ਸਲਮਾਨ ਖ਼ਾਨ ਨੇ ਮੁੰਬਈ ਪੁਲਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਸੁਰੱਖਿਆ ਲਈ ਹਥਿਆਰਾਂ ਦਾ ਮੰਗਿਆ ਲਾਇਸੈਂਸ

07/23/2022 12:17:59 PM

ਮੁੰਬਈ:  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਕਈ ਸਾਲਾਂ ਤੋਂ ਗੈਂਗਸਟਰ ਬਿਸ਼ਨੋਈ ਦੇ ਨਿਸ਼ਾਨੇ ’ਤੇ ਹਨ। ਇਸ ਗੱਲ ਦਾ ਖ਼ੁਲਾਸਾ ਹਾਲ ਹੀ ’ਚ ਉਦੋਂ ਹੋਇਆ ਜਦੋਂ ਗੈਂਗਸਟਰ ਬਿਸ਼ਨੋਈ ਨੇ ਪੁਲਸ ਪੁੱਛਗਿੱਛ ’ਚ ਦੱਸਿਆ ਕਿ ਅਦਾਕਾਰ ਨੂੰ ਮਾਰਨ ਦੀ ਯੋਜਨਾ ਵੀ 2018 ’ਚ ਬਣਾਈ ਗਈ ਸੀ ਪਰ ਕਿਸੇ ਕਾਰਨ ਇਹ ਪਲਾਨ ਅਸਫ਼ਲ ਹੋ ਗਿਆ। ਇਸ ਦੇ ਨਾਲ ਹੀ ਮਈ ’ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਵਾਰ ਫ਼ਿਰ ਗੈਂਗਸਟਰ ਬਿਸ਼ਨੋਈ ਗੈਂਗ ਦਾ ਨਾਮ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਸੂਰਿਆ, ਅਰਪਨਾ ਅਤੇ ਅਜੇ ਦੇਵਗਨ ਨੂੰ ਮਿਲਿਆ ਸਰਵੋਤਮ ਐਕਟਰ ਦਾ ਐਵਾਰਡ, ਦੇਖੋ ਜੇਤੂਆਂ ਦੀ ਸੂਚੀ

ਇਸ ਦੇ ਨਾਲ ਸਲਮਾਨ ਖ਼ਾਨ ਨੇ ਹੁਣ ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫ਼ੰਸਾਲਕਰ ਨਾਲ ਮੁਲਾਕਾਤ ਕੀਤੀ ਹੈ। ਸਲਮਾਨ ਨੇ ਆਪਣੀ ਸੁਰੱਖਿਆ ਲਈ ਆਪਣੀ ਸੁਰੱਖਿਆ ਯਾਨੀ ਹਥਿਆਰ ਲਾਇਸੈਂਸ ਲਈ ਅਰਜ਼ੀ ਦਿੱਤੀ ਹੈ। ਹੁਣ ਖ਼ੁਦ ਮੁੰਬਈ ਪੁਲਸ ਨੇ ਇਸ ਬਾਰੇ ਬਿਆਨ ਜਾਰੀ ਕੀਤੇ ਹਨ। ਪੁਲਸ ਦੇ ਅਨੁਸਾਰ ਅਦਾਕਾਰ ਸਲਮਾਨ ਖ਼ਾਨ ਨੂੰ ਹਾਲ ਹੀ ’ਚ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸੀ.ਪੀ.ਦਫ਼ਤਰ ’ਚ ਸਵੈ-ਸੁਰੱਖਿਆ ਲਈ ਅਸਲਾ ਲਾਇਸੈਂਸ ਲਈ ਅਪਲਾਈ ਕੀਤਾ ਸੀ।

ਇਹ ਵੀ ਪੜ੍ਹੋ : Ek Villain Returns ਦਾ ‘ਨਾ ਤੇਰੇ ਬਿਨ’ ਚੌਥਾ ਗੀਤ ਹੋਇਆ ਰਿਲੀਜ਼ (ਦੇਖੋ ਵੀਡੀਓ)

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨਾਂ ਬਾਅਦ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਇਕ ਚਿੱਠੀ ਮਿਲੀ, ਜਿਸ ’ਚ ਧਮਕੀ ਦਿੱਤੀ ਗਈ ਸੀ। ਸਲਮਾਨ ਖ਼ਾਨ ਨੂੰ ਮਿਲੀ ਧਮਕੀ ’ਚ ਕਿਹਾ ਗਿਆ ਸੀ ਕਿ  ਉਨ੍ਹਾਂ ਨੂੰ ਵੀ ਸਿੱਧੂ ਮੂਸੇਵਾਲਾ ਵਾਂਗ ਮਾਰ ਦਿੱਤਾ ਜਾਵੇਗਾ। ਇਸਸ ਧਮਕੀ ਤੋਂ ਬਾਅਦ ਪੁਲਸ ਹਰਕਤ ’ਚ ਆ ਗਈ । ਪੁਲਸ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਹੈ।ਹਾਲਾਂਕਿ  ਅਦਾਕਾਰ ਦੀ ਰੁਟੀਨ ਲਾਈਫ਼ ’ਚ ਕੋਈ ਬਦਲਾਅ ਨਹੀਂ ਆਇਆ। ਸਲਮਾਨ ਖ਼ਾਨ ਇਸ ਸਮੇਂ ਆਪਣੀ ਆਉਂਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Salman Najiya ❤ (@salman.najiya)

 

ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਨੇ ਸਲਮਾਨ ਖ਼ਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਕਿਉਂਕਿ ਗੈਂਗਸਟਰ ਲਾਰੈਂਸ ਸਮਾਜ ਤੋਂ ਹੈ। ਇਸ ਲਈ ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਸਲਮਾਨ ਖ਼ਾਨ ’ਤੇ ਲਾਰੈਂਸ ਗੁੱਸੇ ’ਚ ਸੀ। ਫ਼ਿਲਮ ਰੈਡੀ ਦੀ ਸ਼ੂਟਿੰਗ ਦੌਰਾਨ ਲਾਰੈਂਸ ਨੇ ਸਲਮਾਨ ਖ਼ਾਨ ’ਤੇ ਹਮਲੇ ਦੀ ਯੋਜਨਾ ਬਣਾਈ ਸੀ ਪਰ ਇਹ ਸਫ਼ਲ ਨਹੀਂ ਹੋ ਸਕੀ।

Shivani Bassan

This news is Content Editor Shivani Bassan