ਪਰਿਵਾਰ ਨਾਲ ਮੁੰਨਾ ਭਾਈ ਬਿਤਾ ਰਹੇ ਹਨ ਕੁਆਲਟੀ ਟਾਈਮ (PICS)

05/29/2016 3:22:23 PM

ਮੁੰਬਈ : ਬਾਲੀਵੁੱਡ ਅਦਾਕਾਰ ਸੰਜੇ ਦੱਤ ਜੇਲ ਤੋਂ ਛੁੱਟਣ ਤੋਂ ਬਾਅਦ ਆਪਣਾ ਵੱਧ ਤੋਂ ਵੱਧ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ। ਉਨ੍ਹਾਂ ਨੇ ਆਪਣੀ ਪਰਿਵਾਰ ਨਾਲ ਕਈ ਤਸਵੀਰਾਂ ਇੰਸਟਾਗਰਾਮ ''ਤੇ ਸਾਂਝੀਆਂ ਕੀਤੀਆਂ ਹਨ। ਜਾਣਕਾਰੀ ਅਨੁਸਾਰ ਮਸ਼ਹੂਰ ਨਿਰਮਾਤਾ ਸੁਭਾਸ਼ ਘਈ ਨੇ ਸੰਜੇ ਦੇ ਜੇਲ ਤੋਂ ਛੁੱਟਣ ''ਤੇ ਕਿਹਾ ਸੀ ਕਿ ਸੰਜੇ ਇਕ ਨੇਕ ਵਿਅਕਤੀ ਹੋਣ ਦੇ ਨਾਲ-ਨਾਲ ਆਪਣੇ ਪਰਿਵਾਰ, ਕੰਮ ਅਤੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਕਾਫੀ ਡੈਡੀਕੇਟਿਡ ਹਨ। ਸੰਜੇ ਵੀ ਆਪਣੇ ਪਰਿਵਾਰ ਨਾਲ ਕਾਫੀ ਖੁਸ਼ ਹਨ। ਉਨ੍ਹਾਂ ਨੇ ਆਪਣੀ ਖੁਸ਼ੀ ਇੰਸਟਾਗਰਾਮ ''ਤੇ ਤਸਵੀਰਾਂ ਪੋਸਟ ਕਰ ਕੇ ਜ਼ਾਹਰ ਕੀਤੀ ਹੈ। ਇਸ ਤਸਵੀਰ ''ਚ ਉਨ੍ਹਾਂ ਦੀ ਪਤਨੀ ਮਾਨਿਅਤਾ ਅਤੇ ਬੱਚੇ ਸ਼ਹਿਰਾਨ ਅਤੇ ਇਕੀਰਾ ਵੀ ਮੌਜੂਦ ਹਨ। ਇਨ੍ਹਾਂ ਤਸਵੀਰਾਂ ''ਚ ਉਹ ਆਪਣੀ ਪਤਨੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸੰਜੇ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''''ਮੈਂ ਅਤੇ ਮੇਰੇ ਜੀਵਨ ਦੇ ਤਿੰਨ ਅਨਮੋਲ ਹੀਰੇ, ਮੈਂ ਇਨ੍ਹਾਂ ਨਾਲ ਹਾਂ ਅਤੇ ਬੇਹੱਦ ਖੁਸ਼ ਹਾਂ।''''