ਟ੍ਰੇਡੀਸ਼ਨਲ ਲੁੱਕ ''ਚ ਸਪਨਾ ਨੇ ਬਿਖੇਰੇ ਹੁਸਨ ਦੇ ਜਲਵੇ, ਕੈਮਰੇ ਸਾਹਮਣੇ ਦਿੱਤੇ ਖੂਬਸੂਰਤ ਪੋਜ਼

08/07/2022 11:09:13 AM

ਮੁੰਬਈ- 'ਹਰਿਆਣਵੀ ਕੁਈਨ' ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਐਕਟਿਵ ਸਿਤਾਰਿਆਂ 'ਚੋਂ ਹੈ। ਉਹ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸਪਨਾ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀਆਂ ਹਨ।


ਲੁੱਕ ਦੀ ਗੱਲ ਕਰੀਏ ਤਾਂ ਸਪਨਾ ਡਾਰਕ ਗ੍ਰੀਨ ਕੁੜਤੇ ਅਤੇ ਪਿੰਕ ਪਲਾਜ਼ੋ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਸਪਨਾ ਨੇ ਪਿੰਕ ਦੁਪੱਟਾ ਕੈਰੀ ਕੀਤਾ ਹੋਇਆ ਹੈ। ਗਲੇ 'ਚ ਸਪਨਾ ਨੇ ਚੋਕਰ ਪਾਇਆ ਹੋਇਆ ਹੈ। ਮਿਨੀਮਲ ਮੇਕਅਪ ਅਤੇ ਬਨ ਨਾਲ ਗਾਇਕਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। 


ਇਸ ਲੁੱਕ 'ਚ ਸਪਨਾ ਬਹੁਤ ਖੂਬਸੂਰਤ ਲੱਗ ਰਹੀ ਹੈ। ਸਪਨਾ ਦਿਲਕਸ਼ ਅੰਦਾਜ਼ 'ਚ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਸਪਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਸਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 


ਕੰਮਕਾਰ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸਪਨਾ ਦਾ ਗਾਣਾ 'ਦਾਮਨ' ਅਤੇ 'ਕਾਮਿਨੀ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Aarti dhillon

This news is Content Editor Aarti dhillon