''ਬਿੱਗ ਬੌਸ 14'' ''ਚ ਸ਼ਹਿਨਾਜ਼ ਕੌਰ ਗਿੱਲ ਦੀ ਐਂਟਰੀ, ਘਰਵਾਲਿਆਂ ਤੋਂ ਕਰਵਾਏਗੀ ਰੋਮਾਂਟਿਕ ਟਾਸਕ (ਵੀਡੀਓ)

11/01/2020 1:27:27 PM

ਜਲੰਧਰ (ਬਿਊਰੋ) — ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਆਪਣੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਕੌਰ ਗਿੱਲ ਦੇ 14ਵੇਂ ਸੀਜ਼ਨ 'ਚ ਨਜ਼ਰ ਆਉਣ ਵਾਲੀ ਹੈ। ਐਤਵਾਰ ਨੂੰ 'ਵੀਕੈਂਡ ਕਾ ਵਾਰ' 'ਚ ਉਹ ਘਰ ਦੇ ਅੰਦਰ ਦਾਖ਼ਲ ਹੋਵੇਗੀ। ਉਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕ ਕ੍ਰੇਜ਼ੀ ਹੋ ਗਏ ਹਨ ਅਤੇ ਟਵਿੱਟਰ 'ਤੇ # ਟਰੈਂਡ ਹੋ ਰਿਹਾ ਹੈ। ਕਲਰਸ ਚੈਨਲ ਨੇ ਆਫੀਸ਼ੀਅਲ ਅਕਾਊਂਟ 'ਤੇ ਅੱਜ ਦੇ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਸ਼ਹਿਨਾਦਡ ਗਿੱਲ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਉਹ ਘਰ ਦੇ ਅੰਦਰ ਆਉਂਦੇ ਹੀ ਆਪਣੀ ਕਾਮੇਡੀ ਨਾਲ ਘਰਵਾਲਿਆਂ ਦੇ ਨਾਲ-ਨਾਲ ਹੋਸਟ ਸਲਮਾਨ ਖ਼ਾਨ ਦੇ ਚਿਹਰੇ 'ਤੇ ਵੀ ਹਾਸਾ ਲੈ ਆਉਂਦੀ ਹੈ।

 
 
 
 
 
View this post on Instagram
 
 
 
 
 
 
 
 
 

"I love you, positive wala" ❤️ @shehnaazgill is back in the #BiggBoss house tomorrow. Send a 🔥 if you are excited to watch her again! #WeekendKaVaar @plaympl @daburdantrakshak @tresemmeindia @lotus_herbals Catch it before TV on @vootselect #BiggBoss14 #BB14 #BiggBoss2020 @beingsalmankhan

A post shared by Colors TV (@colorstv) on Oct 31, 2020 at 10:23am PDT

ਸ਼ਹਿਨਾਜ਼ ਕੌਰ ਗਿੱਲ ਦੇ ਅੰਦਰ ਤਾਂ ਦਾਖ਼ਲ ਹੋਵੇਗੀ ਪਰ ਕੋਰੋਨਾ ਵਾਇਰਸ ਕਾਰਨ ਉਹ ਦੂਰ ਤੋਂ ਹੀ ਗਲਾਸ ਅੰਦਰ ਰਹਿ ਕੇ ਘਰਵਾਲਿਆਂ 'ਚ ਰੋਮਾਂਟਿਕ ਟਾਸਕ ਕਰਵਾਏਗੀ। ਇਸ ਦੌਰਾਨ ਏਜ਼ਾਜ ਖ਼ਾਨ ਤੇ ਪਵਿੱਤਰਾ ਪੂੰਨਿਆ ਇਕ-ਦੂਜੇ ਦੇ ਨਜ਼ਦੀਕ ਆਉਣਗੇ।

ਸ਼ਹਿਨਾਜ਼ ਕੌਰ ਗਿੱਲ ਪਹਿਲੀ ਝਲਕ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕ੍ਰੇਜ਼ੀ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦਾ ਨਾਂ ਟਰੈਂਡ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ 'ਬਿੱਗ ਬੌਸ 14' 'ਚ ਦੇਖਣ ਨੂੰ ਕਾਫ਼ੀ ਉਤਸੁਕ ਹਨ।

sunita

This news is Content Editor sunita