ਦਿਲਜੀਤ ਦੋਸਾਂਝ ਦੇ ਮੁਰੀਦ ਹੋਏ ਸ਼ਾਹਰੁਖ ਖ਼ਾਨ, ਬੰਨ੍ਹੇ ਸਿਫ਼ਤਾਂ ਦੇ ਪੁੱਲ

12/19/2023 3:01:53 PM

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਡੰਕੀ’ ਨੂੰ ਲੈ ਕੇ ਚਰਚਾ ’ਚ ਹਨ। ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ਦਾ ਨਵਾਂ ਗੀਤ ‘ਬੰਦਾ’ ਨਾਂ ਤੋਂ ਰਿਲੀਜ਼ ਹੋਇਆ ਹੈ, ਜਿਸ ਨੂੰ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਗਾਇਆ ਹੈ। ਜਿਵੇਂ ਹੀ ਇਹ ਗੀਤ ਰਿਲੀਜ਼ ਹੋਇਆ ਤਾਂ ਸ਼ਾਹਰੁਖ ਖ਼ਾਨ ਖ਼ੁਦ ਨੂੰ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਨ ਤੋਂ ਨਹੀਂ ਰੋਕ ਸਕੇ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

ਸ਼ਾਹਰੁਖ ਖ਼ਾਨ ਨੇ ਲਿਖਿਆ, ‘‘ਦਿਲਜੀਤ ਭਾਅ ਜੀ ਤੁਸੀਂ ਸਭ ਤੋਂ ਕੂਲ ਹੋ। ਤੁਸੀਂ ਹਮੇਸ਼ਾ ਮੇਰੇ ਲਈ ਬਹੁਤ ਸਾਰਾ ਪਿਆਰ ਤੇ ਨਿਮਰਤਾ ਦਿਖਾਈ ਹੈ। ਫੁੱਲ-ਫੁੱਲ ਪੰਜਾਬੀਆਂ ਦੀ ਫਿਤਰਤ ਹੈ ਤੁਹਾਡੇ ’ਚ। ਅਸੀਂ ਤੁਹਾਡੇ ਕੋਲੋਂ ਦਿਲ ਮੰਗੀਏ ਤਾਂ ਤੁਸੀਂ ਜਾਨ ਲੈ ਕੇ ਹਾਜ਼ਰ ਹੋ ਜਾਂਦੇ ਹੋ। ਵੱਡੀ ਜੱਫੀ।’’

ਇਸ ਪੋਸਟ ਤੋਂ ਇਲਾਵਾ ਸ਼ਾਹਰੁਖ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿਲਜੀਤ ਦੀ ਇਕ ਵੀਡੀਓ ’ਤੇ ਵੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ’ਚ ਦਿਲਜੀਤ ‘ਬੰਦਾ’ ਗੀਤ ’ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ਨਾਲ ਸ਼ਾਹਰੁਖ ਖ਼ਾਨ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਵਾਈਬ ਕਰਦੇ ਹਨ, ਇਹ ਚੀਜ਼ ਉਹ ਵੀ ਸਿੱਖਣਾ ਚਾਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh