ਸਲਮਾਨ ਖ਼ਾਨ ਦੀ ਮਦਦ ਨਾਲ ਮਹਾਰਾਸ਼ਟਰ ਸਰਕਾਰ ਮੁਸਲਿਮ ਬਹੁਗਿਣਤੀ ਇਲਾਕਿਆਂ ’ਚ ਕਰੇਗੀ ਟੀਕਾਕਰਨ!

11/18/2021 5:40:54 PM

ਮੁੰਬਈ (ਬਿਊਰੋ)– ਜਾਨਲੇਵਾ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਹੁਣ ਤਕ ਦੇਸ਼ ਭਰ ’ਚ ਵੈਕਸੀਨ ਦੀਆਂ 113 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸਰਕਾਰ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਲਈ ਪ੍ਰੇਰਿਤ ਕਰ ਰਹੀ ਹੈ।

ਟੀਕੇ ਲਗਵਾਉਣ ਦੀ ਚੰਗੀ ਰਫ਼ਤਾਰ ਵਾਲੇ ਸੂਬੇ ਮਹਾਰਾਸ਼ਟਰ ਨੂੰ ਸਲਮਾਨ ਖ਼ਾਨ ਦੀ ਮਦਦ ਲੈਣੀ ਪੈ ਰਹੀ ਹੈ ਤਾਂ ਕਿ ਮੁਸਲਿਮ ਬਹੁਗਿਣਤੀ ਇਲਾਕਿਆਂ ’ਚ ਟੀਕੇ ਦੇ ਪ੍ਰਤੀ ਝਿਜਕ ਦੂਰ ਹੋ ਸਕੇ। ਕੀ ਮੁਸਲਿਮ ਬਹੁਗਿਣਤੀ ਇਲਾਕਿਆਂ ’ਚ ਕੋਵਿਡ ਦੇ ਟੀਕੇ ਨੂੰ ਲੈ ਕੇ ਡਰ ਹੈ? ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਬਿਆਨ ’ਚ ਤਾਂ ਕੁਝ ਅਜਿਹਾ ਹੀ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪੜ੍ਹੋ ਕਾਮੇਡੀਅਨ ਵੀਰ ਦਾਸ ਦੀ ਉਹ ਕਵਿਤਾ, ਜਿਸ ’ਤੇ ਮਚ ਰਿਹੈ ਹੰਗਾਮਾ

ਉਨ੍ਹਾਂ ਕਿਹਾ, ‘ਮੁਸਲਿਮ ਬਹੁਗਿਣਤੀ ਇਲਾਕਿਆਂ ’ਚ ਅਜੇ ਵੀ ਕੁਝ ਝਿਜਕ ਹੈ। ਅਸੀਂ ਮੁਸਲਿਮ ਭਾਈਚਾਰੇ ਨੂੰ ਟੀਕਾਕਰਨ ਲਈ ਮਨਾਉਣ ਲਈ ਸਲਮਾਨ ਖ਼ਾਨ ਤੇ ਧਾਰਮਿਕ ਆਗੂਆਂ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ ਹੈ। ਧਾਰਮਿਕ ਆਗੂਆਂ ਤੇ ਫ਼ਿਲਮੀ ਕਲਾਕਾਰਾਂ ਦਾ ਬਹੁਤ ਪ੍ਰਭਾਵ ਹੈ ਤੇ ਲੋਕ ਉਨ੍ਹਾਂ ਨੂੰ ਸੁਣਦੇ ਹਨ।’

ਉਨ੍ਹਾਂ ਅੱਗੇ ਕਿਹਾ, ‘ਸੂਬੇ ’ਚ ਹੁਣ ਤਕ 10.25 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਸਾਰੇ ਯੋਗ ਵਿਅਕਤੀਆਂ ਨੂੰ ਨਵੰਬਰ ਦੇ ਅਖੀਰ ਤਕ ਘੱਟੋ-ਘੱਟ ਪਹਿਲੀ ਖੁਰਾਕ ਮਿਲ ਜਾਵੇਗੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh