ਬਕਰੀਦ ''ਤੇ ਸ਼ਾਹਰੁਖ ਨੂੰ ਮਿਲਣ ''ਮੰਨਤ'' ਪਹੁੰਚੇ ਪ੍ਰਸ਼ੰਸਕ, ਟੈਰਿਸ ''ਤੇ ਆ ਕੇ ਅਦਾਕਾਰ ਨੇ ਦਿੱਤੀ ਫਲਾਇੰਗ ਕਿੱਸ (ਤਸਵੀਰਾਂ)

07/10/2022 6:04:14 PM

ਮੁੰਬਈ- 10 ਜੁਲਾਈ ਨੂੰ ਦੇਸ਼ 'ਚ ਈਦ-ਅਲ-ਅਜ਼ਹਾ ਭਾਵ ਬਕਰੀਦ ਖੂਬ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਆਮ ਲੋਕਾਂ ਤੋਂ ਲੈ ਕੇ ਸਿਤਾਰਿਆਂ ਦੇ ਵਿਚਾਲੇ ਇਸ ਤਿਉਹਾਰ ਨੂੰ ਲੈ ਕੇ ਖੂਬ ਜਸ਼ਨ ਦਾ ਮਾਹੌਲ ਹੈ। ਇਸ ਵਿਚਾਲੇ ਹਜ਼ਾਰਾਂ ਪ੍ਰਸ਼ੰਸਕ ਸ਼ਾਹਰੁਖ ਖਾਨ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਬੰਗਲੇ ਮੰਨਤ ਪਹੁੰਚੇ ਅਤੇ ਅਦਾਕਾਰ ਨੇ ਬਾਹਰ ਆ ਕੇ ਆਪਣੇ ਪ੍ਰਸ਼ੰਸਕਾਂ ਦੀ ਇੱਛਾ ਪੂਰੀ ਕੀਤੀ। ਅਦਾਕਾਰ ਦੇ ਮੰਨਤ ਤੋਂ ਹੁਣ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 


ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਖਾਨ ਆਪਣੇ ਪ੍ਰਸ਼ੰਸਕਾਂ ਦੀ ਇੱਛਾ ਪੂਰੀ ਕਰਨ ਲਈ ਆਪਣੇ ਘਰ ਦੀ ਟੈਰਿਸ 'ਤੇ ਆਏ।


ਇਸ ਦੌਰਾਨ ਉਨ੍ਹਾਂ ਦਾ ਛੋਟਾ ਪੁੱਤਰ ਅਬਰਾਮ ਖਾਨ ਵੀ ਸੁਪਰਸਟਾਰ ਦੇ ਨਾਲ ਨਜ਼ਰ ਆਇਆ। ਟੈਰਿਸ 'ਤੇ ਪੁੱਤਰ ਦੇ ਨਾਲ ਅਦਾਕਾਰ ਆਪਣੇ ਪ੍ਰਸ਼ੰਸਕਾਂ ਨੂੰ ਫਲਾਇੰਗ ਕਿੱਸ ਦਿੰਦੇ ਨਜ਼ਰ ਆਏ।

 
ਸ਼ਾਹਰੁਖ ਦੀ ਝਲਕ ਦੇਖ ਪ੍ਰਸ਼ੰਸਕ ਖੁਸ਼ੀ ਨਾਲ ਝੂਮੇ ਅਤੇ ਜ਼ੋਰ-ਜ਼ੋਰ ਨਾਲ ਹੂਟਿੰਗ ਕਰਦੇ ਦਿਖਾਈ ਦਿੱਤੇ।


ਸ਼ਾਹਰੁਖ ਦੇ ਮੰਨਤ ਤੋਂ ਪ੍ਰਸ਼ੰਸਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

 

ਉਧਰ ਕੰਮਕਾਰ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਜ਼ਲਦ ਹੀ ਬੈਕ-ਟੂ-ਬੈਕ ਤਿੰਨ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਦੀ 'ਪਠਾਨ', 'ਜਵਾਨ' ਅਤੇ Dunki ਸ਼ਾਮਲ ਹੈ।

 

Aarti dhillon

This news is Content Editor Aarti dhillon