‘ਦਿਲ ਬੇਚਾਰਾ’ ਦੀ ਅਦਾਕਾਰਾ ਸੰਜਨਾ ਸਾਂਘੀ ਨੇ ਇਸ ਕੰਮ ’ਚ ਪਿੱਛੇ ਛੱਡੀਆਂ ਚੋਟੀ ਦੀਆਂ ਅਦਾਕਾਰਾਂ

12/06/2020 7:57:56 PM

ਜਲੰਧਰ (ਬਿਊਰੋ)– ਮਰਹੂਮ ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ ‘ਦਿਲ ਬੇਚਾਰਾ’ ਦੀ ਅਦਾਕਾਰਾ ਸੰਜਨਾ ਸਾਂਘੀ ਨੂੰ ਆਈ. ਐੱਮ. ਡੀ. ਬੀ. ਦੀ ਬ੍ਰੇਕਆਊਟ ਸਟਾਰ 2020 ਸੂਚੀ ’ਚ ਪਹਿਲਾ ਸਥਾਨ ਮਿਲਿਆ ਹੈ। ਫ਼ਿਲਮ ‘ਦਿਲ ਬੇਚਾਰਾ’ ਦਾ ਨਿਰਦੇਸ਼ਨ ਮੁਕੇਸ਼ ਛਾਬੜਾ ਨੇ ਕੀਤਾ ਸੀ। ਇਸ ਫ਼ਿਲਮ ’ਚ ਸੰਜਨਾ ਸਾਂਘੀ ਨੇ ਮੁੱਖ ਭੂਮਿਕਾ ਨਿਭਾਈ ਸੀ। ਸੰਜਨਾ ਸਾਂਘੀ ਆਈ. ਐੱਮ. ਡੀ. ਬੀ. ਦੀ ਬ੍ਰੇਕਆਊਟ ਕਲਾਕਾਰਾਂ ਦੀ ਸੂਚੀ ’ਚ ਸਭ ਤੋਂ ਉੱਪਰ ਹੈ। ਉਸ ਨੇ ਦਰਸ਼ਕਾਂ ਦਾ ਇੰਸਟਾਗ੍ਰਾਮ ’ਤੇ ਧੰਨਵਾਦ ਕੀਤਾ ਤੇ ਇਸ ਨੂੰ ਇਕ ‘ਸੁਪਨਾ’ ਦੱਸਿਆ।

ਖ਼ੁਦ ਦੀ ਮੁਸਕਰਾਉਂਦੀ ਹੋਈ ਦੀ ਤਸਵੀਰ ਸਾਂਝੀ ਕਰਦਿਆਂ ਸੰਜਨਾ ਨੇ ਲਿਖਿਆ, ‘ਇਸ ਤੋਂ ਜ਼ਿਆਦਾ ਨਹੀਂ ਮੁਸਕੁਰਾ ਸਕਦੀ ਤੇ ਮੁਸਕੁਰਾਉਣਾ ਬੰਦ ਨਹੀਂ ਕਰ ਪਾ ਰਹੀ ਹਾਂ! @imdb @imdbpro ਇਸ ਵਿਸ਼ਾਲ ਸਨਮਾਨ ਲਈ ਧੰਨਵਾਦ। ਇਸ ਸਾਲ ਦੀ ਨੰਬਰ 1 ਨੂੰ ਬ੍ਰੇਕਆਊਟ ਸਟਾਰ ਐਲਾਨਣਾ ਇਕ ਸੁਪਨਾ ਹੈ।’

 
 
 
 
 
View this post on Instagram
 
 
 
 
 
 
 
 
 
 
 

A post shared by Sanjana Sanghi (@sanjanasanghi96)

ਸੰਜਨਾ ਨੇ ਅੱਗੇ ਲਿਖਿਆ, ‘ਦੁਨੀਆ ਦੇ ਸਰਵਸ੍ਰੇਸ਼ਠ ਦਰਸ਼ਕਾਂ ਲਈ, ਇਹ ਪਹਿਲਾਂ ਤੁਹਾਡਾ ਹੈ ਤੇ ਫਿਰ ਮੇਰਾ ਹੈ। ਇਹ ਤੁਹਾਡੇ ਕਾਰਨ ਹੀ ਹੈ। ਤੁਸੀਂ ਇਹ ਸਭ ਕਰ ਦਿਖਾਇਆ ਹੈ। ਸਾਰਿਆਂ ਦੀ ਧੰਨਵਾਦੀ ਹਾਂ ਕਿ ਮੈਨੂੰ ਉਨ੍ਹਾਂ ਲੋਕਾਂ ਨਾਲ ਕੰਮ ਕਰਨ ਦਾ ਮਾਣ ਮਿਲਿਆ, ਜੋ ਮੇਰੇ ਅੰਦਰ ਦੀ ਸਮਰੱਥਾ ਨੂੰ ਪਛਾਣਦੇ ਸਨ, ਜਿਸ ਨੂੰ ਮੈਂ ਖ਼ੁਦ ’ਚ ਕਦੇ ਨਹੀਂ ਦੇਖ ਸਕੀ।’

ਸੰਜਨਾ ਤੋਂ ਬਾਅਦ ਈਸ਼ਾ ਤਲਵਾਰ, ਹਰਸ਼ਿਤਾ ਗੌਰ, ਸਵਸਤਿਕਾ ਮੁਖਰਜੀ ਤੇ ਅਹਾਨਾ ਕੁਮਾਰ ਇਸ ਸੂਚੀ ’ਚ ਸ਼ੁਮਾਰ ਹਨ। ਹੰਸਲ ਮਹਿਤਾ ਦੀ ਵੈੱਬ ਸੀਰੀਜ਼ ‘ਸਕੈਮ 1992 : ਹਰਸ਼ਦ ਮਹਿਤਾ ਸਟੋਰੀ’ ’ਚ ਨਜ਼ਰ ਆਉਣ ਵਾਲੀ ਸ਼੍ਰੇਆ ਧਨਵੰਤਰੀ ਨੇ ਸੂਚੀ ’ਚ ਛੇਵਾਂ ਸਥਾਨ ਪ੍ਰਾਪਤ ਕੀਤਾ ਹੈ। ਤ੍ਰਿਪਤੀ ਡਿਮਰੀ, ਜੈਦੀਪ ਅਹਲਾਵਤ, ਨਿਥਯਾ ਮੇਨਨ ਤੇ ਨਿਹਾਰਿਕਾ ਲਾਇਰਾ ਦੱਤ ਨੇ ਵੀ ਟਾਪ-10 ’ਚ ਥਾਂ ਬਣਾਈ ਹੈ।

Rahul Singh

This news is Content Editor Rahul Singh