇ ਕਈ ਸ਼ੋਅ ਸਿਨੇਮਾਘਰਾਂ ’ਚੋਂ ਰੱਦ ਕਰ ਦਿੱਤੇ ਗਏ ਹਨ।                              

Anuradha

This news is Content Editor Anuradha