ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਫ਼ਿਲਮ ਫੈਸਟੀਵਲ ਦੀ ਤਾਮਿਲ ਫ਼ਿਲਮ ‘ਅਪੱਥਾ’ ਨਾਲ ਹੋਈ ਸ਼ੁਰੂਆਤ

01/28/2023 1:37:57 PM

ਮੁੰਬਈ (ਬਿਊਰੋ)– ਪਦਮਸ਼੍ਰੀ ਤੇ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ਨਿਰਮਾਤਾ ਪ੍ਰਿਯਦਰਸ਼ਨ ਵਲੋਂ ਨਿਰਦੇਸ਼ਿਤ ਤੇ 700ਵੀਂ ਫ਼ਿਲਮ ’ਚ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਉਰਵਸ਼ੀ ਸਟਾਰਰ ਜੀਓ ਸਟੂਡੀਓਜ਼ ਤੇ ਵਾਈਡ ਐਂਗਲ ਕ੍ਰਿਏਸ਼ਨਜ਼ ਦੀ ਤਾਮਿਲ ਫ਼ਿਲਮ ‘ਅਪੱਥਾ’ ਦੀ ਭੂਮਿਕਾ ਨੂੰ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਫ਼ਿਲਮ ਫੈਸਟੀਵਲ ’ਚ ਉਦਘਾਟਨੀ ਫ਼ਿਲਮ ਵਜੋਂ ਚੁਣਿਆ ਗਿਆ ਹੈ।

ਪ੍ਰਿਯਦਰਸ਼ਨ ਨੇ ਕਿਹਾ, ‘‘ਇਸ ਵੱਕਾਰੀ ਮੌਕੇ ’ਤੇ ‘ਅਪੱਥਾ’ ਨੂੰ ਉਦਘਾਟਨੀ ਫ਼ਿਲਮ ਵਜੋਂ ਚੁਣਨ ’ਤੇ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਸਰਲ ਤੇ ਪਿਆਰੀ ਕਹਾਣੀ ਨੂੰ ਮੇਰੇ ਤੱਕ ਪਹੁੰਚਾਉਣ ਲਈ ਆਪਣੇ ਨਿਰਮਾਤਾਵਾਂ ਜੀਓ ਸਟੂਡੀਓਜ਼ ਤੇ ਵਾਈਡ ਐਂਗਲ ਕ੍ਰਿਏਸ਼ਨਜ਼ ਦਾ ਧੰਨਵਾਦ ਕਰਨਾ ਚਾਹਾਂਗਾ।’’

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਨੇ ਗੁੱਸੇ ’ਚ ਸੁੱਟਿਆ ਫੈਨ ਦਾ ਮੋਬਾਇਲ, ਸੋਸ਼ਲ ਮੀਡੀਆ ’ਤੇ ਹੋ ਰਿਹਾ ਵਿਰੋਧ

ਉਰਵਸ਼ੀ ਵਰਗੀ ਸ਼ਾਨਦਾਰ ਪ੍ਰਤਿਭਾ ਨਾਲ ਕੰਮ ਉਸ ਦੀ ਮੀਲ ਪੱਥਰ 700ਵੀਂ ਫ਼ਿਲਮ ਲਈ ਕੰਮ ਕਰਨਾ ਉਨ੍ਹਾਂ ਲਈ ਖ਼ੁਸ਼ੀ ਦੀ ਗੱਲ ਹੈ। ਇਹ ਫ਼ਿਲਮ ਮੇਰੇ ਵਲੋਂ ਪਹਿਲਾਂ ਕੀਤੀ ਗਈ ਕਿਸੇ ਵੀ ਕੋਸ਼ਿਸ਼ ਦੇ ਵੱਖਰੀ ਹੈ ਤੇ ਮੈਂ ਇਹ ਦੇਖਣ ਲਈ ਉਤਸ਼ਾਹਿਤ ਹਾਂ ਕਿ ਦਰਸ਼ਕ ਇਸ ’ਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹਨ।

ਇਸ ਫ਼ਿਲਮ ਫੈਸਟੀਵਲ ਦਾ ਆਯੋਜਨ 27 ਤੋਂ 31 ਜਨਵਰੀ ਤੱਕ ਮੁੰਬਈ ’ਚ ਕੀਤਾ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh