ਦੁਬਈ ਤੋਂ ਵਾਪਸ ਆਉਂਦੇ ਸਲਮਾਨ-ਸ਼ਾਹਰੁਖ ਹੋਏ ਏਅਰਪੋਰਟ ''ਤੇ SPOT, ਹੋਰ ਸਿਤਾਰੇ ਵੀ ਆਏ ਨਜ਼ਰ (PICS)

03/21/2016 4:10:32 PM

ਮੁੰਬਈ : ਬੀਤੇ ਦਿਨੀਂ ਮੁੰਬਈ ਏਅਰਪੋਰਟ ''ਤੇ ਕਈ ਬਾਲੀਵੁੱਡ ਸਿਤਾਰਿਆਂ ਨੂੰ ਦੇਖਿਆ ਗਿਆ। ਇਨ੍ਹਾਂ ''ਚ ਅਦਾਕਾਰ ਸਲਮਾਨ ਖਾਨ, ਸ਼ਾਹਰੁਖ ਖਾਨ, ਰਵੀਨਾ ਟੰਡਨ, ਕਰੀਨਾ ਕਪੂਰ, ਕਰਿਸ਼ਮਾ ਕਪੂਰ, ਪਰਿਨੀਤੀ ਚੋਪੜਾ, ਹੁਮਾ ਕੁਰੈਸ਼ੀ ਅਤੇ ਸਲੀਮ ਸੁਲੇਮਾਨ ਸਮੇਤ ਕਈ ਮਸ਼ਹੂਰ ਸਿਤਾਰੇ ਸ਼ਾਮਲ ਹਨ, ਜੋ ਦੁਬਈ ''ਚ ਹੋਏ ''ਟੋਏਫਾ ਐਵਾਰਡ'' ''ਚ ਹਿੱਸਾ ਲੈਣ ਤੋਂ ਬਾਅਦ ਮੁੰਬਈ ਵਾਪਸ ਆਏ ਸਨ। ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਨਜ਼ਰ ਆਏ ਹਨ, ਜਿਨ੍ਹਾਂ ''ਚ ਜਾਵੇਦ ਅਖਤਰ, ਸ਼ਬਾਨਾ ਆਜ਼ਮੀ, ਜਯਾ ਬੱਚਨ, ਰਵੀਨਾ ਟੰਡਨ ਅਤੇ ਕਰਿਸ਼ਮਾ ਤੰਨਾ ਸਮੇਤ ਕਈ ਹੋਰ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਅੱਗੇ ਦੇਖੋ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਤਸਵੀਰਾਂ—