ਕੀ ਹੈਕ ਹੋ ਗਿਆ ਸ਼ੈਰੀ ਮਾਨ ਦਾ ਫੇਸਬੁੱਕ ਪੇਜ, ਦੇਖਣ ਨੂੰ ਮਿਲ ਰਹੀਆਂ ਨੇ ਅਜਿਹੀਆਂ ਵੀਡੀਓਜ਼

02/04/2022 4:41:11 PM

ਮੁੰਬਈ (ਬਿਊਰੋ)– ਸ਼ੈਰੀ ਮਾਨ ਸੋਸ਼ਲ ਮੀਡੀਆ ’ਤੇ ਰੌਣਕਾਂ ਲਗਾ ਕੇ ਰੱਖਦੇ ਹਨ। ਉਨ੍ਹਾਂ ਦੀ ਪੋਸਟ ਦੇਖ ਕੇ ਹਰ ਇਕ ਦਾ ਦਿਲ ਖ਼ੁਸ਼ ਹੋ ਜਾਂਦਾ ਹੈ। ਹਾਲਾਂਕਿ ਉਨ੍ਹਾਂ ਦੇ ਫੇਸਬੁੱਕ ਪੇਜ ’ਤੇ ਇਨ੍ਹੀਂ ਦਿਨੀਂ ਅਜੀਬ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਫਸੇ ਰਾਜ ਕੁੰਦਰਾ ਨੇ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਂ ਕੀਤੇ 5 ਫਲੈਟਸ, ਇੰਨੇ ਕਰੋੜ ਹੈ ਕੀਮਤ

ਇਨ੍ਹਾਂ ਵੀਡੀਓਜ਼ ਦੀ ਜੇਕਰ ਗੱਲ ਕਰੀਏ ਤਾਂ ਇਹ ਵਿਦੇਸ਼ੀ ਕੰਟੈਂਟ ਕ੍ਰਿਏਟਰਜ਼ ਦੀਆਂ ਹਨ। ਇਹ ਵੀਡੀਓਜ਼ ਭਾਵੇਂ ਫਨੀ ਹਨ ਪਰ ਇਸ ਦੇ ਨਾਲ ਹੀ ਵਲਗਰ ਵੀ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਸ਼ਾਇਦ ਸ਼ੈਰੀ ਮਾਨ ਦਾ ਫੇਸਬੁੱਕ ਪੇਜ ਕਿਸੇ ਨੇ ਹੈਕ ਕਰ ਲਿਆ ਹੈ।

ਸ਼ੈਰੀ ਮਾਨ ਨੇ 21 ਜਨਵਰੀ ਨੂੰ ‘ਲੋਗੋ 47’ ਗੀਤ ਸਾਂਝਾ ਕੀਤਾ ਸੀ। ਇਸ ਤੋਂ ਬਾਅਦ 28 ਜਨਵਰੀ ਤੋਂ ਲੈ ਕੇ ਹੁਣ ਤਕ ਇਸ ਸ਼ੈਰੀ ਮਾਨ ਦੇ ਪੇਜ ’ਤੇ ਅਜੀਬ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਸ਼ੈਰੀ ਮਾਨ ਨੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਜ਼ ਜਿਵੇਂ ਇੰਸਟਾਗ੍ਰਾਮ ’ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਦੱਸ ਦੇਈਏ ਕਿ ਇਨ੍ਹਾਂ ਵੀਡੀਓਜ਼ ’ਤੇ ਸ਼ੈਰੀ ਮਾਨ ਦੇ ਪ੍ਰਸ਼ੰਸਕ ਕੁਮੈਂਟਸ ਕਰ ਰਹੇ ਹਨ। ਉਹ ਸ਼ੈਰੀ ਮਾਨ ਦੇ ਫੇਸਬੁੱਕ ਪੇਜ ’ਤੇ ਸਾਂਝੀਆਂ ਹੋਈਆਂ ਇਨ੍ਹਾਂ ਅਜੀਬ ਵੀਡੀਓਜ਼ ’ਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਲੋਕ ਕੁਮੈਂਟ ਕਰਕੇ ਇਹ ਪੁੱਛ ਰਹੇ ਹਨ ਕਿ ਸ਼ੈਰੀ ਮਾਨ ਨੂੰ ਕੀ ਹੋ ਗਿਆ ਹੈ, ਜੋ ਉਹ ਅਜਿਹੀਆਂ ਵੀਡੀਓਜ਼ ਸਾਂਝੀਆਂ ਕਰ ਰਹੇ ਹਨ। ਹੁਣ ਸ਼ੈਰੀ ਦਾ ਫੇਸਬੁੱਕ ਪੇਜ ਹੈਕ ਹੋਇਆ ਹੈ ਜਾਂ ਉਹ ਖ਼ੁਦ ਇਹ ਵੀਡੀਓਜ਼ ਅਪਲੋਡ ਕਰ ਰਹੇ ਹਨ, ਇਹ ਤਾਂ ਸ਼ੈਰੀ ਮਾਨ ਹੀ ਦੱਸ ਸਕਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh