ਅੱਧੀ ਰਾਤ ਸ਼ਹਿਨਾਜ਼ ਨੇ ਸਾਂਝੀਆਂ ਕੀਤੀਆਂ ਅਜਿਹੀਆਂ ਤਸਵੀਰਾਂ, ਜੋ ਕੁਝ ਹੀ ਪਲਾਂ ’ਚ ਹੋਈਆਂ ਵਾਇਰਲ

03/17/2021 2:32:44 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਜਾਣੀ ਜਾਣ ਵਾਲੀ ਪੰਜਾਬੀ ਗਾਇਕਾ, ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਆਏ ਦਿਨ ਆਪਣੀਆਂ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿਚ ਆ ਜਾਂਦੀ ਹੈ। ਹਾਲ ਵਿਚ ਸ਼ਹਿਨਾਜ਼ ਵਲੋਂ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ ਦੀ ਹਰ ਪਾਸੇ ਕਾਫ਼ੀ ਚਰਚਾ ਹੋ ਰਹੀ ਹੈ।

ਇਨ੍ਹਾਂ ਤਸਵੀਰਾਂ ਵਿਚ ਸ਼ਹਿਨਾਜ਼ ਕੌਰ ਗਿੱਲ ਨੇ ਆਰੇਂਜ ਕਲਰ ਦਾ ਕ੍ਰਾਪ ਟਾਪ ਅਤੇ ਡੇਨਿਮ ਜੀਨਸ ਪਾਈ ਹੋਈ ਹੈ, ਜਿਸ ਵਿਚ ਉਹ ਆਪਣਾ ਪਰਫੈਕਟ ਫਿਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿਚ ਸ਼ਹਿਨਾਜ਼ ਵੱਖ-ਵੱਖ ਐਂਗਲ ਵਿਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਤੋਂ ਇਲਾਵਾ ਸ਼ਹਿਨਾਜ਼ ਨੇ ਆਪਣੀਆਂ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਉਹ ਸੋਫੇ ’ਤੇ ਬੈਠੀ ਮਸਤੀ ਕਰਦੀ ਹੋਈ ਦਿਸ ਰਹੀ ਹੈ।

ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਇਨ੍ਹੀਂ ਦਿਨੀਂ ਕੈਨੇਡਾ ਵਿਚ ਆਪਣੀ ਅਪਕਮਿੰਗ ਫ਼ਿਲਮ ‘ਹੌਂਸਲਾ ਰੱਖ’ ਦੀ ਸ਼ੂਟਿੰਗ ਲਈ ਕੈਨੇਡਾ ਪਹੁੰਚੀ ਹੋਈ ਹੈ। ਕੁਝ ਦਿਨ ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਨੇ ਦਿਲਜੀਤ ਦੋਸਾਂਝ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਵਿਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਸੀ। ਦਿਲਜੀਤ ਅਤੇ ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ।

ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਆਪਣੀ ਫ਼ਿਲਮ ਦੇ ਨੰਨ੍ਹੇ ਕੋ-ਸਟਾਰ ਸ਼ਿੰਦੇ ਗਰੇਵਾਲ ਨਾਲ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਦੋਵੇਂ ਜਾਣੇ ਖ਼ੂਬ ਮਸਤੀ ਕਰਦੇ ਹੋਏ ਨਜ਼ਰ ਆਏ ਸਨ। ਦੋਵਾਂ ਜਣਿਆਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ। 

ਦੱਸਣਯੋਗ ਹੈ ਕਿ ਸ਼ਹਿਨਾਜ਼ ਅਤੇ ਦਿਲਜੀਤ ਇਕੱਠੇ ਬਹੁਤ ਹੀ ਪਿਆਰੇ ਲੱਗ ਰਹੇ ਹਨ ਅਤੇ ਇਕੱਠੇ ਇਹ ਜੋੜੀ ਫ਼ਿਲਮ ਨੂੰ ਹਿੱਟ ਕਰ ਸਕਦੀ ਹੈ ਕਿਉਂਕਿ ਦੋਵਾਂ ਦੀ ਪੰਜਾਬ ਵਿਚ ਫੈਨ ਫਾਲੋਇੰਗ ਹੈ। ਇਸ ਫ਼ਿਲਮ ਦਾ ਨਿਰਮਾਣ ਖ਼ੁਦ ਦਿਲਜੀਤ ਦੁਸਾਂਝ ਕਰ ਰਹੇ ਹਨ।

ਇਹ ਫ਼ਿਲਮ ਉਸ ਦੀ ਨਵੀਂ ਪ੍ਰੋਡਕਸ਼ਨ ਕੰਪਨੀ ਪ੍ਰੋਡਿਊਸ ਕਰਨ ਜਾ ਰਹੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਫ਼ਿਲਮ ਵਿਚ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਦਿਖਾਈ ਦੇਣ ਜਾ ਰਿਹਾ ਹੈ। ਫ਼ਿਲਮ 'ਹੋਂਸਲਾ ਰੱਖ' ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ ਹਾਲ ਹੀ 'ਚ ਉਹ  ਬਾਦਸ਼ਾਹ ਨਾਲ ਗੀਤ 'ਫਲਾਈ' ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ। ਇਸ ਗੀਤ ਦੀ ਸ਼ੂਟਿੰਗ ਕਸ਼ਮੀਰ ਦੇ ਬਰਫੀਲੇ ਮੈਦਾਨਾਂ 'ਚ ਕੀਤੀ ਗਈ ਸੀ। ਇਸ ਗੀਤ ਦੇ ਬੋਲ ਖ਼ੁਦ ਬਾਦਸ਼ਾਹ ਨੇ ਸ਼ਿੰਗਾਰੇ ਹਨ। 'ਫਲਾਈ' ਗੀਤ 'ਚ ਸ਼ਹਿਨਾਜ਼ ਤੇ ਬਾਦਸ਼ਾਹ ਨਾਲ ਉਥਾਨਾ ਅਮਿਤ ਵੀ ਨਜ਼ਰ ਆਏ।

sunita

This news is Content Editor sunita