ਸਲਮਾਨ ਖ਼ਾਨ ਨੇ ਬਚਾਈ ਸੀ ਦੀਆ ਮਿਰਜ਼ਾ ਦੀ ਮਾਂ ਦੀ ਜਾਨ, ਅਦਾਕਾਰਾ ਨੇ ਇੰਝ ਕੀਤੀ ਤਾਰੀਫ਼

04/03/2021 3:41:50 PM

ਮੁੰਬਈ: ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਇਨੀਂ ਦਿਨੀਂ ਆਪਣੇ ਦੂਜੇ ਵਿਆਹ ਨੂੰ ਲੈ ਕੇ ਚਰਚਾ ’ਚ ਹੈ। ਹਾਲ ਹੀ ’ਚ ਉਨ੍ਹਾਂ ਨੇ ਵੈਭਵ ਰੇਖੀ ਦੇ ਨਾਲ ਵਿਆਹ ਕੀਤਾ ਸੀ। ਉੱਧਰ ਦੀਆ ਬਹੁਤ ਜਲਦ ਮਾਂ ਵੀ ਬਣਨ ਵਾਲੀ ਹੈ। ਦੀਆ ਅਤੇ ਅਦਾਕਾਰ ਸਲਮਾਨ ਖ਼ਾਨ ਚੰਗੇ ਦੋਸਤ ਮੰਨੇ ਜਾਂਦੇ ਹਨ। ਦੀਆ ਨੇ ਸਾਲ 2015 ’ਚ ਇਕ ਟਵੀਟ ਦੇ ਰਾਹੀਂ ਦੱਸਿਆ ਸੀ ਕਿ ਸਲਮਾਨ ਨੇ ਉਨ੍ਹਾਂ ਦੀ ਮਾਂ ਦੀ ਜ਼ਿੰਦਗੀ ਬਚਾਉਣ ’ਚ ਮਦਦ ਕੀਤੀ ਸੀ। ਦੱਸ ਦੇਈਏ ਕਿ ਹਾਲ ਹੀ ’ਚ ਸਲਮਾਨ ਖ਼ਾਨ ਨੇ ਰਾਖੀ ਸਾਵੰਤ ਦੀ ਮਾਂ ਦੀ ਮਦਦ ਕੀਤੀ ਸੀ। ਰਾਖੀ ਦੀ ਮਾਂ ਕੈਂਸਰ ਨਾਲ ਪੀੜਤ ਸੀ ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। 
ਸਾਲ 2015 ’ਚ ਦੀਆ ਨੇ ਇਕ ਟਵੀਟ ਰਾਹੀਂ ਦੱਸਿਆ ਕਿ ਸਲਮਾਨ ਨੇ ਉਨ੍ਹਾਂ ਦੀ ਮਾਂ ਦੀ ਜ਼ਿੰਦਗੀ ਬਚਾਉਣ ’ਚ ਬਹੁਤ ਮਦਦ ਕੀਤੀ ਹੈ। ਉਸ ਸਾਲ ਸਲਮਾਨ ’ਤੇ ਕਾਲਾ ਹਿਰਨ ਸ਼ਿਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਦੀ ਅਦਾਲਤ ’ਚ ਸੁਣਵਾਈ ਚੱਲ ਰਹੀ ਸੀ। ਦੀਆ ਨੇ ਇਸ ਟਵੀਟ ਤੋਂ ਬਾਅਦ ਇਕ ਹੋਰ ਟਵੀਟ ਕੀਤਾ, ਮੇਰੇ ਪਿਛਲੇ ਟਵੀਟ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਮੈਂ ਭਾਵਨਾਤਮਕ ਰੂਪ ਨਾਲ ਉਸ ਦੇ ਨਾਲ ਜੁੜੀ ਹੋਈ ਹਾਂ। ਉਹ ਮੇਰਾ ਚੰਗਾ ਦੋਸਤ ਹੈ ਅਤੇ ਦੋਸਤ ਦੇ ਨਾਤੇ ਉਨ੍ਹਾਂ ਨੇ ਮੇਰੀ ਮਦਦ ਕੀਤੀ ਹੈ। ਰਿਪੋਰਟ ਮੁਤਾਬਕ ਇਕ ਦਿਨ ਅਚਾਨਕ ਹੀ ਦੀਆ ਦੀ ਮਾਂ ਦੀ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਸਲਮਾਨ ਵੀ ਦੀਆ ਦੇ ਨਾਲ ਹੀ ਸਨ। 

 

ਦੀਆ ਨੇ ਮਾਂ ਬਣਨ ਬਾਰੇ ਦਿੱਤੀ ਜਾਣਕਾਰੀ
ਦੱਸ ਦੇਈਏ ਕਿ ਹਾਲ ਹੀ ’ਚ ਦੀਆ ਨੇ ਪ੍ਰੈਗਨੈਸੀ ਬਾਰੇ ਆਪਣੇ ਪ੍ਰਸ਼ੰਸਕ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਨੰਨ੍ਹੇ ਮਹਿਮਾਨ ਦੇ ਇਸ ਦੁਨੀਆ ’ਚ ਆਉਣ ਦੀ ਉਡੀਕ ਕਰ ਰਹੀ ਹੈ। ਦੀਆ ਅਤੇ ਵੈਭਵ ਨੇ ਫਰਵਰੀ ’ਚ ਵਿਆਹ ਕੀਤਾ ਸੀ। ਦੀਆ ਦੇ ਪਹਿਲੇ ਪਤੀ ’ਚੋਂ ਇਕ ਧੀ ਵੀ ਹੈ। ਦੀਆ ਅਤੇ ਉਨ੍ਹਾਂ ਦੇ ਪਤੀ ਪਿਛਲੇ ਮਹੀਨੇ ਹਨੀਮੂਨ ਮਨਾਉਣ ਮਾਲਦੀਵ ਵੀ ਗਏ ਸਨ। ਦੀਆ ਲੰਮੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਪ੍ਰਸ਼ੰਸਕਾਂ ਦੇ ਵਿਚਕਾਰ ਉਨ੍ਹਾਂ ਦਾ ਸਟਾਰਡਮ ਹੁਣ ਵੀ ਬਰਕਰਾਰ ਹੈ।
 

 

Aarti dhillon

This news is Content Editor Aarti dhillon