ਜਨਮਦਿਨ 'ਤੇ NCB ਦੇ ਚੱਕਰ ਕੱਟ ਰਿਹੈ ਸ਼ਾਹਰੁਖ ਖਾਨ ਦਾ ਲਾਡਲਾ ਆਰੀਅਨ, ਜਾਣੋ ਪੂਰਾ ਮਾਮਲਾ

11/12/2021 11:45:32 AM

ਮੁੰਬਈ- ਡਰੱਗਸ ਮਾਮਲੇ 'ਚ ਜੇਲ੍ਹ ਕੱਟ ਚੁੱਕਾ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦਾ ਪੁੱਤਰ ਆਰੀਅਨ ਖਾਨ ਲਗਾਤਾਰ ਚਰਚਾ 'ਚ ਹੈ। 12 ਨਵੰਬਰ ਨੂੰ ਆਰੀਅਨ ਆਪਣਾ 24ਵਾਂ ਜਨਮਦਿਨ ਸੈਲੀਬਰੇਟ ਕਰ ਰਿਹਾ ਹੈ ਪਰ ਅੱਜ ਜਨਮਦਿਨ ਦੇ ਮੌਕੇ ਆਰੀਅਨ ਖਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੇ ਦਫਤਰ ਦੇ ਚੱਕਰ ਕੱਟਣੇ ਪੈ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਐੱਨ.ਸੀ.ਬੀ. ਦਫਤਰ ਦੇ ਬਾਹਰ ਸਪਾਟ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।


ਇਸ ਦੌਰਾਨ ਆਰੀਅਨ ਪੀਲੇ ਰੰਗ ਦੀ ਪਲੇਨ ਟੀ-ਸ਼ਰਟ ਦੇ ਨਾਲ ਬਲਿਊ ਜੈਕੇਟ ਅਤੇ ਕਾਰਗੋ ਸਟਾਈਲ ਪੈਂਟ ਪਹਿਨੇ ਅਤੇ ਚਿਹਰੇ 'ਤੇ ਮਾਸਕ ਲਗਾਏ ਨਜ਼ਰ ਆਇਆ। ਆਰੀਅਨ ਖਾਨ ਦੇ ਨਾਲ ਉਨ੍ਹਾਂ ਦਾ ਵਕੀਲ ਨਜ਼ਰ ਆ ਰਿਹਾ ਹੈ। 


ਜਾਣੋ ਆਰੀਅਨ ਨੂੰ ਕਿਉਂ ਕੱਟਣਾ ਪਿਆ ਐੱਨ.ਸੀ.ਬੀ. ਦਫਤਰ ਦਾ ਚੱਕਰ
ਦਰਅਸਲ ਮੁੰਬਈ ਕਰੂਜ਼ ਡਰੱਗ ਮਾਮਲੇ 'ਚ ਸ਼ਰਤਾਂ ਦੇ ਆਧਾਰ 'ਤੇ ਮਿਲੀ ਜ਼ਮਾਨਤ ਮੁਤਾਬਕ ਆਰੀਅਨ ਖਾਨ ਨੂੰ ਹਰ ਸ਼ੁੱਕਰਵਾਰ ਐੱਨ.ਸੀ.ਬੀ. ਦੇ ਸਾਹਮਣੇ ਹਾਜ਼ਰੀ ਲਗਾਉਣ ਆਉਣਾ ਪੈਣਾ ਹੈ। ਬੰਬਈ ਹਾਈਕੋਰਟ ਨੇ ਏਜੰਸੀ ਦੇ ਨਾਲ ਹਫਤਾਵਾਰੀ ਹਾਜ਼ਰੀ ਦਰਜ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਕਿਉਂਕਿ ਹੁਣ ਉਸ ਦਾ ਜਨਮਦਿਨ ਸ਼ੁੱਕਰਵਾਰ ਦੇ ਦਿਨ ਆਇਆ ਹੈ, ਅਜਿਹੇ 'ਚ ਆਰੀਅਨ ਖਾਨ ਐੱਨ.ਸੀ.ਬੀ ਦੇ ਦਫਤਰ ਪਹੁੰਚਿਆ ਸੀ।


ਦੱਸ ਦੇਈਏ ਕਿ 2 ਅਕਤੂਬਰ ਨੂੰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੇ ਪੁੱਤਰ ਆਰੀਅਨ ਖਾਨ ਦਾ ਨਾਂ ਡਰੱਗ ਮਾਮਲੇ 'ਚ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਸ ਆਰਥਰ ਰੋਡ ਜੇਲ 'ਚ ਰੱਖਿਆ ਗਿਆ ਸੀ। ਆਰੀਅਨ ਨੂੰ 28 ਦਿਨ ਬਾਅਦ ਜੇਲ੍ਹ ਤੋਂ ਜ਼ਮਾਨਤ ਮਿਲੀ ਸੀ ਪਰ ਆਰੀਅਨ ਨੂੰ 14 ਸ਼ਰਤਾਂ ਦੇ ਆਧਾਰ 'ਤੇ ਬੇਲ ਦਿੱਤੀ ਗਈ ਸੀ।

Aarti dhillon

This news is Content Editor Aarti dhillon