ਸਲਮਾਨ ਨੇ ਆਪਣੀ ਹੋਣ ਵਾਲੀ ਪਤਨੀ ਲੂਲੀਆ ਦੀ ਸੁਰੱਖਿਆ ਲਈ ਕੀਤਾ ਇਹ ਜ਼ਰੂਰੀ ਕੰਮ

05/19/2016 1:02:19 PM

ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੀ ਪ੍ਰੇਮਿਕਾ ਲੂਲੀਆ ਨਾਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਂਝ ਵੀ ਬਾਲੀਵੁੱਡ ਸਿਤਾਰਿਆਂ ਨੂੰ ਆਦਤ ਹੋ ਚੁੱਕੀ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਫੋਟੋਗਰਾਫਰ ਉਨ੍ਹਾਂ ਦਾ ਪਿੱਛਾ ਜ਼ਰੂਰ ਕਰਦੇ ਹਨ। ਫਿਰ ਭਾਵੇਂ ਉਹ ਛੁੱਟੀਆਂ ਮਨਾਉਣ ਜਾਣ ਜਾਂ ਫਿਰ ਹਸਪਤਾਲ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਹਰ ਜਗ੍ਹਾ ਖਿੱਚੀਆਂ ਜਾਣਗੀਆਂ ਪਰ ਜਿਨ੍ਹਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਆਦਤ ਨਹੀਂ ਹੈ, ਉਸ ਲਈ ਇਹ ਸਭ ਕੁਝ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ। 
ਅਸਲ ''ਚ ਅਸੀਂ ਤਹਾਡਾ ਧਿਆਨ ਸਲਮਾਨ ਦੀ ਪ੍ਰੇਮਿਕਾ ਲੂਲੀਆ ਵੱਲ ਲਿਆਉਣਾ ਚਾਹੁੰਦੇ ਹਾਂ। ਅੱਜਕਲ ਸਲਮਾਨ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਲੂਲੀਆਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਉਹ ਜਿੱਥੇ ਵੀ ਜਾਂਦੀ ਹੈ, ਉਨ੍ਹਾਂ ਪਿੱਛੇ ਫੋਟੋਗਰਾਫਰਾਂ ਦੀ ਲਾਇਨ ਲੱਗ ਜਾਂਦੀ ਹੈ। ਇਸ ਕਾਰਨ ਸਲਮਾਨ ਨੇ ਲੂਲੀਆ ਦੀ ਸੁਰੱਖਿਆ ਵਧਾਅ ਦਿੱਤੀ ਹੈ। ਇਕ ਵੈੱਬਸਾਈਟ ਦੀ ਖਬਰ ਅਨੁਸਾਰ ਸਲਮਾਨ ਨੇ ਆਪਣੇ ਕੁਝ ਸੁਰੱਖਿਅਕ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਜਦੋਂ ਲੂਲੀਆ ਬਾਹਰ ਜਾਵੇ ਤਾਂ ਉਹ ਉਨ੍ਹਾਂ ਕੋਲ ਹੀ ਰਹਿਣ, ਜਿਸ ਨਾਲ ਲੂਲੀਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਆਰਾਮ ਨਾਲ ਉਹ ਘਰ ਤੋਂ ਬਾਹਰ ਜਾ ਸਕੇ।