ਸਪਨਾ ਚੌਧਰੀ ਦਾ ਟੁੱਟਿਆ ਦਿਲ, ਭਾਵੁਕ ਹੋ ਕੇ ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਇਹ ਵੀਡੀਓ

04/16/2021 6:05:25 PM

ਨਵੀਂ ਦਿੱਲੀ (ਬਿਊਰੋ) : ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਉਨ੍ਹਾਂ ਸਟਾਰਜ਼ 'ਚੋਂ ਹੈ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਅੱਜ ਇਕ ਅਲੱਗ ਮੁਕਾਮ ਹਾਸਲ ਕੀਤਾ ਹੈ। ਸਪਨਾ ਚੌਧਰੀ ਅੱਜ ਨਾ ਸਿਰਫ਼ ਹਰਿਆਣਾ ਦੀ ਸਗੋਂ ਪੂਰੇ ਦੇਸ਼ ਦੀ ਸਟਾਰ ਬਣ ਚੁੱਕੀ ਹੈ। ਸਪਨਾ ਚੌਧਰੀ ਨਾ ਸਿਰਫ਼ ਆਪਣੇ ਗਾਣਿਆਂ ਅਤੇ ਡਾਂਸ ਲਈ ਫੇਮਸ ਹੈ ਸਗੋਂ ਉਹ ਸੋਸ਼ਲ ਮੀਡੀਆ 'ਤੇ ਵੀ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਹਰ ਗੱਲ ਖੁੱਲ੍ਹ ਕੇ ਅਤੇ ਬਿੰਦਾਸ ਤਰੀਕੇ ਨਾਲ ਬੋਲਣਾ ਪਸੰਦ ਕਰਦੀ ਹੈ। ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਸਿਰਫ਼ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਇਸੇ ਦੌਰਾਨ ਸਪਨਾ ਚੌਧਰੀ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਸੁਰਖ਼ੀਆਂ 'ਚ ਬਣਿਆ ਹੋਇਆ ਹੈ। ਇਸ ਵੀਡੀਓ 'ਚ ਸਪਨਾ ਚੌਧਰੀ ਆਪਣੇ 'ਬੰਨਾ' ਦੀ ਸ਼ਿਕਾਇਤ ਕਰਦੀ ਨਜ਼ਰ ਆ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Sapna Choudhary (@itssapnachoudhary)

ਦੱਸ ਦੇਈਏ ਕਿ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਦਿਨਾਂ ਨੂੰ ਧੜਕਾਉਂਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਇਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਹਰਿਆਣਵੀ ਨਹੀਂ ਸਗੋਂ ਰਾਜਸਥਾਨੀ ਗਾਣੇ 'ਤੇ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ। ਦਰਅਸਲ, ਸਪਨਾ ਚੌਧਰੀ ਨੇ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੀਤ ਬਦਰਜ਼ ਅਤੇ ਕਨਿਕਾ ਕਪੂਰ ਦਾ ਹਿੱਟ ਰਾਜਸਥਾਨੀ ਗਾਣਾ 'ਠਾੜੇ ਰਹੀਓ...' 'ਤੇ ਜ਼ਬਰਦਸਤ ਠੁਮਕੇ ਲਗਾ ਰਹੀ ਹੈ। ਇਸ ਗੀਤ ਨੂੰ ਸ਼ੇਅਰ ਕਰਦੇ ਹੋਏ ਸਪਨਾ ਚੌਧਰੀ ਨੇ ਕੈਪਸ਼ਨ 'ਚ ਲਿਖਿਆ, 'ਮੇਰਾ ਬੰਨਾ...।' ਇਸ ਦੇ ਨਾਲ ਉਨ੍ਹਾਂ ਨੇ ਪਿਆਰ ਵਾਲੀ ਇਮੋਜ਼ੀ ਵੀ ਸ਼ੇਅਰ ਕੀਤੀ ਹੈ। ਸਪਨਾ ਦੀ ਇਸ ਵੀਡੀਓ 'ਤੇ ਲੋਕ ਕਾਫ਼ੀ ਪਿਆਰ ਬਰਸਾ ਰਹੇ ਹਨ। ਕੋਈ ਹਾਰਟ ਤੇ ਕੋਈ ਫਾਇਰ ਇਮੋਜ਼ੀ ਬਣਾ ਕੇ ਆਪਣਾ ਪਿਆਰ ਦੇ ਰਿਹਾ ਹੈ ਤਾਂ ਕੋਈ ਕੁਮੈਂਟ ਕਰਕੇ ਲਿਖ ਰਿਹਾ ਹੈ, ਬੇਹੱਦ ਖ਼ੂਬਸੂਰਤ।

 
 
 
 
 
View this post on Instagram
 
 
 
 
 
 
 
 
 
 
 

A post shared by Sapna Choudhary (@itssapnachoudhary)

ਦੱਸਣਯੋਗ ਹੈ ਕਿ ਸਪਨਾ ਚੌਧਰੀ ਨੇ ਨਾਲ ਹੀ ਆਪਣੀਆਂ ਨਵੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਡਾਰਕ ਬਲੂ ਕਲਰ ਦੇ ਸਲਵਾਰ ਸੂਟ 'ਚ ਬੇਹੱਦ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਸਪਨਾ ਚੌਧਰੀ ਨੇ ਕੈਪਸ਼ਨ 'ਚ ਲਿਖਿਆ, 'ਜੋ ਕੁਝ ਵੀ ਤੁਸੀਂ ਦੇਖਦੇ ਹੋ, ਉਸ 'ਤੇ ਭਰੋਸਾ ਨਾ ਕਰੋ, ਇਥੋਂ ਤਕ ਕਿ ਨਮਕ ਵੀ ਚੀਨੀ ਦੀ ਤਰ੍ਹਾਂ ਨਜ਼ਰ ਆ ਸਕਦਾ ਹੈ।' ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Sapna Choudhary (@itssapnachoudhary)

sunita

This news is Content Editor sunita