ਗੁਆਂਢ ਦੀਆਂ ਬੀਬੀਆਂ ਨਾਲ ਸ਼ਹਿਨਾਜ਼ ਗਿੱਲ ਨੇ ਪਾਇਆ ਗਿੱਧਾ ਤੇ ਸੁਣਾਈਆਂ ਬੋਲੀਆਂ (ਵੀਡੀਓ)

04/08/2022 5:22:19 PM

ਮੁੰਬਈ (ਬਿਊਰੋ)– ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਸਮੇਂ ਤੋਂ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਆਪਣੀਆਂ ਖ਼ੁਸ਼ੀਆਂ ਪ੍ਰਸ਼ੰਸਕਾਂ ਨਾਲ ਵੰਡਦੀ ਵੀ ਦਿਖਾਈ ਦਿੰਦੀ ਹੈ। ਅੱਜਕਲ ਸ਼ਹਿਨਾਜ਼ ਗਿੱਲ ਪੰਜਾਬ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ਰੀਵਿਊ ’ਚ ਆਪਣੇ ਬਾਰੇ ਅਪਮਾਨਜਨਕ ਗੱਲ ਪੜ੍ਹ ਕੇ ਯਾਮੀ ਗੌਤਮ ਹੋਈ ਗੁੱਸਾ, ਆਖ ਦਿੱਤੀ ਇਹ ਗੱਲ

ਉਹ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਸ਼ਹਿਨਾਜ਼ ਨੂੰ ਖ਼ੁਸ਼ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਰਹੇ ਹਨ।

ਅਸਲ ’ਚ ਗੁਆਂਢ ਦੀਆਂ ਬੀਬੀਆਂ ਨਾਲ ਸ਼ਹਿਨਾਜ਼ ਗਿੱਲ ਗਿੱਧਾ ਪਾਉਂਦੀ ਨਜ਼ਰ ਆ ਰਹੀ ਹੈ। ਸਿਰ ’ਤੇ ਚੁੰਨੀ ਲੈ ਕੇ ਉਹ ਗਿੱਧਾ ਪਾ ਰਹੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਗਿੱਲ ਦੇ ਚਿਹਰੇ ’ਤੇ ਖ਼ੁਸ਼ੀ ਸਾਫ ਨਜ਼ਰ ਆ ਰਹੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by Shehnaaz Gill (@shehnaazgill)

ਸ਼ਹਿਨਾਜ਼ ਗਿੱਲ ਨੂੰ ਇਸ ਤਰ੍ਹਾਂ ਦੇਖ ਕੇ ਉਸ ਦੇ ਚਾਹੁਣ ਵਾਲੇ ਵੀ ਬੇਹੱਦ ਖ਼ੁਸ਼ ਹੋ ਰਹੇ ਹਨ। ਹਲਕੇ ਪਰਪਲ ਰੰਗ ਦੇ ਸੂਟ ’ਚ ਸ਼ਹਿਨਾਜ਼ ਗਿੱਲ ਬੇਹੱਦ ਕਿਊਟ ਦਿਖਾਈ ਦੇ ਰਹੀ ਹੈ।

ਵੀਡੀਓ ਸਾਂਝੀ ਕਰਦਿਆਂ ਸ਼ਹਿਨਾਜ਼ ਗਿੱਲ ਨੇ ਕੈਪਸ਼ਨ ’ਚ ਲਿਖਿਆ, ‘ਇਹ ਮੇਰਾ ਪਰਿਵਾਰ ਹੈ। ਅਸੀਂ ਬੋਲੀਆਂ ਤੇ ਗਿੱਧਾ ਪਾ ਰਹੇ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh