ਸ਼ਹਿਨਾਜ਼ ਗਿੱਲ ਨੇ ਗੀਤ ਰਾਹੀਂ ਦਿੱਤੀ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ, ਦੇਖ ਤੁਸੀਂ ਵੀ ਹੋਵੋਗੇ ਭਾਵੁਕ (ਵੀਡੀਓ)

10/29/2021 1:22:45 PM

ਚੰਡੀਗੜ੍ਹ (ਬਿਊਰੋ)– ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣ ਲਈ ਰਿਲੀਜ਼ ਕੀਤਾ ਹੈ।

‘ਤੂ ਯਹੀਂ ਹੈ’ ਨਾਂ ਦੇ ਗੀਤ ’ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ‘ਬਿੱਗ ਬੌਸ’ ਦੇ ਘਰ ’ਚ ਬਤੀਤ ਕੀਤੇ ਪਿਆਰੇ ਤੇ ਖ਼ੂਬਸੂਰਤ ਪਲ ਦੇਖਣ ਨੂੰ ਮਿਲ ਰਹੇ ਹਨ। ਇਹ ਗੀਤ ਇੰਨਾ ਪਿਆਰਾ ਹੈ ਕਿ ਇਸ ਨੂੰ ਸੁਣ ਕੇ ਤੁਸੀਂ ਭਾਵੁਕ ਜ਼ਰੂਰ ਹੋ ਜਾਓਗੇ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕਾਨੂੰਨੀ ਟੀਮ ਨਾਲ ਹੱਸਦੇ ਦਿਸੇ ਸ਼ਾਹਰੁਖ, ਘਰ ਦੇ ਬਾਹਰ ਲੱਗੀ ਲੋਕਾਂ ਦੀ ਭੀੜ

ਗੀਤ ਦੀ ਸ਼ੂਟਿੰਗ ਉਸ ਸਮੇਂ ਦੀ ਲੱਗ ਰਹੀ ਹੈ, ਜਦੋਂ ਸ਼ਹਿਨਾਜ਼ ਗਿੱਲ ਆਪਣੀ ਫ਼ਿਲਮ ‘ਹੌਂਸਲਾ ਰੱਖ’ ਦੀ ਪ੍ਰਮੋਸ਼ਨ ਲਈ ਕੈਨੇਡਾ ਗਈ ਸੀ।

ਗੀਤ ਦੇ ਬੋਲ, ਕੰਪੋਜ਼ੀਸ਼ਨ ਤੇ ਮਿਊਜ਼ਿਕ ਰਾਜ ਰਣਜੋਧ ਦੇ ਹਨ। ਗੀਤ ਦੀ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ, ਜਿਸ ਨੂੰ ਆਵਾਜ਼ ਖ਼ੁਦ ਸ਼ਹਿਨਾਜ਼ ਗਿੱਲ ਨੇ ਦਿੱਤੀ ਹੈ।

ਗੀਤ ਦੀ ਸ਼ੁਰੂਆਤ ’ਚ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਨੂੰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ‘ਤੂ ਮੇਰਾ ਹੈ ਔਰ ਤੂੰ ਮੇਰਾ ਹੀ ਹੈ’। ਗੀਤ ਨੂੰ ਯੂਟਿਊਬ ’ਤੇ ਸ਼ਹਿਨਾਜ਼ ਗਿੱਲ ਨੇ ਆਪਣੇ ਚੈਨਲ ’ਤੇ ਰਿਲੀਜ਼ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh