ਸਾਰਾ ਨੇ ਕੀਤਾ ਖੁਲਾਸਾ, ਕਿਹਾ-‘ਫ਼ਿਲਮਾਂ ’ਚ ਆਉਣ ਤੋਂ ਪਹਿਲੇ ਇਸ ਸ਼ਖ਼ਸ ਨੂੰ ਪਿਆਰ ਕਰਦੀ ਸੀ’

05/18/2021 6:10:35 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖ਼ਾਨ ਦੀ ਧੀ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਬਹੁਤ ਘੱਟ ਸਮੇਂ ’ਚ ਬਾਲੀਵੁੱਡ ’ਚ ਇਕ ਖ਼ਾਸ ਜਗ੍ਹਾ ਬਣਾ ਲਈ ਹੈ। ਉਹ ਨੌਜਵਾਨ ਪੀੜ੍ਹੀ ਦੀ ਸਭ ਤੋਂ ਕਾਬਿਲ ਅਭਿਨੇਤਰੀਆਂ ਦੀ ਲਿਸਟ ’ਚ ਸ਼ਾਮਲ ਹੈ। ਉਸ ਦੀ ਪ੍ਰਸਿੱਧੀ ਵੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਫ਼ਿਲਮਾਂ ’ਚ ਆਉਣ ਤੋਂ ਬਾਅਦ ਸਾਰਾ ਦਾ ਨਾਂ ਕਾਰਤਿਕ ਆਰਯਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਸਿਤਾਰਿਆਂ ਨਾਲ ਜੁੜਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਫ਼ਿਲਮਾਂ ’ਚ ਲਾਂਚ ਹੋਣ ਤੋਂ ਪਹਿਲਾਂ ਹੀ ਸਾਰਾ ਕਿਸੇ ਹੋਰ ਨੂੰ ਡੇਟ ਕਰ ਰਹੀ ਸੀ? ਜੀ ਹਾਂ ਇਕ ਇੰਟਰਵਿਊ ’ਚ ਸਾਰਾ ਨੇ ਆਪਣੀ ਲਵ ਲਾਈਫ਼ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ। 


ਸਾਰਾ ਨੇ ਉਸ ਸ਼ਖਸ ਦਾ ਨਾਂ ਦੱਸਿਆ ਸੀ ਜਿਸ ਨੂੰ ਉਹ ਕਦੇ ਡੇਟ ਕਰ ਰਹੀ ਸੀ। ਇੰਟਰਵਿਊ ’ਚ ਸਾਰਾ ਨੇ ਖੁਲਾਸਾ ਕੀਤਾ ਕਿ ਵੀਰ ਪਹਰੀਆ ਦੇ ਨਾਲ ਰਿਸ਼ਤੇ ’ਚ ਰਹਿ ਚੁੱਕੀ ਹੈ। ਵੀਰ ਇਕ ਰਾਜਨੀਤਿਕ ਪਰਿਵਾਰ ਨਾਲ ਤਾਲੁੱਕ ਰੱਖਦੇ ਹਨ। ਉਨ੍ਹਾਂ ਦੇ ਦਾਦਾ ਜੀ ਸਾਬਕਾ ਕੇਂਦਰੀ ਮੰਤਰੀ ਸੁਸ਼ੀਲਾ ਕੁਮਾਰ ਸ਼ਿੰਦੇ ਹਨ। ਫ਼ਿਲਮਾਂ ’ਚ ਐਂਟਰੀ ਤੋਂ ਪਹਿਲਾਂ ਹੀ ਸਾਰਾ ਦੀਆਂ ਵੀਰ ਦੇ ਨਾਲ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਸਨ। ਹਾਲਾਂਕਿ ਫਿਰ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਸਾਰਾ ਨੇ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ’ਚ ਸਿਰਫ਼ ਵੀਰ ਨੂੰ ਹੀ ਡੇਟ ਕੀਤਾ ਸੀ। 


ਸਾਰਾ ਨੇ ਕਿਹਾ ਕਿ ਉਨ੍ਹਾਂ ਦੇ ਇਲਾਵਾ ਮੇਰੀ ਜ਼ਿੰਦਗੀ ’ਚ ਕਦੇ ਕੋਈ ਪ੍ਰੇਮੀ ਨਹੀਂ ਰਿਹਾ। ਵੀਰ ਬਹੁਤ ਨਾਜ਼ੁਕ ਸੀ ਅਤੇ ਵੀਰ ਨੂੰ ਸੜਕ ’ਤੇ ਮੇਰੇ ਨਾਲ ਖੜ੍ਹੇ ਹੋ ਕੇ ਡੋਸਾ ਖਾਣ ’ਚ ਸ਼ਰਮ ਆਉਂਦੀ ਸੀ। ਉਸ ਨਾਲ ਮੇਰਾ ਬ੍ਰੇਕਅੱਪ ਹੋਇਆ ਪਰ ਉਨ੍ਹਾਂ ਨੇ ਮੇਰਾ ਦਿਲ ਨਹੀਂ ਤੋੜਿਆ। ਮੇਰਾ ਦਿਲ ਕਦੇ ਕਿਸੇ ਨੇ ਨਹੀਂ ਤੋੜਿਆ। ਤੁਹਾਨੂੰ ਦੱਸ ਦੇਈਏ ਕਿ ਸਾਰਾ ਦੀ ਪਿਛਲੀ ਫ਼ਿਲਮ ‘ਕੁੱਲੀ ਨੰਬਰ 1’ ਸੀ ਜੋ ਕਿ ਫਲਾਪ ਸਾਬਤ ਹੋਈ ਸੀ। ਹੁਣ ਸਾਰਾ ਅਲੀ ਖ਼ਾਨ ਅਦਾਕਾਰ ਅਕਸ਼ੈ ਕੁਮਾਰ ਦੇ ਨਾਲ ‘ਅਤਰੰਗੀ ਰੇ’ ਫ਼ਿਲਮ ’ਚ ਨਜ਼ਰ ਆਵੇਗੀ। 

Aarti dhillon

This news is Content Editor Aarti dhillon