ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸ਼ਹਿਨਾਜ਼ ਗਿੱਲ ਦੀ ਬਚਪਨ ਦੀ ਤਸਵੀਰ, ਕੀ ਤੁਸੀਂ ਪਛਾਣਿਆ?

02/28/2022 5:25:20 PM

ਮੁੰਬਈ (ਬਿਊਰੋ)– ਕਰੋੜਾਂ ਦਿਲਾਂ ਦੀ ਧੜਕਨ ਸ਼ਹਿਨਾਜ਼ ਗਿੱਲ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਹੈ। ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਗਿੱਲ ਨੇ ਇਕ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਸੀ ਪਰ ਉਹ ਪੋਸਟ ਨਿੱਜੀ ਨਹੀਂ, ਸਗੋਂ ਇਕ ਐਡ ਵੀਡੀਓ ਸੀ ਪਰ ਕੋਈ ਗੱਲ ਨਹੀਂ ਸ਼ਹਿਨਾਜ਼ ਬਿਜ਼ੀ ਹੀ ਸਹੀ ਪਰ ਉਸ ਦੇ ਪ੍ਰਸ਼ੰਸਕ ਹੈ ਨਾ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਦੇ ਹੁੰਦਿਆਂ ਭਾਵੇਂ ਸੋਸ਼ਲ ਮੀਡੀਆ ’ਤੇ ਉਸ ਦੀ ਘਾਟ ਕਿਵੇਂ ਮਹਿਸੂਸ ਹੋ ਸਕਦੀ ਹੈ। ਇਸ ਲਈ ਲੋਕਾਂ ਨੇ ਉਸ ਦੀ ਇਕ ਅਣਦੇਖੀ ਤਸਵੀਰ ਵਾਇਰਲ ਕਰ ਦਿੱਤੀ ਹੈ।

ਬੈਠੇ-ਬੈਠੇ ਸੋਸ਼ਲ ਮੀਡੀਆ ’ਤੇ ਸਾਡੀ ਨਜ਼ਰ ਸ਼ਹਿਨਾਜ਼ ਗਿੱਲ ਦੀ ਪੁਰਾਣੀ ਤਸਵੀਰ ’ਤੇ ਪਈ। ਪਹਿਲੀ ਵਾਰ ’ਚ ਧਿਆਨ ਨਹੀਂ ਗਿਆ। ਇਸ ਤੋਂ ਬਾਅਦ ਘੁੰਮ-ਫਿਰ ਕੇ ਸੋਸ਼ਲ ਮੀਡੀਆ ’ਤੇ ਮੁੜ ਉਹੀ ਤਸਵੀਰ ਅੱਖਾਂ ਦੇ ਸਾਹਮਣੇ ਆਉਂਦੀ ਰਹੀ। ਅਸੀਂ ਸੋਚ ਹੀ ਰਹੇ ਸੀ ਕਿ ਆਖਿਰ ਇਸ ਤਸਵੀਰ ’ਚ ਅਜਿਹਾ ਕੀ ਖ਼ਾਸ ਹੈ। ਇਸ ਤਸਵੀਰ ’ਚ ਸ਼ਹਿਨਾਜ਼ ਦਾ ਬਚਪਨਾ ਵਸਿਆ ਹੋਇਆ ਹੈ।

ਪਤਾ ਨਹੀਂ ਕਿਵੇਂ ਪ੍ਰਸ਼ੰਸਕਾਂ ਨੇ ਸ਼ਹਿਨਾਜ਼ ਦੀ ਬਚਪਨ ਦੀ ਤਸਵੀਰ ਲੱਭ ਲਈ ਤੇ ਇੰਟਰਨੈੱਟ ’ਤੇ ਵਾਇਰਲ ਵੀ ਹੋ ਗਈ। ਤਸਵੀਰ ’ਚ ਸ਼ਹਿਨਾਜ਼ ਆਪਣੇ ਪਿਤਾ ਦੀ ਗੋਦ ’ਚ ਬੈਠੀ ਦਿਖ ਰਹੀ ਹੈ। ਉਥੇ ਉਸ ਦਾ ਛੋਟਾ ਭਰਾ ਸ਼ਹਿਬਾਜ਼ ਉਸ ਦੀ ਮਾਂ ਦੀ ਗੋਦ ’ਚ ਬੈਠੇ ਹੋਏ ਹਨ। ਬਲਿਊ ਡੈਨਿਮ ਜੀਨਸ ਤੇ ਬਲਿਊ ਕਲਰ ਦੇ ਬੰਦ ਗਲੇ ਦੇ ਸਵੈਟਰ ’ਚ ਸ਼ਹਿਨਾਜ਼ ਗਿੱਲ ਕਾਫੀ ਕਿਊਟ ਦਿਖ ਰਹੀ ਹੈ। ਪੰਜਾਬੀ ਅਦਾਕਾਰਾ ਦੇ ਚਿਹਰੇ ’ਤੇ ਇਕ ਮਾਸੂਮੀਅਤ ਹੈ, ਜੋ ਅੱਜ ਵੀ ਬਰਕਰਾਰ ਹੈ। ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਹਿਨਾਜ਼ ਬਚਪਨ ਤੋਂ ਹੀ ਕਾਫੀ ਕਿਊਟ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh