ਡਰੱਗਜ਼ ਮਾਮਲਾ : ਹੁਣ ਸੁਸ਼ਾਂਤ ਨੂੰ ਲੈ ਕੇ ਕੁੱਕ ਦੀਪੇਸ਼ ਸਾਵੰਤ ਨੇ ਕੀਤੇ ਕਈ ਅਹਿਮ ਖ਼ੁਲਾਸੇ

09/07/2020 1:20:36 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸੀ. ਬੀ. ਆਈ., ਐੱਨ. ਸੀ. ਬੀ. ਵਰਗੀਆਂ ਵੱਡੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ। ਹਰ ਦਿਨ ਇਸ ਮਾਮਲੇ 'ਚ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਕੇਸ 'ਚ ਹੁਣ ਐੱਨ. ਸੀ. ਬੀ. ਨੇ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਸੁਸ਼ਾਂਤ ਦਾ ਕੁੱਕ ਦੀਪੇਸ਼ ਸਾਵੰਤ ਵੀ ਇਸ ਸਮੇਂ ਐੱਨ. ਸੀ. ਬੀ. ਦੀ ਕਸਟੱਡੀ 'ਚ ਹੈ। ਹਾਲ ਹੀ 'ਚ ਦੀਪੇਸ਼ ਨੇ ਸੁਸ਼ਾਂਤ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।

ਪੁੱਛਗਿੱਛ ਦੌਰਾਨ ਦੀਪੇਸ਼ ਸਾਵੰਤ ਨੇ ਐੱਨ. ਸੀ. ਬੀ. ਨੂੰ ਦੱਸਿਆ ਕਿ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2018 'ਚ 'ਗਾਂਜਾ' ਪੀਂਦੇ ਦੇਖਿਆ ਸੀ। ਸਾਵੰਤ ਮੁਤਾਬਕ, ਉਹ ਕਦੇ ਖ਼ੁਦ ਸੁਸ਼ਾਂਤ ਲਈ 'ਗਾਂਜਾ' ਖਰੀਦ ਕੇ ਨਹੀਂ ਲੈ ਕੇ ਆਇਆ ਪਰ ਅਦਾਕਾਰ ਦੇ ਸਟਾਫ਼ ਦਾ ਹੀ ਇੱਕ ਸ਼ਖ਼ਸ ਨਸ਼ੇ ਦਾ ਸਾਮਾਨ ਲਿਆਂਦਾ ਸੀ। ਦੀਪੇਸ਼ ਨੇ ਦੱਸਿਆ ਕਿ ਸੁਸ਼ਾਂਤ ਦੇ ਸਟਾਫ਼ 'ਚ ਇੱਕ ਰਿਸ਼ੀਕੇਸ਼ ਪਵਾਰ ਨਾਂ ਦਾ ਸ਼ਖ਼ਸ ਸੀ ਤੇ ਉਹੀ ਅਦਾਕਾਰ ਲਈ ਨਸ਼ਾ ਕਰਨ ਵਾਲੀਆਂ ਚੀਜ਼ਾਂ ਲੈ ਕੇ ਆਉਂਦਾ ਸੀ। ਇਸ ਤੋਂ ਇਲਾਵਾ ਅੱਬਾਸ ਖਾਲੋਈ ਨਾਂ ਦਾ ਸ਼ਖ਼ਸ ਸੁਸ਼ਾਂਤ ਲਈ ਗਾਂਜਾ ਤੇ ਚਰਮ ਤਿਆਰ ਕਰਦਾ ਸੀ ਤੇ ਉਸ ਦੇ ਨਾਲ ਪੀਂਦਾ ਵੀ ਸੀ।

ਦੀਪੇਸ਼ ਨੇ ਕਿਹਾ, 'ਸਤੰਬਰ 2018 'ਚ ਨੌਕਰੀ ਦੇ ਦੋ-ਤਿੰਨ ਦਿਨ ਬਾਅਦ ਮੈਂ ਸੁਸ਼ਾਂਤ ਨੂੰ ਗਾਂਜਾ ਇਸਤੇਮਾਲ ਕਰਦੇ ਹੋਏ ਦੇਖਿਆ ਸੀ। ਇੱਕ ਦਿਨ ਮੈਂ ਕੁੱਕ ਅਸ਼ੋਕ ਨੂੰ ਪੁੱਛਿਆ ਕਿ ਸੁਸ਼ਾਂਤ ਸਰ ਵੀ ਵੀਡ ਲੈਂਦੇ ਹਨ? ਤਾਂ ਉਸ ਨੇ ਹਾਂ 'ਚ ਕਿਹਾ ਤੇ ਦੱਸਿਆ ਕਰਨ ਨੇ ਪਹਿਲੀ ਵਾਰ ਸੁਸ਼ਾਂਤ ਸਰ ਨੂੰ ਗਾਂਜਾ ਤੇ ਚਰਸ ਦਿੱਤਾ ਸੀ। ਉਸ ਦੌਰਾਨ ਅੱਬਾਸ, ਸੁਸ਼ਾਂਤ ਸਰ ਲਈ ਗਾਂਜਾ ਜਾਂ ਚਰਸ ਤਿਆਰ ਕਰ ਰਹੇ ਸਨ।

ਖ਼ਬਰ ਇਹ ਵੀ ਹੈ ਕਿ ਸੁਸ਼ਾਂਤ ਦੇ ਸਾਬਕਾ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਤੇ ਦੀਪੇਸ਼ ਸਾਵੰਤ ਨੇ ਐੱਨ. ਸੀ. ਬੀ. ਤੋਂ ਪੁੱਛਗਿੱਛ 'ਚ ਦੱਸਿਆ ਹੈ ਕਿ ਅਦਾਕਾਰ ਦੀਆਂ ਪਾਰਟੀਆਂ 'ਚ ਡਰੱਗਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪਾਰਟੀ ਦਿੱਗਜ਼ ਅਦਾਕਾਰ ਦੇ ਫਾਰਮਹਾਊਸ 'ਚ ਹੁੰਦੀਆਂ ਸਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੈਮੁਅਲ ਨੇ ਬਾਲੀਵੁੱਡ ਇੰਡਸਟਰੀ ਦੇ ਕੁਝ ਨਾਂ ਦਾ ਵਾਂ ਖ਼ੁਲਾਸਾ ਕੀਤਾ ਹੈ, ਜੋ ਇਸ ਪਾਰਟੀਆਂ ਦਾ ਹਿੱਸਾ ਹੋਇਆ ਕਰਦੇ ਸਨ ਅਤੇ ਡਰੱਗਜ਼ ਦਾ ਸੇਵਨ ਕਰਦੇ ਸਨ।

sunita

This news is Content Editor sunita