ਫੇਫੜਿਆਂ ਦੇ ਕੈਂਸਰ ਬਾਰੇ ਜਾਣ ਕੇ ਅਜਿਹਾ ਹੋ ਗਿਆ ਸੀ ਸੱਜੇ ਦੱਤ ਦਾ ਵਤੀਰਾ, ਡਾਕਟਰ ਨੇ ਦੱਸੀ ਕਹਾਣੀ

08/20/2020 11:39:02 AM

ਨਵੀਂ ਦਿੱਲੀ (ਬਿਊਰੋ) : ਸਾਲ 2020 ਫ਼ਿਲਮ ਉਦਯੋਗ ਲਈ ਬਹੁਤ ਮਨਹੂਸ ਸਾਬਤ ਹੋ ਰਿਹਾ ਹੈ। ਇਸ ਸਾਲ ਜਿਥੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਥੇ ਬੀਤੇ ਦਿਨੀਂ ਸੰਜੇ ਦੱਤ ਨੂੰ ਲੈ ਕੇ ਅਜਿਹੀਆਂ ਖ਼ਬਰਾਂ ਆਈਆਂ, ਜਿਸ ਨੇ ਸਾਰਿਆਂ ਨੂੰ ਚਿੰਤਾ 'ਚ ਪਾ ਦਿੱਤਾ। ਖ਼ਬਰਾਂ ਦੀ ਮੰਨੀਏ ਤਾਂ ਸੰਜੇ ਦੱਤ ਨੂੰ ਲੰਗ ਕੈਂਸਰ ਹੈ, ਉਹ ਵੀ ਸਟੇਜ-4। ਇਹ ਖ਼ਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਦਾ ਦਿਲ ਬੈਠ ਗਿਆ। ਸੰਜੇ ਦੱਤ ਲਈ ਲੋਕ ਦੁਆਵਾਂ ਮੰਗ ਰਹੇ ਹਨ ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਦੱਸ ਦਈਏ ਕਿ ਪਹਿਲਾਂ ਖ਼ਬਰਾਂ ਸਨ ਕਿ ਸੰਜੇ ਦੱਤ ਯੂ. ਐੱਸ. 'ਚ ਆਪਣਾ ਇਲਾਜ ਕਰਵਾਉਣਗੇ ਪਰ ਨਵੀਆਂ ਖ਼ਬਰਾਂ ਮੁਤਾਬਕ ਬਾਬਾ ਆਪਣਾ ਇਲਾਜ ਭਾਰਤ 'ਚ ਹੀ ਕਰਵਾਉਣਗੇ। ਸੰਜੇ ਦੱਤ ਦਾ ਇਲਾਜ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਚੱਲੇਗਾ। ਬੀਤੇ ਦਿਨੀਂ ਸੰਜੇ ਦੱਤ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ 'ਚੋਂ ਉਹ ਘਰ ਤੋਂ ਹਸਪਤਾਲ ਜਾਂਦੇ ਹੋਏ ਨਜ਼ਰ ਆ ਰਹੇ ਸਨ। ਪਹਿਲਾਂ ਜਦੋਂ ਸੰਜੇ ਦੀ ਤਬੀਅਤ ਥੋੜ੍ਹੀ ਖ਼ਰਾਬ ਹੋਈ ਤਾਂ ਉਨ੍ਹਾਂ ਨੇ ਲੀਲਾਵਤੀ ਹਸਪਤਾਲ 'ਚ ਅਪਣਾ ਚੈੱਕਅਪ ਕਰਵਾਇਆ ਸੀ, ਜਿਥੇ ਉਨ੍ਹਾਂ ਨੂੰ ਇਸ ਬਿਮਾਰੀ ਬਾਰੇ ਪਤਾ ਚੱਲਿਆ। ਲੀਲਾਵਤੀ ਹਸਪਤਾਲ ਦੇ ਡਾਕਟਰ Jalil Parkar, ਜਿਨ੍ਹਾਂ ਨੇ ਸੰਜੇ ਦੱਤ ਦੇ ਚੈੱਕਅਪ ਕੀਤੇ, ਉਨ੍ਹਾਂ ਨੇ ਹੁਣ ਦੱਸਿਆ ਕਿ ਜਦੋਂ ਸੰਜੇ ਦੱਤ ਨੂੰ ਆਪਣੀ ਬਿਮਾਰੀ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਦਾ Reaction ਕਿਵੇਂ ਸੀ।

ਡਾਕਟਰ ਨੇ ਦੱਸਿਆ ਕਿ 'ਉਨ੍ਹਾਂ ਨੇ (ਸੰਜੇ ਦੱਤ) ਮੈਨੂੰ ਫੋਨ ਕੀਤਾ ਤੇ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਹੈ ਤੇ ਛਾਤੀ 'ਚ ਦਿੱਕਤ ਹੋ ਰਹੀ। ਉਹ ਹਸਪਤਾਲਪ ਆਏ ਤਾਂ ਅਸੀਂ ਉਨ੍ਹਾਂ ਦਾ ਸਿਟੀ ਸਕੈਨ ਕੀਤਾ ਤੇ ਬਾਕੀ ਦੇ ਟੈਸਟ ਕੀਤੇ। ਉਸ ਤੋਂ ਬਾਅਦ ਉਨ੍ਹਾਂ ਦੀ ਟੈਸਟ ਰਿਪੋਰਟਸ ਆਈ ਤੇ ਸਾਨੂੰ ਅੰਦਾਜ਼ਾ ਹੋ ਗਿਆ ਕਿ ਉਨ੍ਹਾਂ ਕਿਉਂ ਦਿੱਕਤ ਹੋ ਰਹੀ ਹੈ। ਇਸ ਲਈ ਅਸੀਂ ਸੰਜੇ ਦੱਤ, ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੇ ਇੱਕ ਜਾਣਕਾਰ ਡਾਕਟਰ ਨਾਲ ਸੰਪਰਕ ਕੀਤਾ ਤੇ ਸਾਰੀਆਂ ਚੀਜ਼ਾਂ ਦੱਸੀਆਂ, ਉਹ ਲੋਕ ਸਮਝ ਗਏ।

ਪਹਿਲਾਂ ਤਾਂ ਸੰਜੇ ਦੱਤ ਨੂੰ ਇਸ ਨੂੰ ਸਵੀਕਾਰ ਕਰਨ 'ਚ ਥੋੜ੍ਹਾ ਸਮਾਂ ਲੱਗਾ ਪਰ ਫਿਰ ਉਨ੍ਹਾਂ ਨੇ ਖ਼ੁਦ ਨੂੰ ਸਮਝਾ ਲਿਆ ਤੇ ਕਾਫ਼ੀ ਪਾਜ਼ੇਟਿਵ ਹੋ ਗਏ। ਉਨ੍ਹਾਂ ਨੇ ਸਾਨੂੰ ਕਿਹਾ ਕਿ ਉਹ ਆਪਣਾ ਇਲਾਜ ਮੁੰਬਈ 'ਚ ਕਰਵਾਉਣਗੇ। ਸੰਜੇ ਨੇ ਕਿਹਾ ਕਿ ਉਹ ਆਪਣਾ ਇਲਾਜ ਕਰਵਾ ਕੇ ਸ਼ੂਟਿੰਗ ਕਰਨ ਜਾਣਗੇ, ਉਨ੍ਹਾਂ ਨੂੰ ਆਪਣੇ ਕਈ ਕੰਮ ਖ਼ਤਮ ਕਰਨੇ ਹਨ।

sunita

This news is Content Editor sunita