B'Day Spl : ਕਈ ਪਾਪੜ ਵੇਲ ਸ਼ਾਹਰੁਖ ਨੂੰ ਮਿਲੀ ਸੀ ਗੌਰੀ ਖ਼ਾਨ, ਬੋਲਣਾ ਪਿਆ ਸੀ ਜ਼ਿੰਦਗੀ ਦਾ ਸਭ ਤੋਂ ਵੱਡਾ ਝੂਠ

11/02/2020 11:45:08 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅੱਜ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹਰੁਖ ਖ਼ਾਨ ਦਾ ਜਨਮ 2 ਨਵੰਬਰ 1965 ਨੂੰ ਮੁਸਲਿਮ ਪਰਿਵਾਰ 'ਚ ਹੋਇਆ। ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਵਰਗੀ ਜੋੜੀ ਬਾਲੀਵੁੱਡ 'ਚ ਕਾਫ਼ੀ ਫੇਮਸ ਹੈ। ਇਨ੍ਹਾਂ ਦੇ ਪਿਆਰ ਦੀ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ।

ਦੋਵਾਂ ਨੇ ਇਕ-ਦੂਜੇ ਨੂੰ ਪਾਉਣ ਲਈ ਕਈ ਪਾਪੜ ਵੇਲਣੇ ਪਏ ਸਨ। ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 1984 'ਚ ਇਕ ਦੋਸਤ ਦੀ ਪਾਰਟੀ 'ਚ ਹੋਈ ਸੀ। ਉਸ ਸਮੇਂ ਸ਼ਾਹਰੁਖ ਖ਼ਾਨ ਸਿਰਫ਼ 18 ਸਾਲ ਦੇ ਸਨ। ਇਕ ਪਾਰਟੀ 'ਚ ਸ਼ਾਹਰੁਖ ਖ਼ਾਨ ਨੇ ਹਿੰਮਤ ਕਰਕੇ ਗੌਰੀ ਨੇ ਡਾਂਸ ਕਰਨ ਲਈ ਪੁੱਛਿਆ।

ਪਹਿਲਾਂ ਤਾਂ ਉਹ ਸ਼ਰਮਾਈ ਕਿਉਂਕਿ ਗੌਰੀ ਖ਼ਾਨ ਦਾ ਭਰਾ ਵੀ ਉਸ ਪਾਰਟੀ 'ਚ ਮੌਜੂਦ ਸੀ ਪਰ ਦੁਬਾਰਾ ਪੁੱਛਣ 'ਤੇ ਗੌਰੀ ਨੇ ਡਾਂਸ ਲਈ ਸ਼ਾਹਰੁਖ ਖ਼ਾਨ ਨੂੰ ਹਾਂ ਕਹਿ ਦਿੱਤੀ। ਇੱਥੋਂ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ। ਇਕ ਵਾਰ ਗੌਰੀ ਸ਼ਾਹਰੁਖ ਖ਼ਾਨ ਦੇ ਘਰ ਆਪਣਾ ਜਨਮਦਿਨ ਮਨਾ ਰਹੀ ਸੀ ਤਾਂ ਅਚਾਨਕ ਦੋਸਤਾਂ ਨਾਲ ਕੀਤੇ ਘੁੰਮਣ ਚੱਲੀ ਗਈ।


ਉਸ ਸਮੇਂ ਸ਼ਾਹਰੁਖ ਨੂੰ ਪਤਾ ਚੱਲਿਆ ਕਿ ਉਹ ਗੌਰੀ ਤੋਂ ਬਿਨਾਂ ਨਹੀਂ ਰਹਿ ਸਕਦੇ। ਸ਼ਾਹਰੁਖ ਖ਼ਾਨ ਆਪਣੀ ਮਾਂ ਦੇ ਕਾਫ਼ੀ ਕਰੀਬ ਸਨ, ਉਨ੍ਹਾਂ ਨੇ ਇਹ ਗੱਲ ਆਪਣੀ ਮਾਂ ਨਾਲ ਸ਼ੇਅਰ ਕੀਤੀ ਅਤੇ ਉਨ੍ਹਾਂ ਦੀ ਮਾਂ ਨੇ ਸ਼ਾਹਰੁਖ ਨੂੰ 10 ਹਜ਼ਾਰ ਰੁਪਏ ਦਿੱਤੇ ਅਤੇ ਗੌਰੀ ਨੂੰ ਲੱਭਣ ਲਈ ਕਿਹਾ।


ਸ਼ਾਹਰੁਖ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਸ਼ਹਿਰ 'ਚ ਗੌਰੀ ਨੂੰ ਲੱਭਣ ਲੱਗੇ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਗੌਰੀ ਉਨ੍ਹਾਂ ਨੂੰ ਇਕ ਬੀਚ 'ਤੇ ਮਿਲੀ। ਦੋਵਾਂ ਨੇ ਇਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਅਤੇ ਪਿਆਰ ਹੋ ਗਿਆ।

ਉਸ ਸਮੇਂ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਪਰ ਇਹ ਸੌਖਾ ਨਹੀਂ ਸੀ। ਦੋਵਾਂ ਦੇ ਵਿਆਹ 'ਚ ਸਭ ਤੋਂ ਵੱਡਾ ਅੜਿਕਾ ਦੋਵਾਂ ਦੇ ਧਰਮ ਅਲੱਗ-ਅਲੱਗ ਹੋਣਾ ਸੀ। ਸ਼ਾਹਰੁਖ ਖ਼ਾਨ ਮੁਸਲਿਮ ਸਨ ਅਤੇ ਗੌਰੀ ਬ੍ਰਾਹਮਣ ਪਰਿਵਾਰ ਤੋਂ।


ਗੌਰੀ ਦੇ ਮਾਤਾ-ਪਿਤਾ ਇਸ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਅਤੇ ਸ਼ਾਹਰੁਖ ਉਸ ਸਮੇਂ ਫ਼ਿਲਮਾਂ 'ਚ ਆਉਣ ਲਈ ਵੀ ਸੰਘਰਸ਼ ਕਰ ਰਹੇ ਸਨ। ਸ਼ਾਹਰੁਖ ਖ਼ਾਨ ਨੇ ਗੌਰੀ ਦੇ ਮਾਤਾ-ਪਿਤਾ ਨੂੰ ਮਨਾਉਣ ਲਈ 5 ਸਾਲ ਤੱਕ ਹਿੰਦੂ ਹੋਣ ਦਾ ਝੂਠ ਬੋਲਿਆ।

ਉਨ੍ਹਾਂ ਆਪਣਾ ਨਾਮ ਤੱਕ ਬਦਲ ਲਿਆ ਸੀ ਪਰ ਆਖ਼ਿਰਕਾਰ ਗੌਰੀ ਦੇ ਮਾਤਾ-ਪਿਤਾ ਮੰਨ ਗਏ ਅਤੇ 25 ਅਕਤੂਬਰ 1991 'ਚ ਦੋਵਾਂ ਦਾ ਵਿਆਹ ਹੋ ਗਿਆ।

ਅੱਜ ਇਸ ਜੋੜੀ ਦੀ ਮਿਸਾਲ ਬੀ-ਟਾਊਨ 'ਚ ਦਿੱਤੀ ਜਾਂਦੀ ਹੈ। ਦੋਹਾਂ ਦੇ ਤਿੰਨ ਬੱਚੇ ਆਰਿਅਨ, ਸੁਹਾਨਾ ਅਤੇ ਅਬਰਾਮ ਹਨ।

sunita

This news is Content Editor sunita