ਪਿੰਕ ਡਰੈੱਸ ’ਚ ਸ਼ਹਿਨਾਜ਼ ਗਿੱਲ ਲਗ ਰਹੀ ‘ਬਾਰਬੀ ਡੌਲ’, ਕਿਲਰ ਅੰਦਾਜ਼ ’ਚ ਦੇ ਰਹੀ ਪੋਜ਼

09/30/2022 1:49:53 PM

ਮੁੰਬਈ: ਜਦੋਂ ਵੀ ਫ਼ੈਸ਼ਨ ਨੂੰ ਲੈ ਕੇ ਗੱਲ ਸਾਹਮਣੇ ਆਉਂਦੀ ਹੈ ਤਾਂ ਸ਼ਹਿਨਾਜ਼ ਗਿੱਲ ਦਾ ਨਾਂ ਸੁਰਖੀਆਂ ’ਚ ਰਹਿੰਦਾ ਹੈ। ਸ਼ਹਿਨਾਜ਼ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।

ਇਹ ਵੀ ਪੜ੍ਹੋ : ਹਰਭਜਨ ਮਾਨ ਆਸਟ੍ਰੇਲੀਆ ਦੇ ਪਰਥ ’ਚ ਸਥਿਤ ਗੁਰਦੁਆਰੇ ’ਚ ਹੋਏ ਨਤਮਸਤਕ, ਸਾਂਝੀ ਕੀਤੀ ਤਸਵੀਰ

ਹਾਲ ਹੀ ’ਚ ਸ਼ਹਿਨਾਜ਼ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਸ ਸਮੇਂ ਕਾਫ਼ੀ ਚਰਚਾ ’ਚ ਹਨ। ਇਹ ਤਸਵੀਰਾਂ ਮਸ਼ਹੂਰ ਫੋਟੋਗ੍ਰਾਫ਼ਰ ਡੱਬੂ ਰਤਨਾਨੀ ਦੇ ਫੋਟੋਸ਼ੂਟ ਦੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਦਾ ਬਾਰਬੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਪਿੰਕ ਕਲਰ ਦੇ ਸ਼ਾਰਟ ਡਰੈੱਸ ’ਚ ਸ਼ਾਨਦਾਰ ਲੱਗ ਰਹੀ ਹੈ।

ਇਸ ਸ਼ਾਰਟ ਡਰੈੱਸ ’ਚ ਅਦਾਕਾਰਾ ਪਰਫੈਕਟ ਲਗ ਰਹੀ ਹੈ। ਮਿਨਿਮਲ ਮੇਕਅੱਪ, ਪਿੰਕ ਬਲੱਸ਼, ਆਈਸ਼ੈਡੋ ਨਾਲ ਸ਼ਹਿਨਾਜ਼ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

ਇਸ ਦੇ ਨਾਲ ਹੀ ਸ਼ਹਿਨਾਜ਼ ਖੂਬਸੂਰਤ ਹੇਅਰਸਟਾਈਲ ਕੀਤਾ ਹੋਇਆ ਹੈ। ਸ਼ਹਿਨਾਜ਼ ਹੀਲ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਸ਼ਹਿਨਾਜ਼ ਸਟਾਈਲਿਸ਼ ਅੰਦਾਜ਼ ’ਚ ਬਾਰਬੀ ਡੌਲ ਰੂਪ ’ਚ ਪੋਜ਼ ਦੇ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਅਸ਼ਲੀਲ ਵੀਡੀਓ ਮਾਮਲੇ ’ਚ CBI ਜਾਂਚ ਦੀ ਕੀਤੀ ਮੰਗ, ਕਿਹਾ-‘ਮੈਨੂੰ ਫਸਾਇਆ ਗਿਆ ਹੈ’

ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਸਲਮਾਨ ਖ਼ਾਨ ਦੀ ਫ਼ਿਲਮ ਭਾਈਜਾਨ ਨਾਲ ਡੈਬਿਊ ਕਰਨ ਜਾ ਰਹੀ ਹੈ। ਫ਼ਿਲਮ ਦੇ ਸੈੱਟ ਤੋਂ ਸ਼ਹਿਨਾਜ਼ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਹਾਲ ਹੀ ’ਚ ਆਪਣੇ ਇਕ ਹੋਰ ਵੱਡੇ ਬਾਲੀਵੁੱਡ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਸ਼ਹਿਨਾਜ਼ ਬਾਲੀਵੁੱਡ ਦੇ ਅਦਾਕਾਰ ਜਾਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਨਾਲ ਸਕ੍ਰੀਨ ਸਾਂਝੀ ਕਰੇਗੀ।


 

Shivani Bassan

This news is Content Editor Shivani Bassan