ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱਢੀਆਂ ਗਾਲ੍ਹਾਂ, ਵਿਆਹ ’ਚ ਇਸ ਗੱਲੋਂ ਹੋਇਆ ਨਾਰਾਜ਼ (ਵੀਡੀਓ)

10/19/2021 4:51:06 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸ਼ੈਰੀ ਮਾਨ ਕੁਝ ਸਮਾਂ ਪਹਿਲਾਂ ਫੇਸਬੁੱਕ ’ਤੇ ਲਾਈਵ ਹੋਏ ਹਨ। ਸ਼ੈਰੀ ਮਾਨ ਲਾਈਵ ਦੌਰਾਨ ਪਰਮੀਸ਼ ਵਰਮਾ ’ਤੇ ਗੁੱਸਾ ਹੁੰਦੇ ਤੇ ਉਸ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਦਰਅਸਲ ਸ਼ੈਰੀ ਮਾਨ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ’ਚ ਸ਼ਿਰਕਤ ਕਰਨ ਗਏ ਸਨ, ਜਿਥੇ ਸ਼ੈਰੀ ਮਾਨ ਦਾ ਫੋਨ ਜਮ੍ਹਾ ਕਰ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਸਿਡਨਾਜ਼ ਦੇ ਪ੍ਰਸ਼ੰਸਕਾਂ ਦੀ ਬੇਨਤੀ ’ਤੇ ਮੁੜ ਬਦਲਿਆ ਸਿਧਾਰਥ ਸ਼ੁਕਲਾ ਦੇ ਆਖਰੀ ਗੀਤ ਦਾ ਟਾਈਟਲ

ਦੱਸ ਦੇਈਏ ਕਿ ਕਿਸੇ ਨੂੰ ਵੀ ਵਿਆਹ ’ਚ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ। ਇਸ ਦੇ ਚਲਦਿਆਂ ਸ਼ੈਰੀ ਮਾਨ ਗੁੱਸਾ ਹੋ ਗਏ ਤੇ ਲਾਈਵ ਦੌਰਾਨ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ ਲੱਗੇ। ਸ਼ੈਰੀ ਮਾਨ ਨੇ ਕਿਹਾ ਕਿ ਉਹ ਪਰਮੀਸ਼ ਨੂੰ ਆਸ਼ੀਰਵਾਦ ਦੇਣ ਆਏ ਸਨ ਪਰ ਉਹ ਉਸ ਨੂੰ ਮਿਲਿਆ ਤਕ ਨਹੀਂ।

ਸ਼ੈਰੀ ਨੇ ਅੱਗੇ ਕਿਹਾ ਕਿ ਪਰਮੀਸ਼ ਹਰ ਚੀਜ਼ ਨੂੰ ਬਿਜ਼ਨੈੱਸ ਨਾ ਬਣਾਵੇ ਤੇ ਉਹ ਬੰਦਾ ਬਣੇ, ਕੰਪਿਊਟਰ ਨਹੀਂ। ਉਸ ਨੇ ਕਿਹਾ ਕਿ ਜਿੰਨੇ ਸਰੀ ਦੇ ਲੋਕ, ਤੁਸੀਂ ਸਾਰਿਆਂ ਦੇ ਫੋਨ ਰਖਵਾ ਲਏ ਪਰ ਘੱਟ ਤੋਂ ਘੱਟ ਉਹ ਮਿਲ ਤਾਂ ਲੈਂਦਾ।

 

ਸ਼ੈਰੀ ਨੇ ਅੱਗੇ ਕਿਹਾ ਕਿ ਉਹ ਜਦੋਂ ਉਥੋਂ ਚਲਾ ਗਿਆ ਤਾਂ ਉਸ ਨੂੰ ਫੋਨ ਕਰਨ ਲੱਗ ਗਏ। ਉਹ ਸਿਰਫ ਪਰਮੀਸ਼ ਦੇ ਵਿਆਹ ’ਚ ਸ਼ਮੂਲੀਅਤ ਕਰਨ ਆਏ ਸਨ, ਕੁਝ ਚੁੱਕਣ ਨਹੀਂ। ਸ਼ੈਰੀ ਨੇ ਅੱਗੇ ਇਹ ਵੀ ਕਿਹਾ ਕਿ ਉਹ ਸਿਰਫ ਪਰਮੀਸ਼ ਵਰਮਾ ਹੈ, ਡਰੇਕ ਨਹੀਂ।

ਸ਼ੈਰੀ ਨੇ ਕਿਹਾ ਕਿ ਉਸ ਨੇ ਉਸ ਦੇ ਵਿਆਹ ’ਚ ਸ਼ਰਾਬ ਤਕ ਨਹੀਂ ਪੀਤੀ ਕਿਉਂਕਿ ਸ਼ਾਇਦ ਇਸ ਦਾ ਉਹ ਬਿੱਲ ਨਾ ਮੰਗ ਲੈਣ। ਅਖੀਰ ਸ਼ੈਰੀ ਨੇ ਕਿਹਾ ਕਿ ਉਹ ਉਸ ਦੇ ਵਿਆਹ ਦੀ ਖੁਸ਼ੀ ਮਨਾਉਣ ਆਏ ਸਨ, ਸ਼ੋਅ ਲਗਾਉਣ ਨਹੀਂ।

ਨੋਟ– ਸ਼ੈਰੀ ਮਾਨ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh