ਹੱਡੀਆਂ ਦੀ ਮੁੱਠ ਬਣੀ ਸ਼ਹਿਨਾਜ਼ ਕੌਰ ਗਿੱਲ, ਤਸਵੀਰਾਂ ਵੇਖ ਕੇ ਲੱਗੇਗਾ ਝਟਕਾ

09/01/2020 3:53:37 PM

ਜਲੰਧਰ (ਬਿਊਰੋ) - ਇੰਨੀਂ ਦਿਨੀਂ ਲੋਕ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ। ਹੁਣ ਤੱਕ ਕਈ ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਆਮ ਲੋਕਾਂ ਵਾਂਗ ਫ਼ਿਲਮੀ ਸਿਤਾਰੇ ਵੀ ਲੋੜ ਮੁਤਾਬਕ ਹੀ ਆਪਣੇ ਘਰਾਂ ਵਿਚੋਂ ਬਾਹਰ ਨਿਕਲਦੇ ਹਨ। ਇਸ ਤਰ੍ਹਾਂ ਦੇ ਹਲਾਤਾਂ ਵਿਚ ਫ਼ਿਲਮੀ ਸਿਤਾਰਿਆਂ ਵੱਲੋਂ ਆਪਣੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਸਭ ਦੇ ਚਲਦੇ ਸ਼ਹਿਨਾਜ਼ ਕੌਰ ਗਿੱਲ ਦੀਆਂ ਹੈਰਾਨ ਕਰਨ ਵਾਲੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਨੂੰ ਪਹਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ। 

ਦਰਅਸਲ ਸ਼ਹਿਨਾਜ਼ ਕੌਰ ਗਿੱਲ ਨੇ ਆਪਣਾ ਵਜ਼ਨ ਘੱਟ ਕੀਤਾ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਉਹ ਕਾਫ਼ੀ ਪਤਲੀ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਵਜ਼ਨ ਘੱਟ ਕਰਨ ਦੇ ਚੱਕਰ ਵਿਚ ਉਸ ਦੀਆਂ ਗਲਾਂ ਪਿਚਕ ਗਈਆਂ ਹਨ ਜਦੋਂ ਕਿ ਸਰੀਰ ਦੀਆਂ ਹੱਡੀਆਂ ਨਿਕਲ ਗਈਆਂ ਹਨ।

ਸ਼ਹਿਨਾਜ਼ ਕੌਰ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕ ਉਸ ਦੀ ਤਾਰੀਫ਼ ਕਰ ਰਹੇ ਹਨ ਅਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਡਾਇਟਿੰਗ ਬੰਦ ਕਰਨ ਲਈ ਕਿਹਾ ਹੈ।

ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਨੇ ਹਾਲ ਹੀ ਵਿਚ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਬਾਲੀਵੁੱਡ ਵਿਚ ਚੰਗੇ ਪ੍ਰੋਜੈਕਟ ਹਾਸਲ ਕਰਨ ਲਈ ਡਾਈਟਿੰਗ ਕਰ ਰਹੀ ਹੈ।

sunita

This news is Content Editor sunita