ਉਮੀਦ ਹੈ ਲੋਕ ‘ਸ਼ਮਸ਼ੇਰਾ’ ਨੂੰ ਪਸੰਦ ਕਰਨਗੇ : ਰਣਬੀਰ ਕਪੂਰ

07/22/2022 1:38:40 PM

ਮੁੰਬਈ (ਬਿਊਰੋ)– ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ’ਚ ਰਣਬੀਰ ਕਪੂਰ ਇਕ ਲਾਰਜਰ ਦੈਨ ਲਾਈਫ ਸਰਵਗੁਣ ਸੰਪੂਰਨ ਹਿੰਦੀ ਫ਼ਿਲਮਾਂ ਦੇ ਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ। ਰਣਬੀਰ ਬਲਾਕਬਸਟਰ ਫ਼ਿਲਮ ‘ਸੰਜੂ’ ਦੇ ਚਾਰ ਸਾਲਾਂ ਬਾਅਦ ਵੱਡੇ ਪਰਦੇ ’ਤੇ ਆ ਰਹੇ ਹਨ ਤੇ ਉਨ੍ਹਾਂ ਨੂੰ ਸੰਜੇ ਦੱਤ ਖ਼ਿਲਾਫ਼ ਖੜ੍ਹਾ ਕੀਤਾ ਗਿਆ ਹੈ, ਜੋ ਸ਼ੁੱਧ ਸਿੰਘ, ਜਿਹੜਾ ਇਕ ਦੁਸ਼ਟ, ਬੇਰਹਿਮ, ਠੰਡੇ ਦਿਲ ਵਾਲੇ ਵਹਿਸ਼ੀ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ।

ਸੰਜੇ ਦੱਤ ਬਨਾਮ ਰਣਬੀਰ ਕਪੂਰ ਦਾ ਵੱਡੇ ਪਰਦੇ ’ਤੇ ਇਸ ਸਾਲ ਦਾ ਸਭ ਤੋਂ ਵੱਡਾ ਮੁਕਾਬਲਾ ਸਾਬਿਤ ਹੋਣ ਜਾ ਰਿਹਾ ਹੈ। ਰਣਬੀਰ ਨੂੰ ਉਮੀਦ ਹੈ ਕਿ ਵੱਡੇ ਪਰਦੇ ’ਤੇ ਲੋਕ ਉਨ੍ਹਾਂ ਦੀ ਦੁਸ਼ਮਣੀ ਨੂੰ ਪਸੰਦ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆਏ ਫੋਨ, ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਰਣਬੀਰ ਦਾ ਕਹਿਣਾ ਹੈ ਕਿ ਮੈਂ ਜਾਣਦਾ ਹਾਂ ਕਿ ‘ਸ਼ਮਸ਼ੇਰਾ’ ਦੀ ਵੱਡੀ ਯੂ. ਐੱਸ. ਪੀ. ਹੈ। ਇਹ ਸੰਜੇ ਦੱਤ ਬਨਾਮ ਰਣਬੀਰ ਕਪੂਰ ਹੈ ਤੇ ਮੈਨੂੰ ਉਮੀਦ ਹੈ ਕਿ ਲੋਕ ਇਸ ਨੂੰ ਪਰਦੇ ’ਤੇ ਪਸੰਦ ਕਰਨਗੇ। ਸੰਜੇ ਸਰ ਜਦੋਂ ਵੀ ਵੱਡੇ ਪਰਦੇ ’ਤੇ ਆਉਂਦੇ ਹਨ ਤਾਂ ਉਨ੍ਹਾਂ ਦਾ ਮਨਮੋਹਕ ਤੇ ਰਹੱਸਮਈ ਲੁੱਕ ਹੁੰਦਾ ਹੈ।

ਲੜਨ ਲਈ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਐਕਸ਼ਨ ਐਕਸਟਰਾਵੈਗਾਂਜਾ ਨੂੰ ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜਿਸ ਨੂੰ ਆਦਿਤਿਆ ਚੋਪੜਾ ਵਲੋਂ ਨਿਰਮਿਤ ਕੀਤਾ ਗਿਆ ਹੈ। ਇਹ ਫ਼ਿਲਮ 22 ਜੁਲਾਈ ਯਾਨੀ ਅੱਜ ਰਿਲੀਜ਼ ਹੋ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh