ਸੰਜੇ ਲੀਲਾ ਭੰਸਾਲੀ ਨੇ ਪੂਰੀ ਕੀਤੀ ਫ਼ਿਲਮ ''ਗੰਗੂਬਾਈ ਕਾਠਿਆਵਾੜੀ'' ਦੀ ਸ਼ੂਟਿੰਗ, ਹੁਣ ਉਸ ਫਲੋਰ ''ਤੇ ਸ਼ੁਰੂ ਕਰਨਗੇ ''ਹੀਰੋ ਮੰਡੀ''

06/27/2021 1:12:44 PM

ਮੁੰਬਈ- ਫ਼ਿਲਮਮੇਕਰ ਸੰਜੇ ਲੀਲਾ ਭੰਸਾਲੀ ਨੇ ਆਪਣੀ ਆਉਣ ਵਾਲੀ ਫ਼ਿਲਮ ' ਗੰਗੂਬਾਈ ਕਾਠਿਆਵਾੜੀ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫ਼ਿਲਮ 'ਚ ਅਦਾਕਾਰਾ ਆਲੀਆ ਭੱਟ ਮੁੱਖ ਰੋਲ 'ਚ ਨਜ਼ਰ ਆਵੇਗੀ। ਫ਼ਿਲਮ ਦਾ ਇਕ ਗਾਣਾ ਅਤੇ ਛੋਟਾ ਜਿਹਾ ਪਾਰਟ ਰਹਿ ਗਿਆ ਸੀ ਪਰ ਆਖਿਰਕਾਰ ਭੰਸਾਲੀ ਅਤੇ ਆਲੀਆ ਨੇ ਇਸ ਨੂੰ ਪੂਰਾ ਕਰ ਲਿਆ ਹੈ। 


ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੀ ਫ਼ਿਲਮ ਸਿਟੀ (ਗੋਰੇਗਾਓਂ) 'ਚ ਬਚੀ ਹੋਈ ਸ਼ੂਟਿੰਗ ਪੂਰੀ ਹੋ ਗਈ ਹੈ। ਸੰਜੇ ਲੀਲਾ ਭੰਸਾਲੀ ਫ਼ਿਲਮ 'ਗੰਗੂਬਾਈ ਕਾਠਿਆਵਾੜੀ' ਨੂੰ ਪੂਰਾ ਕਰਨ ਤੋਂ ਬਾਅਦ ਆਰਾਮ ਕਰਨ ਦੇ ਮੂਡ 'ਚ ਨਹੀਂ ਹਨ।


ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਹੀਰੋ ਮੰਡੀ' ਦੀ ਸ਼ੂਟਿੰਗ ਉਸ ਫਲੋਰ 'ਤੇ ਸ਼ੁਰੂ ਕਰਨਗੇ ਜਿਥੇ ਫ਼ਿਲਮ 'ਗੱਗੂਬਾਈ ਕਾਠਿਆਵਾੜੀ' ਦਾ ਸੈੱਟ ਲੱਗਾ ਸੀ। ਵੈੱਬ ਸੀਰੀਜ਼ ਨੂੰ ਸੰਜੇ ਲੀਲਾ ਭੰਸਾਲੀ ਪ੍ਰਡਿਊਸ ਅਤੇ ਵਿਭੁ ਪੁਰੀ ਡਾਇਰੈਕਟ ਕਰ ਰਹੇ ਹਨ।

Aarti dhillon

This news is Content Editor Aarti dhillon