ਕੋਰੋਨਾ ਪੀੜਤਾਂ ਦੀ ਮਦਦ ’ਚ ਜੁਟੇ ਸਲਮਾਨ ਖ਼ਾਨ ਦੇ ਪ੍ਰਸ਼ੰਸਕ, ਭਾਈਜਾਨ ਨੇ ਤਾਰੀਫ਼ ’ਚ ਆਖੀ ਇਹ ਗੱਲ

05/05/2021 2:07:38 PM

ਮੁੰਬਈ: ਦੇਸ਼ ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਜਦੋਂ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਭ ਹੋ ਰਹੇ ਹਨ ਤਾਂ ਅਜਿਹੇ ’ਚ ਸਿਤਾਰੇ ਵੱਧ ਚੜ੍ਹ ਕੇ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਦੌਰਾਨ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਵੀ ਹੁਣ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ’ਚ ਜੁੱਟ ਗਏ ਹਨ ਅਤੇ ਇਸ ’ਤੇ ਸਲਮਾਨ ਖ਼ਾਨ ਨੇ ਕਾਫ਼ੀ ਖ਼ੁਸ਼ੀ ਜਤਾਈ ਹੈ। 
ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਦੀ ਦੁਨੀਆ ਭਰ ’ਚ ਕੋਈ ਕਮੀ ਨਹੀਂ ਹੈ।ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਸੈਂਕੜੇ ਫੈਨ ਕਲੱਬ ਹਨ। ਉਨ੍ਹਾਂ ਦੇ ਫੈਨ ਕਲੱਬਾਂ ’ਚੋਂ ਇਕ ਫੈਨ ਕਲੱਬ ਕੋਰੋਨਾ ਪੀੜਤਾਂ ਨੂੰ ਆਕਸੀਜਨ ਸਿਲੰਡਰ ਉਪਲੱਬਧ ਕਰਵਾਉਣ ਦਾ ਕੰਮ ਕਰ ਰਿਹਾ ਹੈ।ਇਹ ਫੈਨ ਕਲੱਬ ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਇਹ ਕੰਮ ਕਰ ਰਿਹਾ ਹੈ। ਜਦੋਂ ਸਲਮਾਨ ਨੂੰ ਇਸ ਖ਼ਬਰ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਤਾਰੀਫ਼ ਕੀਤੀ।


ਅਦਾਕਾਰ ਨੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਲਿਖਿਆ ਕਿ ‘ਅਜਿਹੇ ਫੈਨ ਕਲੱਬ ਪਾ ਕੇ ਬਹੁਤ ਚੰਗਾ ਲੱਗਦਾ ਹੈ ਜੋ ਚੰਗਾ ਕੰਮ ਆਪਣੇ ਬਲਬੂਤੇ ’ਤੇ ਕਰ ਰਹੇ ਹਨ...ਭਗਵਾਨ ਦੀ ਕ੍ਰਿਪਾ ਬਣੀ ਰਹੇ’।
ਦੱਸ ਦੇਈਏ ਕਿ ਬੀਤੇ ਕਈ ਦਿਨਾਂ ਤੋਂ ਸਲਮਾਨ ਖ਼ਾਨ ਵੀ ਕੋਰੋਨਾ ਦੇ ਦੌਰ ’ਚ ਜ਼ਰੂਰਤਮੰਦ ਲੋਕਾਂ ਲਈ ਖਾਣੇ ਦੀ ਵਿਵਸਥਾ, ਦਿਹਾੜੀਦਾਰ ਮਜ਼ਦੂਰਾਂ ਲਈ ਰਾਸ਼ਨ ਦਾ ਬੰਦੋਬਸਤ ਅਤੇ ਆਪਣੇ ਫਾਰਮ ਹਾਊਸ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਖਾਣੇ ਦਾ ਸਾਮਾਨ ਭੇਜ ਕੇ ਲੋਕਾਂ ਦੀ ਮਦਦ ਕਰ ਰਹੇ ਹਨ। 

Aarti dhillon

This news is Content Editor Aarti dhillon