''ਉੜਤਾ ਪੰਜਾਬ'' ਦੀ ਸਕ੍ਰਿਪਟ ਹੀ ਹੈ ਅਸਲੀ ਹੀਰੋ : ਵਿਕਰਮਾਦਿੱਤ ਮੋਟਵਾਨੀ

02/04/2016 3:33:07 PM

ਮੁੰਬਈ : ਬਾਲੀਵੁੱਡ ਫਿਲਮਕਾਰ ਵਿਕਰਮਾਦਿੱਤ ਮੋਟਵਾਨੀ ਦਾ ਕਹਿਣੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ''ਉੜਤਾ ਪੰਜਾਬ'' ਦੀ ਸਕ੍ਰਿਪਟ ਹੀ ਫਿਲਮ ਦੀ ਅਸਲੀ ਹੀਰੋ ਹੈ।
ਵਿਕਰਮਾਦਿੱਤ ਮੋਟਵਾਨੀ ਨੇ ਸ਼ਾਹਿਦ ਕਪੂਰ, ਆਲੀਆ ਭੱਟ ਅਤੇ ਕਰੀਨਾ ਕਪੂਰ ਨੂੰ ਲੈ ਕੇ ਫਿਲਮ ''ਉੜਤਾ ਪੰਜਾਬ'' ਬਣਾਈ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਇਸ ''ਚ ਅਹਿਮ ਕਿਰਦਾਰ ਹੈ। ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਚੌਬੇ ਨੇ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਫਿਲਮ ਦੀ ਕਹਾਣੀ ਪੰਜਾਬ ''ਚ ਨਸ਼ੇਖੋਰੀ ਦੀ ਵਧਦੀ ਸਮੱਸਿਆ ''ਤੇ ਅਧਾਰਿਤ ਹੈ।
ਵਿਕਰਮਾਦਿੱਤ ਮੋਟਵਾਨੀ ਨੇ ਕਿਹਾ, ''''ਫਿਲਮ ''ਉੜਤਾ ਪੰਜਾਬ'' ਦੀ ਸਕ੍ਰਿਪਟ ਕਰੀਨਾ ਅਤੇ ਆਲੀਆ ਸਭ ਨੂੰ ਕਾਫੀ ਪਸੰਦ ਆਈ ਅਤੇ ਉਨ੍ਹਾਂ ਨੇ ਇਸ ਦੇ ਲਈ ਹਾਮੀ ਭਰ ਦਿੱਤੀ। ''ਉੜਤਾ ਪੰਜਾਬ'' ਇਕ ਬਿਹਤਰੀਨ ਫਿਲਮ ਹੈ।'''' ਇਹ ਫਿਲਮ 17 ਜੂਨ ਨੂੰ ਰਿਲੀਜ਼ ਹੋਵੇਗੀ।