ਜਦੋਂ ਟਰੋਲਰਸ ਤੋਂ ਪਰੇਸ਼ਾਨ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਨੂੰ ਡਿਲੀਟ ਕਰਨੀਆਂ ਪਈਆਂ ਤਸਵੀਰਾਂ

04/06/2021 5:01:58 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ ਹੈ। ਉਹ ਆਪਣੀ ਗਲੈਮਰਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸਟਾਰਕਿਡਸ ਨੇ ਹਾਲ ਹੀ ’ਚ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ ਜਿਸ ’ਚ ਉਹ ਕਾਫ਼ੀ ਗਾਰਜ਼ੀਅਸ ਲੱਗ ਰਹੀ ਸੀ। ਉਨ੍ਹਾਂ ਦੀ ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋਈਆਂ ਸਨ।


ਇੰਸਟਾਗ੍ਰਾਮ ’ਤੋਂ ਡਿਲੀਟ ਕੀਤੀ ਤਸਵੀਰ
ਤਸਵੀਰ ’ਚ ਸੁਹਾਨਾ ਖ਼ਾਨ ਦੀ ਲੁੱਕ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਈ ਸਨ। ਉੱਧਰ ਤਸਵੀਰ ’ਤੇ ਸੁਹਾਨਾ ਲਾਈਕਸ ਅਤੇ ਕੁਮੈਂਟਸ ਨਾਲ ਕਾਫ਼ੀ ਪਿਆਰ ਬਟੋਰ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਹੁਣ ਸੁਹਾਨਾ ਨੇ ਉਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ’ਤੋਂ ਡਿਲੀਟ ਕਰ ਦਿੱਤੀਆਂ ਹਨ। ਉੱਧਰ ਨਾਲ ਹੀ ਉਨ੍ਹਾਂ ਨੇ ਆਪਣੀ ਕੁਮੈਂਟ ਸੈਕਸ਼ਨ ’ਚ ਲਿਮਿਟ ਬਣਾ ਦਿੱਤੀ ਹੈ। ਤਸਵੀਰਾਂ ਨੂੰ ਡਿਲੀਟ ਕਰਨ ਦੀ ਵਜ੍ਹਾ ਲੋਕਾਂ ਵੱਲੋਂ ਟਰੋਲ ਕਰਨਾ ਮੰਨਿਆ ਜਾ ਰਿਹਾ ਹੈ। 

 
 
 
 
View this post on Instagram
 
 
 
 
 
 
 
 
 
 
 

A post shared by Suhana khan (@suhanakhan__fb)


ਸੁਹਾਨਾ ਦੀਆਂ ਸਾਰੀਆਂ ਤਸਵੀਰਾਂ ਆਉਂਦੇ ਹੀ ਪ੍ਰਸ਼ੰਸਕ ਪੇਜ ’ਤੇ ਦੇਖਣ ਲੱਗਦੇ ਹਨ। ਜੋ ਤਸਵੀਰਾਂ ਸੁਹਾਨਾ ਨੇ ਆਪਣੇ ਇੰਸਟਾਗ੍ਰਾਮ ’ਤੋਂ ਡਿਲੀਟ ਕੀਤੀਆਂ ਹਨ ਉਹ ਉਨ੍ਹਾਂ ਦੇ ਫੈਨ ਪੇਜ ’ਤੇ ਦੇਖਣ ਨੂੰ ਮਿਲ ਰਹੀਆਂ ਹਨ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸਟਾਰਕਿਡ ਨੇ ਬਲੈਕ ਡਰੈੱਸ ਕੈਰੀ ਕੀਤੀ ਹੋਈ ਹੈ। ਉਨ੍ਹਾਂ ਦੀ ਲੁੱਕ ਕਾਫ਼ੀ ਕਮਾਲ ਦੀ ਲੱਗ ਰਹੀ ਹੈ। ਇਹ ਤਸਵੀਰ ਨਿਊਯਾਰਕ ਦੇ ਰੈਸਟੋਰੈਂਟ ਦੀ ਹੈ। ਆਪਣੇ ਆਊਟਫਿਟ ਨੂੰ ਮੈਚ ਕਰਦੇ ਹੋਏ ਸੁਹਾਨਾ ਨੇ ਗਲੇ ’ਚ ਚੈਨ ਕੈਰੀ ਕੀਤੀ ਹੋਈ ਹੈ ਜਿਸ ’ਚ ਓਮ ਦਾ ਪੈਂਡੇਟ ਪਇਆ ਹੋਇਆ ਹੈ।


ਦੱਸ ਦੇਈਏ ਕਿ ਪਿਛਲੇ ਸਾਲ ਸੁਹਾਨਾ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਇੰਸਟਾਗ੍ਰਾਮ ’ਤੇ ਭੱਦੇ ਕੁਮੈਂਟਸ ਦਾ ਸਾਹਮਣਾ ਕਰਨਾ ਪਿਆ। ਸੁਹਾਨਾ ਨੇ ਕੁਝ ਕੁਮੈਂਟਸ ਦੇ ਸਕ੍ਰੀਨਸ਼ਾਰਟ ਸਾਂਝੇ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਲੋਕ ਉਨ੍ਹਾਂ ਦੇ ਰੰਗ-ਰੂਪ ਨੂੰ ਲੈ ਕੇ ਕੁਮੈਂਟ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕੈਪਸ਼ਨ ’ਚ ਲਿਖਿਆ ਕਿ ਉਹ ਜਦੋਂ 12 ਸਾਲ ਦੀ ਸੀ ਉਦੋਂ ਤੋਂ ਉਨ੍ਹਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਬੁਰੀ ਦਿਖਦੀ ਹੈ ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਰੰਗ-ਰੂਪ।

Aarti dhillon

This news is Content Editor Aarti dhillon