18 ਸਾਲ ਪਹਿਲਾਂ ਸਲਮਾਨ ਖ਼ਾਨ ਨੇ ਇਸ ਮਾਮਲੇ ''ਤੇ ਦਿੱਤਾ ਸੀ ਝੂਠਾ ਐਫੀਡੇਵਿਟ, ਹੁਣ ਮੰਗੀ ਮੁਆਫ਼ੀ

02/10/2021 5:05:32 PM

ਮੁੰਬਈ-ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ‘ਤੇ ਕਾਲੇ ਹਿਰਨ ਦੇ ਸ਼ਿਕਾਰ ਦੇ ਇਕ ਕੇਸ ਦੌਰਾਨ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਜਦੋਂ ਸਲਮਾਨ ਖ਼ਾਨ ਨੂੰ ਲਾਇਸੈਂਸ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਨੇ ਅਦਾਲਤ ਵਿਚ ਇਕ ਹਲਫਨਾਮਾ ਜਮ੍ਹਾ ਕੀਤਾ ਅਤੇ ਕਿਹਾ ਕਿ ਉਸ ਦਾ ਲਾਇਸੈਂਸ ਗੁੰਮ ਹੋ ਗਿਆ ਹੈ। ਹੁਣ 18 ਸਾਲਾਂ ਬਾਅਦ ਇਹ ਹਲਫੀਆ ਬਿਆਨ ਝੂਠਾ ਸਾਬਤ ਹੋਇਆ ਹੈ। 9 ਫਰਵਰੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜੋਧਪੁਰ ਦੀ ਅਦਾਲਤ ਵਿਚ ਕੇਸ ਦੀ ਸੁਣਵਾਈ ਹੋਈ ਸੀ। ਅਦਾਲਤ 11 ਫਰਵਰੀ ਨੂੰ ਇਸ ਮਾਮਲੇ ‘ਤੇ ਆਪਣਾ ਫ਼ੈਸਲਾ ਸੁਣਾਏਗੀ। ਸੁਣਵਾਈ ਦੌਰਾਨ ਸਲਮਾਨ ਦੇ ਵਕੀਲ ਹਸਤੀਮਲ ਸਰਸਵਤ ਨੇ ਅਦਾਲਤ ਵਿਚ ਕਿਹਾ ਕਿ 8 ਅਗਸਤ 2003 ਨੂੰ ਗਲ਼ਤ ਬਿਆਨ ਦਿੱਤਾ ਗਿਆ ਸੀ। ਇਹ ਗਲਤੀ ਅਣਜਾਣੇ ਵਿਚ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਸਾਲ 1998 ਵਿਚ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਅਦਾਲਤ ਨੇ ਉਸ ਤੋਂ ਅਸਲਾ ਲਾਇਸੈਂਸ ਮੰਗਿਆ ਸੀ। 2003 ਵਿਚ ਸਲਮਾਨ ਨੇ ਅਦਾਲਤ ਵਿਚ ਹਲਫਨਾਮਾ ਦਿੱਤਾ ਸੀ ਕਿ ਉਸ ਦਾ ਲਾਇਸੈਂਸ ਕਿਧਰੇ ਗੁੰਮ ਗਿਆ ਸੀ।

ਅਦਾਲਤ ਵਿਚ ਐੱਫ.ਆਈ.ਆਰ. ਦੀ ਇਕ ਕਾਪੀ ਵੀ ਪੇਸ਼ ਕੀਤੀ ਗਈ ਸੀ ਪਰ ਅਦਾਲਤ ਨੇ ਪਾਇਆ ਕਿ ਸਲਮਾਨ ਦਾ ਲਾਇਸੈਂਸ ਕਿਤੇ ਵੀ ਗੁੰਮ ਨਹੀਂ ਹੋਇਆ ਹੈ। ਉਹ ਖੁਦ ਲਾਇਸੈਂਸ ਨਵਿਆਉਣ ਲਈ ਅਸਲਾ ਲਾਇਸੈਂਸ ਨਵੀਨੀਕਰਣ ਸ਼ਾਖਾ ਵਿਚ ਪੇਸ਼ ਹੋਇਆ ਸੀ। ਇਸ ਤੋਂ ਬਾਅਦ ਤਤਕਾਲੀ ਸਰਕਾਰੀ ਵਕੀਲ ਭਵਾਨੀ ਸਿੰਘ ਭਾਟੀ ਨੇ ਸੀ.ਆਰ.ਪੀ.ਸੀ 340 ਤਹਿਤ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਸਲਮਾਨ ਖ਼ਾਨ ਨੂੰ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਲਈ ਮੁਕੱਦਮਾ ਦਰਜ ਕੀਤਾ ਜਾਵੇ। ਮਾਮਲੇ ਦੀ ਸੁਣਵਾਈ 9 ਫਰਵਰੀ ਨੂੰ ਜ਼ਿਲ੍ਹਾ ਅਤੇ ਸੈਸ਼ਨਜ਼ ਜ਼ਿਲ੍ਹਾ ਜੋਧਪੁਰ ਅਦਾਲਤ ਵਿਚ ਹੋਈ ਸੀ।

ਦੂਜੇ ਪਾਸੇ ਸੁਣਵਾਈ ਦੌਰਾਨ ਸਲਮਾਨ ਦੇ ਵਕੀਲ ਹਸਤੀਮਲ ਸਰਸਵਤ ਨੇ ਦਲੀਲ ਦਿੱਤੀ ਕਿ ਸਲਮਾਨ ਖ਼ਾਨ ਇਕ ਵੱਡੇ ਸਟਾਰ ਹਨ ਅਤੇ ਉਹ ਕੰਮ ਵਿੱਚ ਬਹੁਤ ਰੁੱਝੇ ਹਨ। ਇਸ ਕਾਰਨ ਕਰਕੇ ਸਲਮਾਨ ਭੁੱਲ ਗਏ ਕਿ ਲਾਇਸੈਂਸ ਨਵੀਨੀਕਰਨ ਲਈ ਪੇਸ਼ ਕੀਤਾ ਗਿਆ ਹੈ। ਸਾਰਸਵਤ ਨੇ ਉਕਤ ਮਾਮਲੇ ਵਿੱਚ ਸਲਮਾਨ ਖਾਨ ਨੂੰ ਬਰੀ ਕਰਨ ਦੀ ਅਪੀਲ ਕੀਤੀ। 

Aarti dhillon

This news is Content Editor Aarti dhillon