ਹੁਣ ਵਿਦੇਸ਼ ਜਾ ਸਕਣਗੇ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਅਦਾਲਤ ਨੇ ਦਿੱਤਾ ਪਾਸਪੋਰਟ ਵਾਪਸ ਕਰਨ ਦਾ ਹੁਕਮ

07/14/2022 11:17:51 AM

ਬਾਲੀਵੁੱਡ ਡੈਸਕ:  ਸੁਪਰਸਟਾਰ ਸ਼ਾਹਰੁਖ਼ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਪਿਛਲੇ ਸਾਲ ਡਰੱਗ ਮਾਮਲੇ ਨੂੰ ਲੈ ਕੇ ਸੁਰਖੀਆਂ ’ਚ ਆਇਆ ਸੀ। ਇਸ ਮਾਮਲੇ ’ਚ ਉਸ ਨੂੰ ਕੁਝ ਦਿਨ ਜੇਲ੍ਹ ਵੀ ਕੱਟਣੀ ਪਈ ਸੀ। ਇਸ ਦੇ ਨਾਲ ਹੀ ਐੱਨ.ਸੀ.ਬੀ ਨੇ ਆਰੀਅਨ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਸੀ।

ਇਹ ਵੀ ਪੜ੍ਹੋ : ਆਰ ਮਾਧਵਾਨ ਫ਼ਿਲਮ ਰਾਕੇਟਰੀ ਦੀ ਸਫ਼ਲਤਾ ਤੋਂ ਬਾਅਦ ਟੀਮ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦੇਖੋ ਤਸਵੀਰਾਂ

ਹਾਲਾਂਕਿ ਮਈ ਮਹੀਨੇ ’ਚ ਉਸ ਨੂੰ ਡਰੱਗ ਮਾਮਲੇ ’ਚ ਕਲੀਨ ਚਿੱਟ ਮਿਲ ਗਈ ਸੀ। ਕਲੀਨ ਚਿੱਟ ਮਿਲਣ ਤੋਂ ਬਾਅਦ ਆਰੀਅਨ ਖ਼ਾਨ ਨੇ ਆਪਣਾ ਪਾਸਪੋਰਟ ਵਾਪਸ ਲੈਣ ਲਈ 30ਜੂਨ ਨੂੰ ਵਿਸ਼ੇਸ਼ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ‘ਹਮਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਪੂਰੇ ਹੋਏ 8 ਸਾਲ, ਵਰੁਣ ਧਵਨ ਨੇ ਸਾਂਝੀ ਕੀਤੀ ਸਿਧਾਰਥ ਸ਼ੁਰਲਾ ਨਾਲ ਤਸਵੀਰ

ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਐੱਨ.ਡੀ.ਪੀ.ਐੱਸ ਕੋਰਟ ਨੇ ਕੋਰਟ ਰਜਿਸਟਰੀ ਨੂੰ ਆਰੀਅਨ ਦਾ ਪਾਸਪੋਰਟ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਸ਼ਾਹਰੁਖ਼ ਦੇ ਪੁੱਤਰ ਨੂੰ ਪਾਸਪੋਰਟ ਵਾਪਸ ਮਿਲਣ ਤੋਂ ਬਾਅਦ ਵੱਡੀ ਰਾਹਤ ਮਿਲੀ ਹੈ। ਹੁਣ ਆਰੀਅਨ ਖ਼ਾਨ ਬਿਨਾਂ ਕਿਸੇ ਰੋਕ ਦੇ ਵਿਦੇਸ਼ ਜਾ ਸਕਣਗੇ।

ਸੁਣਵਾਈ ਦੌਰਾਨ ਐੱਨ.ਸੀ.ਬੀ ਨੇ ਆਰੀਅਨ ਖ਼ਾਨ ਦੇ ਪਾਸਪੋਰਟ ਦੀ ਵਾਪਸੀ ’ਤੇ ਕੋਈ ਵਿਰੋਧ ਨਹੀਂ ਕੀਤਾ। ਐੱਨ.ਸੀ.ਬੀ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਮਾਨਤੀ ਬਾਂਡ ਰੱਦ ਕਰਨ ਅਤੇ ਪਾਸਪੋਰਟ ਵਾਪਸ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ, ਜਿਸ ਤੋਂ ਬਾਅਦ ਅਦਾਲਤ ਨੇ ਕੋਰਟ ਰਜਿਸਟਰੀ ਨੂੰ ਆਰੀਅਨ ਦਾ ਪਾਸਪੋਰਟ ਵਾਪਸ ਕਰਨ ਦਾ ਹੁਕਮ ਦਿੱਤਾ ਹੈ।

Anuradha

This news is Content Editor Anuradha