ਲੋਕਾਂ ''ਚ ਖ਼ਾਸ ਸ਼ੌਹਰਤ ਪਾਉਣ ਲਈ ਸ਼ਹਿਨਾਜ਼ ਕੌਰ ਗਿੱਲ ਨੇ ਕੀਤੀ ਇਹ ਹਰਕਤ, ਵਾਇਰਲ ਵੀਡੀਓ

09/04/2020 9:26:20 PM

ਜਲੰਧਰ (ਬਿਊਰੋ) - ਪੰਜਾਬੀ ਅਦਾਕਾਰਾ, ਮਾਡਲ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸ਼ਹਿਨਾਜ਼ ਦੀ ਕੋਈ ਤਸਵੀਰ ਹੋਵੇ ਜਾਂ ਫਿਰ ਵੀਡੀਓ ਸੋਸ਼ਲ ਮੀਡੀਆ 'ਤੇ ਟਰੈਂਡ ਕਰਨ ਲੱਗ ਜਾਂਦੀ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। ਦਰਅਸਲ, ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਕਾਫ਼ੀ ਕੂਲ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਇਸ ਵੀਡੀਓ 'ਚ ਫਲੈਂਗ ਕਿੱਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਕੁਝ ਹੀ ਘੰਟਿਆਂ ‘ਚ ਇੱਕ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਪ੍ਰਸ਼ੰਸਕ ਕੁਮੈਂਟਸ ਕਰਕੇ ਸ਼ਹਿਨਾਜ਼ ਦੀ ਤਾਰੀਫ਼ ਕਰ ਰਹੇ ਹਨ।

 
 
 
 
 
View this post on Instagram
 
 
 
 
 
 
 
 
 

❤️❤️❤️

A post shared by Shehnaaz Gill (@shehnaazgill) on Sep 3, 2020 at 8:22am PDT

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਨ੍ਹਾਂ ਨੂੰ ਪੰਜਾਬ ਦੀ ਕੈਟਰੀਨਾ ਕੈਫ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਕਰ ਚੁੱਕੇ ਹਨ। ਤਾਲਾਬੰਦੀ ਦੌਰਾਨ ਉਹ ਜੱਸੀ ਗਿੱਲ ਦੇ ਗੀਤ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਹਿੰਦੀ ਗੀਤਾਂ ‘ਚ ਵੀ ਕੰਮ ਕਰ ਰਹੀ ਹੈ।

 
 
 
 
 
View this post on Instagram
 
 
 
 
 
 
 
 
 

The awesome #OPPOF17Pro , the sleekest of 'em all is here with a bang! Just look at how absolutely sleek it is - my hand clutch ended up looking way chunkier in comparison. 😛 Go ahead and take the #TheSleekestPhone of 2020 challenge and #FlauntItYourWay! 🤍 #OPPOF17Pro is launching today at 7pm in a Flauntastic music launch event! Catch it Live.

A post shared by Shehnaaz Gill (@shehnaazgill) on Sep 2, 2020 at 5:09am PDT

ਸ਼ਹਿਨਾਜ਼ ਕੌਰ ਗਿੱਲ ਨੇ ਆਪਣਾ ਵਜ਼ਨ ਘੱਟ ਕੀਤਾ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਉਹ ਕਾਫ਼ੀ ਪਤਲੀ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਵਜ਼ਨ ਘੱਟ ਕਰਨ ਦੇ ਚੱਕਰ ਵਿਚ ਉਸ ਦੀਆਂ ਗਲਾਂ ਪਿਚਕ ਗਈਆਂ ਹਨ ਜਦੋਂ ਕਿ ਸਰੀਰ ਦੀਆਂ ਹੱਡੀਆਂ ਨਿਕਲ ਗਈਆਂ ਹਨ। ਸ਼ਹਿਨਾਜ਼ ਕੌਰ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕ ਉਸ ਦੀ ਤਾਰੀਫ਼ ਕਰ ਰਹੇ ਹਨ ਅਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਡਾਇਟਿੰਗ ਬੰਦ ਕਰਨ ਲਈ ਕਿਹਾ ਹੈ।

 

sunita

This news is Content Editor sunita