ਹੁਣ ਸਮੀਰ ਵਾਨਖੇੜੇ ਦੀਆਂ ਖੁੱਲ੍ਹਣ ਲੱਗੀਆਂ ਪੋਲਾਂ, ਸਾਬਕਾ ਸਹੁਰੇ ਨੇ ਦੱਸਿਆ ਇਹ ਸੱਚ

10/29/2021 11:14:54 AM

ਮੁੰਬਈ (ਬਿਊਰੋ) -  ਐੱਨ. ਸੀ. ਬੀ. ਦੀ ਮੁੰਬਈ ਖੇਤਰੀ ਇਕਾਈ ਦੇ ਡਾਇਰੈਕਟਰ ਸਮੀਰ ਵਾਨਖੇੜੇ ਦੇ ਸਾਬਕਾ ਸਹੁਰਾ ਡਾ. ਜਾਹਿਦ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਉਹ ਹਮੇਸ਼ਾ ਤੋਂ ਵਾਨਖੇਖੇ ਪਰਿਵਾਰ ਨੂੰ ਇਸਲਾਮ ਦੇ ਪੈਰੋਕਾਰ ਦੇ ਰੂਪ 'ਚ ਜਾਣਦੇ ਸਨ ਅਤੇ ਅਧਿਕਾਰੀ ਦੇ ਪਿਤਾ ਦਾ ਨਾਂ ਦਾਊਦ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਧੀ ਸ਼ਬਾਨਾ ਨੇ ਸਮੀਰ ਵਾਨਖੇੜੇ ਨਾਲ ਵਿਆਹ ਕਰਵਾਇਆ ਤਾਂ ਵਾਨਖੇੜੇ ਇਸਲਾਮ ਦੇ ਪੈਰੋਕਾਰ ਵਾਂਗ ਰਹੇ ਅਤੇ ਉਹ ਕਦੇ-ਕਦੇ ਮਸਜਿਦ ਵੀ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਵਾਨਖੇੜੇ ਦੇ ਜਨਮ ਪ੍ਰਮਾਣ ਪੱਤਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਹਿੰਦੂ ਹੋਣ ਬਾਰੇ ਪਤਾ ਲੱਗਾ।

ਇਹ ਖ਼ਬਰ ਵੀ ਪੜ੍ਹੋ-  ਮਹਾਰਾਸ਼ਟਰ ਦੇ ਮੰਤਰੀ ਖ਼ਿਲਾਫ਼ ਸਮੀਰ ਵਾਨਖੇੜੇ ਦੀ ਭੈਣ ਨੇ ਦਰਜ ਕਰਵਾਈ ਸ਼ਿਕਾਇਤ, ਲਾਏ ਗੰਭੀਰ ਦੋਸ਼

ਵਾਨਖੇੜੇ ਦੀ ਪਤਨੀ ਨੇ ਊਧਵ ਠਾਕਰੇ ਨੂੰ ਲਿਖੀ ਚਿੱਠੀ 
ਸਮੀਰ ਵਾਨਖੇੜੇ ਦੀ ਪਤਨੀ ਕ੍ਰਾਂਤੀ ਰੇਡਕਰ ਨੇ ਵੀਰਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖੀ, ਜਿਸ 'ਚ ਉਨ੍ਹਾਂ ਆਪਣੇ ਪਰਿਵਾਰ ਅਤੇ ਨਿੱਜੀ ਜੀਵਨ 'ਤੇ ਹੋ ਰਹੇ ਹਮਲਿਆਂ ਨੂੰ ਵੇਖਦਿਆਂ ਇਨਸਾਫ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵਿਟਰ 'ਤੇ ਚਿੱਠੀ ਸਾਂਝੀ ਕਰਦੇ ਹੋਏ ਇਸ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫਤਰ ਨੂੰ 'ਟੈਗ' ਕੀਤਾ। ਉਨ੍ਹਾਂ ਕਿਹਾ ਕਿ ਇਕ ਮਰਾਠੀ ਹੋਣ ਦੇ ਨਾਤੇ ਮੈਂ ਤੁਹਾਡੇ ਤੋਂ ਇਨਸਾਫ ਦੀ ਆਸ ਰੱਖਦੀ ਹਾਂ ਕਿਉਂਕਿ ਮੇਰੀ ਨਿੱਜੀ ਜ਼ਿੰਦਗੀ ਦਾ ਗੈਰ-ਜ਼ਰੂਰੀ ਤੌਰ 'ਤੇ ਤਮਾਸ਼ਾ ਬਣਾਇਆ ਜਾ ਰਿਹਾ ਹੈ। ਅੱਜ ਜੇ ਸਵਰਗੀ ਬਾਲਾ ਸਾਹਿਬ ਠਾਕਰੇ ਜ਼ਿੰਦਾ ਹੁੰਦੇ ਤਾਂ ਕਿਸੇ ਔਰਤ ਦੇ ਮਾਣ-ਸਨਮਾਨ 'ਤੇ ਅਜਿਹੇ ਨਿੱਜੀ ਹਮਲੇ ਬਰਦਾਸ਼ਤ ਨਾ ਕਰਦੇ। ਉਨ੍ਹਾਂ ਕਿਹਾ, ''ਮੈਂ ਤੁਹਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਅਗਵਾਈ ਦੇ ਮਾਰਗਦਰਸ਼ਕ ਦੇ ਰੂਪ 'ਚ ਵੇਖਦੀ ਹਾਂ।''

ਇਹ ਖ਼ਬਰ ਵੀ ਪੜ੍ਹੋ-  ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕਾਨੂੰਨੀ ਟੀਮ ਨਾਲ ਹੱਸਦੇ ਦਿਸੇ ਸ਼ਾਹਰੁਖ, ਘਰ ਦੇ ਬਾਹਰ ਲੱਗੀ ਲੋਕਾਂ ਦੀ ਭੀੜ

ਐੱਨ. ਸੀ. ਬੀ. ਦਾ ਗਵਾਹ ਵੀ ਗ੍ਰਿਫ਼ਤਾਰ
ਆਰੀਅਨ ਖ਼ਾਨ ਡਰੱਗਜ਼ ਮਾਮਲੇ 'ਚ ਕੁਝ ਦਿਨਾਂ ਤੋਂ ਫਰਾਰ ਚੱਲ ਰਹੇ ਐੱਨ. ਸੀ. ਬੀ. ਦੇ ਗਵਾਹ ਕਿਰਨ ਗੋਸਾਵੀ ਨੂੰ ਵੀਰਵਾਰ ਸਵੇਰੇ ਪੁਣੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਪੁਣੇ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਧੋਖਾਦੇਹੀ ਦੇ ਦੋਸ਼ ਦੀ ਜਾਂਚ ਦੇ ਮਾਮਲੇ 'ਚ ਸਵੇਰੇ 5 ਵਜੇ ਉਸ ਨੂੰ ਫੜ੍ਹਿਆ।

ਇਹ ਖ਼ਬਰ ਵੀ ਪੜ੍ਹੋ-  ਕਰੂਜ਼ ਡਰੱਗ ਮਾਮਲਾ : ਸਮੀਰ ਵਾਨਖੇੜੇ ਦੀਆਂ ਵਿਆਹੁਤਾ ਮੁਸ਼ਕਲਾਂ 'ਚ ਵਾਧਾ

ਨੋਟ - ਸਮੀਰ ਵਾਨਖੇੜੇ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita