ਕੋਰੋਨਾ ਆਫ਼ਤ ''ਚ ਸ਼ਾਹਰੁਖ ਵਲੋਂ ਆਪਣੇ ਬੰਗਲੇ ਨੂੰ ਪਲਾਸਟਿਕ ਨਾਲ ਢੱਕਣਾ ਬਣਿਆ ਚਰਚਾ ਦਾ ਵਿਸ਼ਾ

07/20/2020 5:08:41 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਮਹਾਰਾਸ਼ਟਰ ਅਤੇ ਮੁੰਬਈ 'ਚ ਤਬਾਹੀ ਮਚਾ ਰਿਹਾ ਹੈ। ਬਾਲੀਵੁੱਡ ਦੇ ਵੱਡੇ ਸਿਤਾਰੇ ਇਸ ਦੀ ਚਪੇਟ 'ਚ ਆ ਗਏ ਹਨ। ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਧੀ ਆਰਾਧਿਆ ਬੱਚਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ। ਅਮਿਤਾਭ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰ ਇਸ ਸਮੇਂ ਨਾਨਾਵਤੀ ਹਸਪਤਾਲ 'ਚ ਜ਼ੇਰੇ ਇਲਾਜ ਹਨ। ਰੇਖਾ ਅਤੇ ਫਰਹਾਲ ਅਖਤਰ ਦੇ ਬੰਗਲੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਬਾਲੀਵੁੱਡ ਦੇ ਸਿਤਾਰੇ ਇਸ ਸਮੇਂ ਕਾਫ਼ੀ ਡਰੇ ਹੋਏ ਹਨ। ਅਜਿਹੀ ਸਥਿਤੀ 'ਚ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਬੰਗਲੇ ਮੰਨਤ ਨੂੰ ਹਰ ਪਾਸਿਓਂ ਪਲਾਸਟਿਕ ਨਾਲ ਢੱਕ ਦਿੱਤਾ ਹੈ। ਇਸ ਬੰਗਲੇ 'ਚ ਸ਼ਾਹਰੁਖ ਆਪਣੀ ਪਤਨੀ ਗੌਰੀ ਅਤੇ ਤਿੰਨੋਂ ਬੱਚਿਆਂ ਨਾਲ ਰਹਿ ਰਹੇ ਹਨ। ਉਨ੍ਹਾਂ ਨੇ ਆਪਣਾ 5ਵੀਂ ਮੰਜ਼ਿਲ ਵਾਲਾ ਦਫ਼ਤਰ ਵੀ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਬੀ. ਐੱਮ. ਸੀ. ਨੂੰ ਦਿੱਤਾ ਹੈ।

ਬ੍ਰਹਿਮੰਬਾਈ ਮਿਊਸਪਲ ਕਾਰਪੋਰੇਸ਼ਨ ਨੇ ਐਤਵਾਰ ਨੂੰ ਕਿਹਾ ਕਿ ਕੋਵੀਡ-19 ਦੇ 1046 ਮਾਮਲੇ ਮੁੰਬਈ 'ਚ ਪਿਛਲੇ ਇਕ ਦਿਨ 'ਚ ਆਏ ਹਨ, ਜਿਸ ਤੋਂ ਬਾਅਦ ਮੁੰਬਈ 'ਚ ਕੁੱਲ ਕੇਸਾਂ ਦੀ ਗਿਣਤੀ 10,1,224 ਹੋ ਗਈ ਹੈ। ਮੁੰਬਈ 'ਚ, ਸਰਗਰਮ ਮਾਮਲਿਆਂ ਦੀ ਗਿਣਤੀ 23,828 ਹੈ ਜਦੋਂ ਕਿ ਪਿਛਲੇ ਦਿਨ 64 ਮੌਤਾਂ ਤੋਂ ਬਾਅਦ, ਹੁਣ ਤੱਕ ਕੋਰੋਨਾ ਵਾਇਰਸ ਕਾਰਨ 5711 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਇਹ ਪੜ੍ਹੋ : ਸ਼ਹਿਨਾਜ਼ ਕੌਰ ਗਿੱਲ ਦੀ ਇਸ ਚੀਜ਼ ਨੂੰ ਸਿਧਾਰਥ ਸ਼ੁਕਲਾ ਨੇ ਦੱਸਿਆ ਬਕਵਾਸ 

ਸ਼ਾਹਰੁਖ ਖਾਨ 2 ਸਾਲਾਂ ਬਾਅਦ ਫ਼ਿਲਮਾਂ 'ਚ ਕਰਨਗੇ ਵਾਪਸੀ
ਸ਼ਾਹਰੁਖ ਖਾਨ ਦੋ ਸਾਲਾਂ ਦੇ ਵਕਫ਼ੇ ਬਾਅਦ ਫ਼ਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ। ਉਹ ਰਾਜਕੁਮਾਰ ਹਿਰਾਨੀ ਨਾਲ ਇਮੀਗ੍ਰੇਸ਼ਨ ਦੇ ਥੀਮ 'ਤੇ ਅਧਾਰਿਤ ਇੱਕ ਸੋਸ਼ਲ ਡਰਾਮੇ ਦੀ ਸ਼ੂਟਿੰਗ ਕਰੇਗੀ। ਜੇਕਰ ਤਾਲਾਬੰਦੀ ਅਤੇ ਅਨਲੌਕ ਹੋਣ ਕਾਰਨ ਕੋਈ ਮੁਸ਼ਕਲ ਨਹੀਂ ਆਉਂਦੀ, ਤਾਂ ਇਸ ਫ਼ਿਲਮ ਦੀ ਸ਼ੂਟਿੰਗ ਅਕਤੂਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਸ਼ਾਹਰੁਖ ਨੇ 20 ਤੋਂ ਵੱਧ ਪੜ੍ਹੀਆਂ ਹਨ ਕਹਾਣੀਆਂ
ਕਿੰਗ ਖਾਨ ਨੇ 20 ਤੋਂ ਵੱਧ ਫਿਲਮਾਂ ਦੀਆਂ ਸਕ੍ਰਿਪਟਾਂ ਪੜ੍ਹੀਆਂ ਹਨ ਅਤੇ ਉਹ ਹੋਰ ਫ਼ਿਲਮ ਨਿਰਮਾਤਾਵਾਂ ਦੇ ਸੰਪਰਕ 'ਚ ਵੀ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ਾਹਰੁਖ ਖਾਨ ਨੇ ਹਿਰਾਨੀ ਨੂੰ ਯੋਜਨਾ ਅਨੁਸਾਰ ਸ਼ੂਟ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਕਿਹਾ ਹੈ। ਐਸ. ਆਰ. ਕੇ. ਅਕਤੂਬਰ ਤੋਂ ਪਹਿਲਾਂ ਸ਼ੂਟਿੰਗ ਲਈ ਆਰਾਮਦਾਇਕ ਨਹੀਂ ਹੈ।

ਇਹ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ, ਪਿਛਲੇ 11 ਮਹੀਨਿਆਂ ਤੋਂ ਰੀਆ ਕਰ ਰਹੀ ਸੀ ਇਹ ਕੰਮ  

ਫ਼ਿਲਮ ਦੀ ਰੇਕੀ ਪੂਰੀ ਕਰਨ ਲਈ ਕਿਹਾ
ਇਸ ਤੋਂ ਪਹਿਲਾਂ ਮੀਡੀਆ 'ਚ ਖਬਰਾਂ ਆਈਆਂ ਸਨ ਕਿ ਸ਼ਾਹਰੁਖ ਖਾਨ ਮਈ ਮਹੀਨੇ 'ਚ ਹੀਰਾਨੀ ਦੀ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ ਪਰ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਘੋਸ਼ਣਾ ਕੀਤੀ ਗਈ ਅਤੇ ਫ਼ਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ।

ਇਹ ਪੜ੍ਹੋ : ਮਾਨਸੀ ਤੇ ਯੁਵਰਾਜ ਆਪਣੇ ਲਾਡਲੇ ਪੁੱਤਰ ਨੂੰ ਬਣਾਉਣਾ ਚਾਹੁੰਦੇ ਹਨ ਅਜਿਹਾ ਇਨਸਾਨ (ਵੀਡੀਓ)

sunita

This news is Content Editor sunita